ਆਸਾਮ ਲਈ ਮੱਲਿਕਾਰਜੁਨ ਖੜਗੇ ਨੇ ਕਾਂਗਰਸ ਦੀਆਂ ‘ਪੰਜ ਗਾਰੰਟੀਆਂ’ ਦਾ ਕੀਤਾ ਐਲਾਨ
Monday, Mar 30, 2026 - 08:03 AM (IST)
ਨਾਓਬੋਇਚਾ (ਭਾਸ਼ਾ) – ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਐਤਵਾਰ ਨੂੰ ਚੋਣ ਸੂਬੇ ਆਸਾਮ ਲਈ ਆਪਣੀ ਪਾਰਟੀ ਦੀਆਂ ‘ਪੰਜ ਗਾਰੰਟੀਆਂ’ ਦਾ ਐਲਾਨ ਕੀਤਾ, ਜਿਨ੍ਹਾਂ ਵਿਚ ਔਰਤਾਂ ਦੀ ਭਲਾਈ, ਸਾਰਿਆਂ ਲਈ ਸਿਹਤ ਸੇਵਾਵਾਂ, ਜ਼ਮੀਨੀ ਅਧਿਕਾਰ ਅਤੇ ਜ਼ੁਬਿਨ ਗਰਗ ਮੌਤ ਮਾਮਲੇ ਵਿਚ ਨਿਆਂ ’ਤੇ ਜ਼ੋਰ ਦਿੱਤਾ ਗਿਆ ਹੈ। ਖੜਗੇ ਨੇ ਸੂਬੇ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ’ਤੇ ਵੀ ਨਿਸ਼ਾਨਾ ਲਾਉਂਦੇ ਹੋਏ ਉਸ ’ਤੇ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਵਿਚ ਸ਼ਾਮਲ ਹੋਣ ਅਤੇ ਆਪਣੇ ਨੇਤਾਵਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ‘ਤਿਜੌਰੀਆਂ ਭਰਨ’ ਲਈ ਕੰਮ ਕਰਨ ਦਾ ਦੋਸ਼ ਲਾਇਆ।
ਇਹ ਵੀ ਪੜ੍ਹੋ - ਦਿੱਲੀ ਏਅਰਪੋਰਟ 'ਤੇ 'ਫੁੱਲ ਐਮਰਜੰਸੀ', ਯਾਤਰੀਆਂ ਨਾਲ ਭਰੇ ਜਹਾਜ਼ ਦਾ ਇੰਜਣ ਫੇਲ੍ਹ
ਦੱਸ ਦੇਈਏ ਕਿ ਲਖੀਮਪੁਰ ਜ਼ਿਲ੍ਹੇ ਦੇ ਨਾਓਬੋਇਚਾ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਪਾਰਟੀ ਦੀਆਂ ‘ਪੰਜ ਗਾਰੰਟੀਆਂ’ ਗਿਣਵਾਈਆਂ, ਜਿਨ੍ਹਾਂ ਵਿਚ ਔਰਤਾਂ ਨੂੰ ਮਾਸਿਕ ਨਕਦ ਸਹਾਇਤਾ ਦੇ ਨਾਲ-ਨਾਲ ਕਾਰੋਬਾਰ ਸਥਾਪਤ ਕਰਨ ਜਾਂ ਉਸ ਦਾ ਵਿਸਥਾਰ ਕਰਨ ਦੀਆਂ ਇੱਛੁਕ ਔਰਤਾਂ ਨੂੰ 50,000 ਰੁਪਏ ਦੀ ਵਾਧੂ ਸਹਾਇਤਾ ਸ਼ਾਮਲ ਹੈ। ਇਸ ਦੌਰਾਨ ਉਨ੍ਹਾਂ ਕਿਹਾ,“ਨਕਦੀ ਦੀ ਇਹ ਸਹਾਇਤਾ ਬਿਨਾਂ ਕਿਸੇ ਸ਼ਰਤ ਦੇ ਹੋਵੇਗੀ। ਇਹ ਉਸ ਤਰ੍ਹਾਂ ਨਹੀਂ ਹੋਵੇਗਾ ਜਿਵੇਂ ਭਾਜਪਾ ਸਰਕਾਰ ਕਰ ਰਹੀ ਹੈ, ਜਿੱਥੇ ਔਰਤਾਂ ਨੂੰ ਉਨ੍ਹਾਂ ਦੀ ਪਾਰਟੀ ਦਾ ਮੈਂਬਰ ਬਣਨ ਲਈ ਕਿਹਾ ਜਾਂਦਾ ਹੈ।”
