ਹਿਜਾਬ ਵਿਵਾਦ : ਸਕੂਲੀ ਡਰੈੱਸ ਨਾਲ ਮਿਲਦੇ-ਜੁਲਦੇ ਰੰਗ ਦਾ ਹਿਜਾਬ ਪਹਿਨਣ ਦੀ ਇਜ਼ਾਜਤ ਮੰਗੀ

Monday, Feb 14, 2022 - 11:32 PM (IST)

ਬੈਂਗਲੁਰੂ- ਹਿਜਾਬ ਪਹਿਨਣ ਦੇ ਪੱਖ ’ਚ ਪਟੀਸ਼ਨ ਦਰਜ ਕਰਨ ਵਾਲੀਆਂ ਵਿਦਿਆਰਥਣਾਂ ਨੇ ਕਰਨਾਟਕ ਹਾਈ ਕੋਰਟ ਨੂੰ ਸੋਮਵਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਸਕੂਲੀ ਡਰੈੱਸ ਦੇ ਰੰਗ ਦਾ ਹਿਜਾਬ ਪਹਿਨਣ ਦੀ ਇਜ਼ਾਜਤ ਦਿੱਤੀ ਜਾਵੇ। ਸ਼ਾਂਤੀ, ਸਦਭਾਵਨਾ ਅਤੇ ਕਾਨੂੰਨ-ਵਿਵਸਥਾ ਨੂੰ ਪ੍ਰਭਾਵਿਤ ਕਰਨ ਵਾਲਾ ਕੋਈ ਵੀ ਕੱਪੜਾ ਪਹਿਨਣ ’ਤੇ ਰੋਕ ਲਗਾਉਣ ਸਬੰਧੀ ਸਰਕਾਰ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀਆਂ ਵਿਦਿਆਰਥਣਾਂ ਨੇ ਮੁੱਖ ਜੱਜ ਰਿਤੂ ਰਾਜ ਅਵਸਥੀ ’ਤੇ ਆਧਾਰਿਤ ਬੈਂਚ ਦੇ ਸਾਹਮਣੇ ਇਹ ਦਲੀਲ ਦਿੱਤੀ।

ਇਹ ਖ਼ਬਰ ਪੜ੍ਹੋ- ਵਿਧਾਨ ਸਭਾ ਚੋਣਾਂ : ਉੱਤਰਾਖੰਡ 'ਚ 59.37 ਤੇ ਯੂ.ਪੀ. ਵਿਚ 60.31 ਫੀਸਦੀ ਹੋਈ ਵੋਟਿੰਗ
ਉਡੁਪੀ ਦੇ ਸਰਕਾਰੀ ਪ੍ਰੀ-ਯੂਨੀਵਰਸਿਟੀ ਕਾਲਜ ਦੀਆਂ ਇਨ੍ਹਾਂ ਵਿਦਿਆਰਥਣਾਂ ਵੱਲੋਂ ਪੇਸ਼ ਵਕੀਲ ਦੇਵਦੱਤ ਕਾਮਤ ਨੇ ਬੈਂਚ ਨੂੰ ਕਿਹਾ, ‘‘ਮੈਂ ਨਾ ਸਿਰਫ ਸਰਕਾਰੀ ਹੁਕਮ ਨੂੰ ਚੁਣੌਤੀ ਦੇ ਰਿਹਾ ਹਾਂ, ਸਗੋਂ ਯੂਨੀਫਾਰਮ ਦੇ ਰੰਗ ਦਾ ਹਿਜਾਬ ਪਹਿਨਣ ਦੀ ਇਜ਼ਾਜਤ ਦੇਣ ਦੀ ਅਪੀਲ ਵੀ ਕਰ ਰਿਹਾ ਹਾਂ।’’ ਕਾਮਤ ਨੇ ਦਾਅਵਾ ਕੀਤਾ ਕਿ ਕੇਂਦਰੀ ਸਕੂਲਾਂ ’ਚ ਮੁਸਲਿਮ ਵਿਦਿਆਰਥਣਾਂ ਨੂੰ ਸਕੂਲ ਯੂਨੀਫਾਰਮ ਰੰਗ ਦਾ ਹਿਜਾਬ ਪਹਿਨਣ ਦੀ ਇਜ਼ਾਜਤ ਦਿੱਤੀ ਜਾਂਦੀ ਹੈ ਅਤੇ ਅਜਿਹਾ ਹੀ ਇੱਥੇ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹਿਜਾਬ ਪਹਿਨਣਾ ਇਕ ਲਾਜ਼ਮੀ ਧਾਰਮਿਕ ਪ੍ਰਥਾ ਹੈ ਤੇ ਇਸ ਦੀ ਵਰਤੋਂ ’ਤੇ ਰੋਕ ਲਗਾਉਣਾ ਸੰਵਿਧਾਨ ਦੀ ਧਾਰਾ 25 ’ਚ ਦਿੱਤੇ ਹੋਏ ਅਧਿਕਾਰਾਂ ਦੀ ਉਲੰਘਣਾ ਹੈ। ਅਦਾਲਤ ਨੇ ਮਾਮਲੇ ਦੀ ਸੁਣਵਾਈ ਮੰਗਲਵਾਰ ਨੂੰ ਜਾਰੀ ਰੱਖਣ ਦਾ ਫ਼ੈਸਲਾ ਲਿਆ ਹੈ।

ਇਹ ਖ਼ਬਰ ਪੜ੍ਹੋ- ਪੰਜਾਬ ਤੇ ਬੱਚਿਆਂ ਦੇ ਭਵਿੱਖ ਲਈ 'ਆਪ' ਦੀ ਇਮਾਨਦਾਰ ਸਰਕਾਰ ਬਣਾਉਣ ਪੰਜਾਬ ਵਾਸੀ : ਕੇਜਰੀਵਾਲ
ਕਰਨਾਟਕ ’ਚ ਹਾਈ ਸਕੂਲ ਫਿਰ ਤੋਂ ਖੁੱਲ੍ਹੇ
ਕਰਨਾਟਕ ’ਚ ਹਾਈ ਸਕੂਲ ਸੋਮਵਾਰ ਨੂੰ ਫਿਰ ਤੋਂ ਖੁੱਲ੍ਹ ਗਏ। ਉਡੁਪੀ ਅਤੇ ਬੇਂਗਲੁਰੂ ਦੇ ਸੰਵੇਦਨਸ਼ੀਲ ਇਲਾਕਿਆਂ ’ਚ ਧਾਰਾ 144 ਲਾਗੂ ਕੀਤੀ ਗਈ ਹੈ। ਸਿੱਖਿਆ ਵਿਭਾਗ ਦੇ ਸੂਤਰਾਂ ਦਾ ਕਹਿਣਾ ਹੈ ਕਿ ਸਾਰੇ ਸੰਸਥਾਨਾਂ ’ਚ ਹਾਜ਼ਰੀ ਆਮ ਵਾਂਗ ਰਹੀ। ਹਿਜਾਬ ਪਹਿਨ ਕੇ ਸਕੂਲ ਪਹੁੰਚੀਆਂ ਮੁਸਲਿਮ ਵਿਦਿਆਰਥਣਾਂ ਨੇ ਜਮਾਤਾਂ ’ਚ ਦਾਖਲੇ ਤੋਂ ਪਹਿਲਾਂ ਉਨ੍ਹਾਂ ਨੂੰ ਉਤਾਰ ਦਿੱਤਾ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News