ਆਸਾਮ ’ਚ ਹੜ੍ਹਾਂ ਦੀ ਸਥਿਤੀ ਅਜੇ ਵੀ ਗੰਭੀਰ, 5 ਲੱਖ ਲੋਕਾਂ ’ਤੇ ਪਿਆ ਮਾੜਾ ਅਸਰ

06/24/2023 1:12:18 PM

ਗੁਹਾਟੀ, (ਭਾਸ਼ਾ)- ਆਸਾਮ ਵਿੱਚ ਹੜ੍ਹਾਂ ਦੀ ਸਥਿਤੀ ਸ਼ੁੱਕਰਵਾਰ ਵੀ ਗੰਭੀਰ ਬਣੀ ਹੋਈ ਸੀ। ਕਰੀਬ ਪੰਜ ਲੱਖ ਲੋਕ ਪ੍ਰਭਾਵਿਤ ਹਨ। ਹੜ੍ਹਾਂ ਕਾਰਨ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬ੍ਰਹਮਪੁੱਤਰ ਸਮੇਤ ਸੂਬੇ ਦੀਆਂ ਵੱਡੀਆਂ ਨਦੀਆਂ ਵੱਖ-ਵੱਖ ਥਾਵਾਂ ’ਤੇ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਤੱਕ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ, ਜਿਸ ਕਾਰਨ ਪਾਣੀ ਦਾ ਪੱਧਰ ਹੋਰ ਵਧਣ ਦਾ ਡਰ ਹੈ। ਆਸਾਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੀ ਰਿਪੋਰਟ ਮੁਤਾਬਕ ਵੀਰਵਾਰ ਸ਼ਾਮ ਤੱਕ 4.95 ਲੱਖ ਲੋਕ ਹੜ੍ਹ ਨਾਲ ਪ੍ਰਭਾਵਿਤ ਹੋਏ ਸਨ। ਕੇਂਦਰੀ ਜਲ ਕਮਿਸ਼ਨ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੋਰਹਾਟ ਅਤੇ ਧੂਬਰੀ ਵਿੱਚ ਬ੍ਰਹਮਪੁੱਤਰ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ।

ਇਹ ਵੀ ਪੜ੍ਹੋ– ਏਸ਼ੀਆ ਦੀ ਪਹਿਲੀ ਕੁੜੀ ਜਿਸ ਨਾਲ ਹੋਇਆ ਇਹ ਕਰਿਸ਼ਮਾ, ਹਾਦਸੇ 'ਚ ਦੋਵੇਂ ਹੱਥ ਗੁਆਉਣ ਵਾਲੀ ਸ਼੍ਰੇਆ ਨੂੰ ਮਿਲੀ ਨਵੀਂ ਜ਼ਿੰਦਗੀ

PunjabKesari

ਇਹ ਵੀ ਪੜ੍ਹੋ– ਲਵ ਜੇਹਾਦ ਦੀ ਸ਼ਿਕਾਰ ਹੋਈ ਮੁਟਿਆਰ, ਪ੍ਰੇਮੀ ਦੀ ਅਸਲੀਅਤ ਜਾਣ ਪੈਰਾਂ ਹੇਠੋ ਖ਼ਿਸਕੀ ਜ਼ਮੀਨ

ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿਣ ਵਾਲੀਆਂ ਹੋਰ ਨਦੀਆਂ ਵਿੱਚ ਪੁਥੀਮਾਰੀ (ਕਾਮਰੂਪ), ਪਗਲਗੀਆ (ਨਲਬਾੜੀ) ਅਤੇ ਮਾਨਸ (ਬਰਪੇਟਾ) ਸ਼ਾਮਲ ਹਨ। ਹੜ੍ਹ ਨਾਲ ਹੁਣ ਤੱਕ ਕੁੱਲ 16 ਜ਼ਿਲ੍ਹੇ ਅਤੇ ਚਾਰ ਹੋਰ ਉਪ ਮੰਡਲ ਪ੍ਰਭਾਵਿਤ ਹੋਏ ਹਨ। ਬਜਾਲੀ ਸਬ-ਡਵੀਜ਼ਨ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਹੜ੍ਹਾਂ ਨੇ 2.60 ਲੱਖ ਤੋਂ ਵੱਧ ਲੋਕਾਂ ਨੂੰ ਪਰੇਸ਼ਾਨ ਕੀਤਾ ਹੈ।

PunjabKesari

ਸੱਤ ਜ਼ਿਲਿਆਂ ਵਿੱਚ 83 ਰਾਹਤ ਕੈਂਪਾਂ ਵਿੱਚ 14,000 ਤੋਂ ਵੱਧ ਲੋਕ ਰਹਿ ਰਹੇ ਹਨ। 79 ਹੋਰ ਰਾਹਤ ਵੰਡ ਕੇਂਦਰ ਵੀ ਕੰਮ ਕਰ ਰਹੇ ਹਨ। ਬਾਰਪੇਟਾ, ਸੋਨਿਤਪੁਰ, ਦਰਰੰਗ, ਨਲਬਾੜੀ, ਬਕਸਾ, ਚਿਰਾਂਗ, ਧੂਬਰੀ, ਕੋਕਰਾਝਾਰ, ਲਖੀਮਪੁਰ, ਉਦਲਗੁੜੀ, ਬੋਂਗਾਈਗਾਂਵ, ਧੇਮਾਜੀ ਅਤੇ ਡਿਬਰੂਗੜ੍ਹ ਵਿੱਚ ਹੜ੍ਹ ਦੇ ਪਾਣੀ ਨਾਲ ਬੰਨ੍ਹ, ਸੜਕਾਂ, ਪੁਲਾਂ ਅਤੇ ਹੋਰ ਬੁਨਿਆਦੀ ਢਾਂਚਿਆਂ ਨੂੰ ਨੁਕਸਾਨ ਪਹੁੰਚਿਆ ਹੈ।

ਇਹ ਵੀ ਪੜ੍ਹੋ– ਹੁਣ X-Ray ਤੇ CT Scan ਸਕੈਨ ਨਾਲ ਨਹੀਂ ਸਗੋਂ Eye ਸਕੈਨਿੰਗ ਨਾਲ ਹੋਵੇਗੀ ਬੀਮਾਰੀਆਂ ਦੀ ਪਛਾਣ!


Rakesh

Content Editor

Related News