500 ਰੁਪਏ ਦੀ ਸ਼ਰਤ ਲਈ ਕਰ ਦਿੱਤਾ ਦੋਸਤ ਦਾ ਸਿਰ ‘ਕਲਮ’, ਵੱਢਿਆ ਸਿਰ ਲੈ ਕੇ ਥਾਣੇ ਪੁੱਜਾ ਸ਼ਖ਼ਸ

Wednesday, Aug 17, 2022 - 11:44 AM (IST)

500 ਰੁਪਏ ਦੀ ਸ਼ਰਤ ਲਈ ਕਰ ਦਿੱਤਾ ਦੋਸਤ ਦਾ ਸਿਰ ‘ਕਲਮ’, ਵੱਢਿਆ ਸਿਰ ਲੈ ਕੇ ਥਾਣੇ ਪੁੱਜਾ ਸ਼ਖ਼ਸ

ਤੇਜਪੁਰ- ਆਸਾਮ ਦੇ ਸੋਨੀਤਪੁਰ ਜ਼ਿਲ੍ਹੇ ’ਚ  ਫੁੱਟਬਾਲ ਮੈਚ ’ਤੇ ਸ਼ਰਤ ਲਾਉਣ ਨੂੰ ਲੈ ਕੇ ਹੋਏ ਵਿਵਾਦ ’ਚ ਇਕ ਵਿਅਕਤੀ ਨੇ ਆਪਣੇ ਦੋਸਤ ਦਾ ਸਿਰ ਕਲਮ ਕਰ ਦਿੱਤਾ ਅਤੇ ਫਿਰ ਵੱਢੇ ਸਿਰ ਨੂੰ ਲੈ ਕੇ ਥਾਣੇ ਪਹੁੰਚ ਗਿਆ। ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਅਧਿਕਾਰੀ ਮੁਤਾਬਕ ਇਹ ਘਟਨਾ ਸੋਮਵਾਰ ਨੂੰ ਰੰਗਪਾੜਾ ਥਾਣਾ ਖੇਤਰ ਦੇ ਦੋਯਾਲੂਰ ਇਲਾਕੇ ’ਚ ਆਜ਼ਾਦੀ ਦਿਹਾੜੇ ਮੌਕੇ ਆਯੋਜਿਤ ਫੁੱਟਬਾਲ ਮੈਚ ਖਤਮ ਹੋਣ ਮਗਰੋਂ ਵਾਪਰੀ। ਅਧਿਕਾਰੀ ਨੇ ਕਿਹਾ ਕਿ ਤੁਨੀਰਾਮ ਮਾਦਰੀ ਇਕ ਟੀਮ ਦਾ ਸਮਰਥਨ ਕਰ ਰਿਹਾ ਸੀ, ਜਦਕਿ ਹੇਮਰਾਮ ਦੂਜੀ ਟੀਮ ਦਾ ਪ੍ਰਸ਼ੰਸਕ ਸੀ। ਉਨ੍ਹਾਂ ਨੇ ਕਿਹਾ ਕਿ ਦੋਹਾਂ ਨੇ ਸ਼ਰਤ ਲਾਈ ਸੀ ਕਿ ਜਿਸ ਦੀ ਟੀਮ ਹਾਰੇਗੀ, ਉਸ ਨੂੰ ਦੂਜੇ ਨੂੰ 500 ਰੁਪਏ ਦੇਣੇ ਹੋਣਗੇ।

ਪੁਲਸ ਅਧਿਕਾਰੀ ਮੁਤਾਬਕ ਹੇਮਰਾਮ ਨੇ ਸ਼ਰਤ ਜਿੱਤ ਲਈ ਅਤੇ ਪੈਸੇ ਮੰਗੇ ਪਰ ਤੁਨੀਰਾਮ ਨੇ ਪੈਸੇ ਨਹੀਂ ਦਿੱਤੇ। ਹੇਮਰਾਮ ਪੈਸੇ ਦੀ ਮੰਗ ਕਰਦਾ ਰਿਹਾ। ਜਿਸ ਤੋਂ ਬਾਅਦ ਤੁਨੀਰਾਮ ਮਾਦਰੀ ਨੇ ਗੁੱਸੇ ’ਚ ਜਾ ਕੇ ਆਪਣੇ ਬੈਗ ’ਚੋਂ ਇਕ ਤੇਜ਼ਧਾਰ ਹਥਿਆਰ ਕੱਢਿਆ ਅਤੇ ਉਸ ਦਾ ਸਿਰ ਕਲਮ ਕਰ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਦੇਰ ਰਾਤ ਦੋਸ਼ੀ ਵੱਢਿਆ ਹੋਇਆ ਸਿਰ ਲੈ ਕੇ ਰੰਗਪਾੜਾ ਥਾਣੇ ਪਹੁੰਚਿਆ, ਜਿਸ ਤੋਂ ਬਾਅਦ ਉਸ ਨੂੰ ਹਿਰਾਸਤ ’ਚ ਲੈ ਲਿਆ ਗਿਆ। ਪੁਲਸ ਮੁਤਾਬਕ ਮਾਮਲੇ ਦੀ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।


author

Tanu

Content Editor

Related News