ਗ਼ੈਰ-ਕਾਨੂੰਨੀ ਦਸ‍ਤਾਵੇਜ਼ਾਂ ਨਾਲ ਰਹਿ ਰਹੇ 42 ਬੰਗ‍ਲਾਦੇਸ਼ੀਆਂ ਨੂੰ ਅਸਾਮ ਸਰਕਾਰ ਨੇ ਵਾਪਸ ਭੇਜਿਆ

11/02/2020 9:36:31 PM

ਦਿਸਪੁਰ - ਅਸਾਮ ਸਰਕਾਰ ਨੇ ਸੋਮਵਾਰ ਨੂੰ ਅਸਾਮ ਦੇ ਕਰੀਮਗੰਜ ਜ਼ਿਲ੍ਹੇ ਦੇ ਸੁਤਰਕੰਡੀ ਦੇ ਇੰਟਰਨੈਸ਼ਨ ਬਾਰਡਰ ਤੋਂ 42 ਬੰਗ‍ਲਾਦੇਸ਼ੀਆਂ ਨੂੰ ਵਾਪਸ ਭੇਜ ਦਿੱਤਾ ਹੈ। ਨਾਗਰਿਕਾਂ ਦਾ ਦੇਸ਼ ਨਿਕਾਲਾ ਕਾਨੂੰਨੀ ਪ੍ਰਕਿਰਿਆਵਾਂ ਤਹਿਤ ਕੀਤਾ ਗਿਆ ਹੈ। ਖ਼ਬਰਾਂ ਮੁਤਾਬਕ, ਬੰਗਲਾਦੇਸ਼ੀ ਨਾਗਰਿਕਾਂ ਨੇ ਵੱਖ-ਵੱਖ ਸਮੇਂ 'ਚ ਅਸਾਮ ਦੇ ਵੱਖ-ਵੱਖ ਹਿੱਸਿਆਂ ਤੋਂ ਨਿਯਮਕ ਦਸਤਾਵੇਜ਼ਾਂ ਦੇ ਬਿਨਾਂ ਭਾਰਤ 'ਚ ਪ੍ਰਵੇਸ਼ ਕੀਤਾ ਸੀ। ਬੰਗਲਾਦੇਸ਼ੀ ਨਾਗਰਿਕਾਂ ਨੂੰ ਕਾਮਰੂਪ, ਸ਼ਿਵਸਾਗਰ, ਕਾਰਬੀ ਆਂਗਲੋਂਗ, ਦੀਮਾ ਹਸਾਓ, ਗੁਵਾਹਾਟੀ, ਕਛਾਰ, ਕਰੀਮਗੰਜ, ਸੋਨਿਤਪੁਰ ਅਤੇ ਦੱਖਣੀ ਸਲਮਾਰ ਮਨਚਛਰ ਜ਼ਿਲ੍ਹਿਆਂ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਹ ਪਿਛਲੇ ਦੋ ਤੋਂ ਤਿੰਨ ਸਾਲਾਂ ਤੋਂ ਸੂਬੇ ਦੇ ਵੱਖ-ਵੱਖ ਕੈਂਪਾਂ 'ਚ ਰਹਿ ਰਹੇ ਸਨ।

ਇਨ੍ਹਾਂ 'ਚੋਂ ਕੁੱਝ ਅਸਾਮ 'ਚ ਪਿਛਲੇ ਕਈ ਸਾਲਾਂ ਤੋਂ ਰਹਿ ਰਹੇ ਸਨ ਅਤੇ ਵਿਦੇਸ਼ੀ ਟ੍ਰਿਬਿਊਨਲ ਨੇ ਉਨ੍ਹਾਂ ਨੂੰ ਗ਼ੈਰ-ਕਾਨੂੰਨੀ ਵਿਦੇਸ਼ੀ ਐਲਾਨ ਕਰ ਦਿੱਤਾ ਸੀ। ਕਰੀਮਗੰਜ ਜ਼ਿਲ੍ਹੇ ਦੇ ਪੁਲਸ ਪ੍ਰਧਾਨ ਮਇੰਕ ਕੁਮਾਰ ਨੇ ਕਿਹਾ ਕਿ 42 ਬੰਗਲਾਦੇਸ਼ੀ ਨਾਗਰਿਕਾਂ 'ਚੋਂ 33 ਪੁਰਸ਼ ਅਤੇ 9 ਔਰਤਾਂ ਹਨ। ਉਨ੍ਹਾਂ ਕਿਹਾ ਕਿ ਅਸੀਂ ਕਾਨੂੰਨੀ ਪ੍ਰਕਿਰਿਆਵਾਂ ਦੇ ਜ਼ਰੀਏ ਉਨ੍ਹਾਂ ਨੂੰ ਹਟਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ੀ ਨਾਗਰਿਕ ਅਸਾਮ ਦੇ 9 ਜ਼ਿਲ੍ਹਿਆਂ ਤੋਂ ਆ ਰਹੇ ਹਨ। 42 'ਚੋਂ ਅੱਠ ਕਛਾਰ ਅਤੇ ਤਿੰਨ ਕਰੀਮਗੰਜ ਜ਼ਿਲ੍ਹੇ ਦੇ ਹਨ।

25 ਬੰਗਲਾਦੇਸ਼ੀ ਨਾਗਰਿਕਾਂ ਨੂੰ ਸਰਕਾਰੀ ਰੇਲਵੇ ਪੁਲਸ, ਗੁਹਾਟੀ ਦੇ ਜ਼ਰੀਏ ਲਿਆਇਆ ਗਿਆ ਹੈ। ਉਨ੍ਹਾਂ ਨੂੰ 2-3 ਸਾਲ ਪਹਿਲਾਂ ਵਿਦੇਸ਼ੀਆਂ ਕਾਨੂੰਨ ਦੇ ਤਹਿਤ ਹਿਰਾਸਤ 'ਚ ਲਿਆ ਗਿਆ ਸੀ। ਭਾਰਤੀ ਧਿਰ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਬੰਗਲਾਦੇਸ਼ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਸੀ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਮਈ ਅਤੇ ਜੁਲਾਈ 'ਚ, ਅਸਾਮ ਸਰਕਾਰ ਨੇ ਬੰਗਲਾਦੇਸ਼ 'ਚ 50 ਬੰਗਲਾਦੇਸ਼ੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦਿੱਤਾ ਸੀ।


Inder Prajapati

Content Editor

Related News