ਆਸਾਮ : 12ਵੀਂ 'ਚ ਅੱਵਲ ਰਹਿਣ ਵਾਲੀਆਂ 22 ਹਜ਼ਾਰ ਸਿਖਿਆਰਥਣਾਂ ਨੂੰ ਸਕੂਟੀ ਦੇਵੇਗੀ ਭਾਜਪਾ ਸਰਕਾਰ

Wednesday, Aug 19, 2020 - 01:50 PM (IST)

ਆਸਾਮ : 12ਵੀਂ 'ਚ ਅੱਵਲ ਰਹਿਣ ਵਾਲੀਆਂ 22 ਹਜ਼ਾਰ ਸਿਖਿਆਰਥਣਾਂ ਨੂੰ ਸਕੂਟੀ ਦੇਵੇਗੀ ਭਾਜਪਾ ਸਰਕਾਰ

ਗੁਹਾਟੀ- ਆਸਾਮ 'ਚ 12ਵੀਂ ਬੋਰਡ ਪ੍ਰੀਖਿਆ 'ਚ ਪਹਿਲਾ ਸਥਾਨ ਹਾਸਲ ਕਰਨ ਵਾਲੀਆਂ 22 ਹਜ਼ਾਰ ਵਿਦਿਆਰਥਣਾਂ ਨੂੰ ਸਕੂਟੀ ਭੇਂਟ ਕੀਤੀ ਜਾਵੇਗੀ। ਹਰੇਕ ਸਕੂਟੀ ਦੀ ਕੀਮਤ 50,000 ਤੋਂ 55,000 ਰੁਪਏ ਦਰਮਿਆਨ ਹੋਵੇਗੀ। ਦਰਅਸਲ, ਆਸਾਮ 'ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਜਿਸ ਦੇ ਮੱਦੇਨਜ਼ਰ ਰਾਜਨੀਤਕ ਦਲ ਲੋਕਾਂ ਨਾਲ ਇਸ ਤਰ੍ਹਾਂ ਦੇ ਵਾਅਦੇ ਕਰ ਰਹੇ ਹਨ। ਇਸੇ ਸਿਲਸਿਲੇ 'ਚ ਸੱਤਾਧਾਰੀ ਭਾਜਪਾ ਨੇ ਮੰਗਲਵਾਰ ਨੂੰ 2 ਮਹੱਤਵਪੂਰਨ ਐਲਾਨ ਕੀਤੇ।

ਸਿੱਖਿਆ ਮੰਤਰੀ ਹਿਮੰਤ ਬਿਸਵਾ ਸ਼ਰਮਾ ਨੇ 22 ਹਜ਼ਾਰ ਸਕੂਲੀ ਵਿਦਿਆਰਥਣਾਂ ਨੂੰ ਸਕੂਟੀ ਭੇਟ ਕਰਨ ਦਾ ਐਲਾਨ ਕੀਤਾ। ਵਿਦਿਆਰਥਣਾਂ ਨੂੰ 15 ਅਕਤੂਬਰ ਤੋਂ ਪਹਿਲਾਂ ਸਕੂਟੀ ਭੇਟ ਕੀਤੀ ਜਾਵੇਗੀ। ਹਿਮੰਤ ਬਿਸਵਾ ਸ਼ਰਮਾ ਨੇ ਦੱਸਿਆ ਵਿਦਿਆਰਥਣਾਂ ਇਲੈਕਟ੍ਰਾਨਿਕ ਜਾਂ ਪੈਟਰੋਲ ਵਾਲੀ ਸਕੂਟੀ ਲਈ ਚੋਣਾਂ ਕਰ ਸਕਦੀਆਂ ਹਨ। ਇਸ ਦੇ ਨਾਲ ਆਸਾਮ 'ਚ 14 ਹਜ਼ਾਰ ਅਧਿਆਪਕਾਂ ਦੀ ਭਰਤੀ ਦੇ ਨਾਲ 4 ਹਜ਼ਾਰ ਮੌਜੂਦਾ ਅਧਿਆਪਕਾਂ ਨੂੰ ਨਿਯਮਿਤ ਕੀਤਾ ਜਾਵੇਗਾ।

ਸੂਬੇ 'ਚ ਹੋਣ ਵਾਲੀਆਂ ਚੋਣਾਂ ਨੂੰ ਦੇਖਦੇ ਹੋਏ ਮਹੱਤਵਪੂਰਨ ਯੋਜਨਾਵਾਂ ਦੇ ਅਧੀਨ ਸਿੱਖਿਆ ਮੰਤਰੀ ਹਿਮੰਤ ਬਿਸਵਾ ਸ਼ਰਮਾ ਹਰ ਹਫ਼ਤੇ ਯੋਜਨਾਵਾਂ ਦਾ ਐਲਾਨ ਕਰਨਗੇ। ਸੂਬੇ 'ਚ ਅਗਲੇ ਸਾਲ ਅਪ੍ਰੈਲ 'ਚ ਵਿਧਾਨ ਸਭਾ ਚੋਣਾਂ ਹੋ ਸਕਦੀਆਂ ਹਨ। ਹਿਮੰਤ ਬਿਸਵਾ ਸ਼ਰਮਾ ਨੇ ਦੱਸਿਆ,''ਹਰੇਕ ਸਕੂਟੀ ਦੀ ਕੀਮਤ 50,000 ਤੋਂ 55 ਹਜ਼ਾਰ ਰੁਪਏ ਦਰਮਿਆਨ ਹੋਵੇਗੀ, ਜਿਸ ਨੂੰ ਉਹ ਅਗਲੇ 3 ਸਾਲਾਂ ਤੱਕ ਵੇਚ ਨਹੀਂ ਸਕਣਗੇ।'' ਹਿਮੰਤ ਨੇ ਦੱਸਿਆ ਕਿ ਸਤੰਬਰ ਮਹੀਨੇ ਦੀ ਸ਼ੁਰੂਆਤ 'ਚ ਹਾਈ ਸਕੂਲ ਲਈ 7,440 ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਹੋਵੇਗੀ।


author

DIsha

Content Editor

Related News