ਆਸਾਮ : ਗੈਸ ਦੇ ਖੂਹ ''ਚ ਲੱਗੀ ਅੱਗ ਬੁਝਾਉਣ ਗਏ 2 ਦਮਕਲ ਕਾਮਿਆਂ ਦੀ ਮੌਤ, ਇਕ ਲਾਪਤਾ

Wednesday, Jun 10, 2020 - 01:49 PM (IST)

ਗੁਹਾਟੀ- ਆਸਾਮ ਦੇ ਤਿਨਸੁਕੀਆ ਜ਼ਿਲ੍ਹੇ ਦੇ ਬਘਜਾਨ ਆਇਲ ਇੰਡੀਆ ਦੇ ਗੈਸ ਦੇ ਖੂਹ 'ਚ ਲੱਗੀ ਅੱਗ ਨੂੰ ਬੁਝਾਉਂਦੇ ਸਮੇਂ 2 ਦਮਕਲ ਕਾਮਿਆਂ ਦੀ ਮੌਤ ਹੋ ਗਈ। ਬੁੱਧਵਾਰ ਨੂੰ ਐੱਨ.ਡੀ.ਆਰ.ਐੱਫ. ਦੀ ਟੀਮ ਨੇ 2 ਦਮਕਲ ਫਾਈਟਰਜ਼ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਆਸਾਮ ਦੇ ਮੁੱਖ ਸਕੱਤਰ ਕੁਮਾਰ ਸੰਜੇ ਕ੍ਰਿਸ਼ਨ ਨੇ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਇਕ ਨਿਊਜ਼ ਚੈਨਲ ਨੂੰ ਕਿਹਾ ਕਿ ਬੁੱਧਵਾਰ ਸਵੇਰੇ 2 ਦਮਕਲ ਕਰਮਚਾਰੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਉਨ੍ਹਾਂ ਕਿਹਾ,''ਇਕ ਦਮਕਲ ਕਾਮਾ ਹਾਲੇ ਵੀ ਲਾਪਤਾ ਹੈ। ਮੰਗਲਵਾਰ ਤੋਂ ਹੀ ਤਿੰਨ ਕਾਮੇ ਅੱਗ ਲੱਗਣ ਦੇ ਬਾਅਦ ਤੋਂ ਲਾਪਤਾ ਸਨ।

ਉਨ੍ਹਾਂ ਕਿਹਾ ਕਿ ਲਾਪਤਾ ਲੋਕਾਂ ਦੀ ਤਲਾਸ਼ੀ ਲਈ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਉੱਥੇ ਹੀ ਆਇਲ ਇੰਡੀਆ ਲਿਮਟਿਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲਾਤ ਹਾਲੇ ਹੌਲੀ-ਹੌਲੀ ਆਮ ਹੋ ਰਹੇ ਹਨ। ਅੱਗ ਲੱਗਣ ਤੋਂ ਬਾਅਦ ਹਾਦਸੇ ਵਾਲੀ ਜਗ੍ਹਾ 'ਤੇ 15 ਦਮਕਲ ਕਾਮੇ ਮੌਕੇ 'ਤੇ ਪਹੁੰਚੇ ਸਨ। ਇਸ ਆਪਰੇਸ਼ਨ 'ਚ ਆਇਲ ਇੰਡੀਆ ਲਿਮਟਿਡ, ਓ.ਐੱਨ.ਜੀ.ਸੀ., ਭਾਰਤੀ ਹਵਾਈ ਫੌਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਦਮਕਲ ਕਾਮੇ ਅੱਗ ਬੁਝਾਉਣ ਦੇ ਆਪਰੇਸ਼ਨ 'ਚ ਜੁਟੇ ਸਨ। ਦਰਅਸਲ ਬੀਤੇ ਕਈ ਦਿਨਾਂ ਤੋਂ ਇਸ ਖੂਹ 'ਚੋਂ ਗੈਸ ਨਿਕਲ ਰਹੀ ਸੀ। ਮੰਗਲਵਾਰ ਨੂੰ ਤੇਲ ਦੇ ਖੂਹ 'ਚ ਅੱਗ ਲੱਗ ਗਈ। ਅੱਗ ਬੁਝਾਉਣ ਲਈ ਏਅਰਫੋਰਸ ਤੱਕ ਨੂੰ ਆਉਣਾ ਪਿਆ। ਅੱਗ ਦੀ ਇਸ ਘਟਨਾ 'ਚ ਆਇਲ ਫੀਲਡ ਦੇ ਨੇੜੇ-ਤੇੜੇ ਘੱਟੋ-ਘੱਟ 30 ਮਕਾਨ ਸੜ ਗਏ।


DIsha

Content Editor

Related News