ਇਹ ਵੀ ਪੜ੍ਹੋ - ਰੁਕ ਸਕਦੀ ਹੈ ਤੁਹਾਡੀ ਪੈਨਸ਼ਨ! ਅੱਜ ਹੀ ਕਰ ਲਓ ਆਹ ਕੰਮ, ਸਰਕਾਰ ਨੇ ਜਾਰੀ ਕਰ 'ਤਾ ਨਿਰਦੇਸ਼
ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਦੌਰਾਨ ਸੱਤਾ ਵਿਚ ਵਾਪਸੀ ਦੀ ਕੋਸ਼ਿਸ਼ ਕਰ ਰਹੀ ਕਾਂਗਰਸ ਨੇ ਸਾਰੇ ਪਰਿਵਾਰਾਂ ਲਈ 25 ਲੱਖ ਰੁਪਏ ਦੀ ਕੈਸ਼ਲੈੱਸ ਸਿਹਤ ਬੀਮਾ ਯੋਜਨਾ, 10 ਲੱਖ ਆਦਿਵਾਸੀ ਲੋਕਾਂ ਲਈ ਪੱਕੇ ਜ਼ਮੀਨੀ ਪੱਟੇ ਅਤੇ ਸੂਬੇ ਦੇ ਬਜ਼ੁਰਗ ਨਾਗਰਿਕਾਂ ਲਈ 1,250 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ ਖੜਗੇ ਨੇ ਇਹ ਵੀ ਕਿਹਾ,“ਕਾਂਗਰਸ ਦੇ ਸੱਤਾ ਵਿਚ ਆਉਣ ’ਤੇ ਅਸੀਂ ਗਾਇਕ ਜ਼ੁਬਿਨ ਗਰਗ ਦੀ ਮੌਤ ਦੇ ਮਾਮਲੇ ਵਿਚ 100 ਦਿਨਾਂ ਦੇ ਅੰਦਰ ਨਿਆਂ ਯਕੀਨੀ ਬਣਾਉਣ ਦਾ ਵੀ ਸੰਕਲਪ ਲੈਂਦੇ ਹਾਂ।”
ਇਹ ਵੀ ਪੜ੍ਹੋ - 3 ਮਿੰਟ 'ਚ ਮਿਲੇਗਾ ਭਰਿਆ ਸਿਲੰਡਰ, ਇਸ ਸੂਬੇ 'ਚ ਸ਼ੁਰੂ ਹਾਈ-ਟੈਕ ਸਰਵਿਸ
ਇਸ ਦੌਰਾਨ ਸੂਬੇ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ’ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਾਉਂਦਿਆਂ ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਕਿ ਸੱਤਾਧਾਰੀ ਪਾਰਟੀ ਦੇ ਨੇਤਾਵਾਂ ਦੇ ਪਰਿਵਾਰਕ ਮੈਂਬਰ ਵੀ ਇਸ ਵਿਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਭਾਜਪਾ ‘ਆਸਾਮ ਵਿਚ ਆਪਣੇ ‘ਡਬਲ ਇੰਜਣ’ ਦੀ ਵਰਤੋਂ ਲੁੱਟਮਾਰ ਕਰਨ ਅਤੇ ਦਿੱਲੀ ਵਿਚ ਆਪਣੇ ਨੇਤਾਵਾਂ ਦੀਆਂ ਤਿਜੌਰੀਆਂ ਭਰਨ ਲਈ ਕਰ ਰਹੀ ਹੈ।’
ਇਹ ਵੀ ਪੜ੍ਹੋ - ਰਾਸ਼ਨ ਕਾਰਡ 'ਤੇ ਅਪ੍ਰੈਲ ਤੋਂ ਮਿਲੇਗਾ ਇੱਕਠਾ 3 ਮਹੀਨਿਆਂ ਦਾ ਰਾਸ਼ਨ, ਕੇਂਦਰ ਸਰਕਾਰ ਦਾ ਵੱਡਾ ਫੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
