ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਵੈਂਟੀਲੇਟਰ 'ਤੇ, ਹਾਲਤ ਬੇਹੱਦ ਨਾਜ਼ੁਕ
Monday, Nov 23, 2020 - 04:43 PM (IST)
ਗੁਹਾਟੀ (ਭਾਸ਼ਾ)— ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਦੀ ਸਿਹਤ ਸੋਮਵਾਰ ਯਾਨੀ ਕਿ ਅੱਜ ਹੋਰ ਵਿਗੜ ਗਈ ਹੈ। ਉਨ੍ਹਾਂ ਦੀ ਦੇਖਭਾਲ ਕਰ ਰਹੇ ਡਾਕਟਰਾਂ ਨੇ ਕਿਹਾ ਹੈ ਕਿ ਤਰੁਣ ਗੋਗੋਈ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਗੁਹਾਟੀ ਮੈਡੀਕਲ ਕਾਲਜ ਦੇ ਪ੍ਰਧਾਨ ਅਭਿਜੀਤ ਸ਼ਰਮਾ ਨੇ ਦੱਸਿਆ ਕਿ 80 ਸਾਲ ਦੀ ਉਮਰ ਪਾਰ ਕਰ ਚੁੱਕੇ ਕਾਂਗਰਸ ਨੇਤਾ ਗੋਗੋਈ ਦੀ ਦੇਖਭਾਲ 9 ਡਾਕਟਰਾਂ ਦੀ ਟੀਮ ਕਰ ਰਹੀ ਹੈ।
ਇਹ ਵੀ ਪੜ੍ਹੋ: 6 ਸਾਲਾ ਬੱਚੇ ਨੂੰ ਮਿਲੀ ਸਪੇਨ ਦੀ ਮਾਂ, ਵਿਦਾਈ ਸਮੇਂ ਰੋਕਿਆਂ ਨਾ ਰੁਕੇ ਸਭ ਦੇ ਹੰਝੂ (ਤਸਵੀਰਾਂ)
ਜ਼ਿਕਰਯੋਗ ਹੈ ਕਿ 84 ਸਾਲ ਦੇ ਕਾਂਗਰਸੀ ਨੇਤਾ ਤਰੁਣ ਦਾ ਇਲਾਜ ਗੁਹਾਟੀ ਮੈਡੀਕਲ ਕਾਲਜ ਵਿਚ ਚੱਲ ਰਿਹਾ ਹੈ। ਗੋਗੋਈ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ ਅਤੇ ਡਾਕਟਰ ਬਿਹਤਰ ਕੋਸ਼ਿਸ਼ਾਂ ਕਰ ਰਹੇ ਹਨ। ਗੋਗੋਈ ਦੇ ਪੁੱਤਰ ਨਾਲ ਹਸਪਤਾਲ 'ਚ ਮੌਜੂਦ ਅਸਾਮ ਦੇ ਸਿਹਤ ਮੰਤਰੀ ਹੇਮੰਤ ਵਿਸਵ ਸਰਮਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਦੀ ਹਾਲਤ ਨਾਜ਼ੁਕ ਅਤੇ ਚਿੰਤਾਜਨਕ ਬਣੀ ਹੋਈ ਹੈ। ਉਹ ਵੈਂਟੀਲੇਟਰ 'ਤੇ ਹਨ, ਹਾਲਾਂਕਿ ਡਾਕਟਰ ਕੋਸ਼ਿਸ਼ਾਂ ਕਰ ਰਹੇ ਹਨ। ਹੁਣ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਲਈ ਪਰਮਾਤਮਾ ਦਾ ਆਸ਼ੀਰਵਾਦ ਅਤੇ ਲੋਕਾਂ ਦੀ ਪ੍ਰਾਰਥਨਾ ਦੀ ਲੋੜ ਹੈ। ਸਰਮਾ ਨੇ ਕਿਹਾ ਕਿ ਗੋਗੋਈ ਦੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ, ਦਿਮਾਗ ਨੂੰ ਕੁਝ ਸੰਕੇਤ ਮਿਲ ਰਹੇ ਹਨ।
ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਹੱਸਦੇ-ਵੱਸਦੇ ਘਰ 'ਚ ਪਏ ਕੀਰਨੇ, 3 ਸਕੇ ਭਰਾਵਾਂ ਦੀ ਮੌਤ
ਮੰਤਰੀ ਨੇ ਕਿਹਾ ਕਿ ਐਤਵਾਰ ਨੂੰ ਗੋਗੋਈ ਦਾ 6 ਘੰਟੇ ਤੱਕ ਡਾਇਲਿਸਸ ਹੋਇਆ ਸੀ ਅਤੇ ਇਹ ਮੁੜ ਵਿਸ਼ਾਣੂ ਚੀਜ਼ਾਂ ਨਾਲ ਭਰ ਗਿਆ ਹੈ। ਅਜਿਹੀ ਹਾਲਤ 'ਚ ਡਾਇਲਿਸਸ ਮੁੜ ਕੀਤਾ ਜਾਵੇਗਾ। ਓਧਰ ਗੋਗੋਈ ਦੀ ਦੇਖਭਾਲ ਕਰ ਰਹੇ ਡਾਕਟਰਾਂ ਦੀ ਟੀਮ ਅਖਿਲ ਭਾਰਤੀ ਆਯੁਵਿਗਿਆਨ ਸੰਸਥਾ ਦੇ ਲਗਾਤਾਰ ਸੰਪਰਕ ਵਿਚ ਹਨ। ਵੱਖ-ਵੱਖ ਅੰਗਾਂ ਦੇ ਕੰਮ ਕਰਨਾ ਬੰਦ ਕਰਨ ਮਗਰੋਂ ਗੋਗੋਈ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ: ਲਾਪਤਾ ਹੋਣ ਦੇ 6 ਦਿਨਾਂ ਬਾਅਦ ਮਿਲੀਆਂ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ, ਤੰਤਰ-ਮੰਤਰ ਨੇ ਵਿਗਾੜੀ ਪੂਰੀ ਖੇਡ