ਓਵੈਸੀ ਦੀ ਰੈਲੀ ''ਚ ਪਾਕਿਸਤਾਨ ਜ਼ਿੰਦਾਬਾਦ ਬੋਲਣ ਵਾਲੀ ਕੁੜੀ ਭੇਜੀ ਗਈ ਜੇਲ

02/21/2020 10:21:34 AM

ਬੈਂਗਲੁਰੂ— ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਵਿਰੁੱਧ ਪ੍ਰਦਰਸ਼ਨ ਦੌਰਾਨ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏ.ਆਈ.ਐੱਮ.ਆਈ.ਐੱਮ.) ਚੀਫ ਅਸਦੁਦੀਨ ਓਵੈਸੀ ਦੇ ਮੰਚ ਤੋਂ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਗਾਉਣ ਵਾਲੀ ਅਮੁੱਲਿਆ ਲਿਓਨਾ ਵਿਰੁੱਧ ਰਾਜਧ੍ਰੋਹ ਦਾ ਕੇਸ ਦਰਜ ਕੀਤਾ ਗਿਆ ਹੈ। ਅਮੁੱਲਿਆ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਅਮੁੱਲਿਆ ਦੇ ਬਿਆਨ ਦੀ ਉਨ੍ਹਾਂ ਦੇ ਪਿਤਾ ਨੇ ਵੀ ਆਲੋਚਨਾ ਕੀਤੀ ਹੈ।

ਪਿਤਾ ਨੇ ਵੀ ਕੀਤੀ ਨਾਰਾਜ਼ਗੀ ਜ਼ਾਹਰ
ਅਮੁੱਲਿਆ ਦੀ ਨਾਅਰੇਬਾਜ਼ੀ 'ਤੇ ਉਸ ਦੇ ਪਿਤਾ ਨੇ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਅਮੁੱਲਿਆ ਨੇ ਜੋ ਕਿਹਾ, ਉਸ ਨੂੰ ਬਰਦਾਸ਼ਤ ਨਹੀਂ ਕਰਾਂਗਾ। ਅਮੁੱਲਿਆ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਨੇ ਐਂਟੀ ਸੀ.ਏ.ਏ. ਰੈਲੀ 'ਚ ਜੋ ਕੀਤਾ, ਉਹ ਬਿਲਕੁੱਲ ਗਲਤ ਸੀ। ਉਸ ਨੇ ਜੋ ਕਿਹਾ ਉਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੀਡੀਆ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੈਂ ਕਈ ਵਾਰ ਉਨ੍ਹਾਂ ਨੂੰ ਕਿਹਾ ਕਿ ਉਹ ਮੁਸਲਮਾਨਾਂ ਨਾਲ ਨਾ ਜੁੜੇ, ਉਸ ਨੇ ਨਹੀਂ ਸੁਣਿਆ। ਮੈਂ ਉਸ ਨੂੰ ਕਈ ਵਾਰ ਭੜਕਾਊ ਬਿਆਨ ਨਹੀਂ ਦੇਣ ਲਈ ਕਿਹਾ ਹੈ ਪਰ ਉਸ ਨੇ ਨਹੀਂ ਸੁਣਿਆ।

ਓਵੈਸੀ ਦੇ ਸਾਹਮਣੇ ਲਗਾਏ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ
ਦੱਸਣਯੋਗ ਹੈ ਕਿ ਸੀ.ਏ.ਏ., ਐੱਨ.ਆਰ.ਸੀ. ਅਤੇ ਐੱਨ.ਪੀ.ਆਰ. ਦੇ ਵਿਰੋਧ 'ਚ ਆਯੋਜਿਤ ਪ੍ਰੋਗਰਾਮ ਦੇ ਆਯੋਜਕਾਂ ਦੇ ਚਿਹਰੇ ਦਾ ਰੰਗ ਉਸ ਸਮੇਂ ਉੱਡ ਗਿਆ, ਜਦੋਂ ਪ੍ਰੋਗਰਾਮ 'ਚ ਸ਼ਾਮਲ ਅਮੁੱਲਿਆ ਨਾਮੀ ਕੁੜੀ ਨੇ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਗਾਏ। ਉਸ ਸਮੇਂ ਉੱਥੇ ਓਵੈਸੀ ਵੀ ਮੌਜੂਦ ਸਨ। ਉਨ੍ਹਾਂ ਨੇ ਤੁਰੰਤ ਔਰਤ ਦੀ ਇਸ ਹਰਕਤ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਉਹ ਇਸ ਨਾਲ ਸਹਿਮਤ ਨਹੀਂ ਹਨ ਅਤੇ ਭਰੋਸਾ ਦਿੰਦੇ ਹਨ 'ਅਸੀਂ ਭਾਰਤ ਲਈ ਹਾਂ'।


DIsha

Content Editor

Related News