ਭਾਰਤ 'ਚ ਹੈ ਏਸ਼ੀਆ ਦਾ ਸਭ ਤੋਂ ਸਾਫ਼-ਸੁਥਰਾ ਪਿੰਡ, ਵੇਖ ਕੇ ਖੁਸ਼ ਹੋਵੇਗੀ ਰੂਹ

10/20/2020 5:29:06 PM

ਸ਼ਿਲਾਂਗ— ਦੇਸ਼ 'ਚ ਪ੍ਰਦੂਸ਼ਣ ਦਾ ਪੱਧਰ ਵੱਧਦਾ ਹੀ ਜਾ ਰਿਹਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਹਵਾ ਇੰਨੀ ਕੁ ਦੂਸ਼ਿਤ ਹੋ ਚੁੱਕੀ ਹੈ ਕਿ ਸਾਹ ਲੈਣਾ ਔਖਾ ਹੋ ਗਿਆ ਹੈ। ਪਰਾਲੀ ਦੇ ਧੂੰਏ ਕਾਰਨ ਦਿੱਲੀ 'ਚ ਹਵਾ ਪ੍ਰਦੂਸ਼ਣ ਵੱਧ ਗਿਆ ਹੈ। ਅਜਿਹੇ ਵਿਚ ਅਸੀਂ ਤੁਹਾਨੂੰ ਇਕ ਅਜਿਹੇ ਖੂਬਸੂਰਤ ਪਿੰਡ ਬਾਰੇ ਦੱਸਾਂਗੇ, ਜਿਸ ਨੂੰ ਵੇਖ ਕੇ ਤੁਹਾਡੀ ਵੀ ਰੂਹ ਖਿੜ ਉਠੇਗੀ। ਇਹ ਪਿੰਡ ਮੇਲਾਘਿਆ ਦੀ ਰਾਜਧਾਨੀ ਸ਼ਿਲਾਂਗ ਤੋਂ ਕਰੀਬ 80 ਕਿਲੋਮੀਟਰ ਦੂਰ ਸਥਿਤ ਹੈ। ਇਸ ਪਿੰਡ ਦਾ ਨਾਂ ਮਾਵਲਯਾਨੌਗ। ਇਸ ਪਿੰਡ ਨੂੰ ਏਸ਼ੀਆ ਅਤੇ ਭਾਰਤ ਦਾ ਸਭ ਤੋਂ ਸਾਫ਼-ਸੁਥਰਾ ਪਿੰਡ ਦਾ ਦਰਜਾ ਮਿਲਿਆ ਹੈ। 

PunjabKesari

ਬੱਚਿਆਂ ਨੂੰ ਦਿੱਤੀ ਜਾਂਦੀ ਹੈ ਸਾਫ਼-ਸਫਾਈ ਦੀ ਸਿੱਖਿਆ—
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਆਖ਼ਰਕਾਰ ਕਿਵੇਂ ਇਹ ਏਸ਼ੀਆ ਦਾ ਸਭ ਤੋਂ ਸਾਫ਼-ਸੁਥਰਾ ਪਿੰਡ ਬਣਿਆ। ਦਰਅਸਲ ਇਸ ਦੇ ਪਿੱਛੇ ਦੀ ਵਜ੍ਹਾ ਖ਼ੁਦ ਇਸ ਪਿੰਡ ਦੇ ਲੋਕ ਹਨ। ਇਸ ਪਿੰਡ ਵਿਚ 4 ਸਾਲ ਦੀ ਉਮਰ ਤੋਂ ਹੀ ਬੱਚਿਆਂ ਨੂੰ ਸਾਫ਼-ਸਫਾਈ ਦੀ ਸਿੱਖਿਆ ਦਿੱਤੀ ਜਾਣ ਲੱਗਦੀ ਹੈ। ਬੱਚੇ ਜਿਵੇਂ-ਜਿਵੇਂ ਵੱਡੇ ਹੁੰਦੇ ਹਨ, ਸਾਫ਼-ਸਫਾਈ ਦਾ ਮਹੱਤਵ ਸਮਝਣ ਲੱਗਦੇ ਹਨ। 

PunjabKesari

ਸਾਫ਼-ਸਫਾਈ ਲਈ ਟੋਕਰੀਆਂ ਰੱਖੀਆਂ ਗਈਆਂ—
ਖ਼ਾਸ ਗੱਲ ਇਹ ਹੈ ਕਿ ਪਿੰਡ ਵਿਚ ਪਲਾਸਟਿਕ ਦੇ ਲਿਫ਼ਾਫੇ ਲੈ ਕੇ ਆਉਣ ਅਤੇ ਥੁੱਕਣ 'ਤੇ ਸਖਤ ਮਨਾਹੀ ਹੈ। ਸਾਫ਼-ਸਫਾਈ ਲਈ ਪਿੰਡ ਦੀ ਹਰ ਸੜਕ 'ਤੇ ਬਾਂਸ ਨਾਲ ਬਣੀਆਂ ਟੋਕਰੀਆਂ ਰੱਖੀਆਂ ਗਈਆਂ ਹਨ, ਜਿਸ ਵਿਚ ਲੋਕ ਕੂੜਾ ਜਮ੍ਹਾਂ ਕਰਦੇ ਹਨ।

PunjabKesari
ਪਿੰਡ 'ਚ ਰਹਿੰਦੇ ਹਨ ਸਿਰਫ 500 ਲੋਕ—
ਮੇਲਾਘਿਆ ਦੇ ਪਿੰਡ ਮਾਵਲਯਾਨੌਗ 'ਚ 'ਖਸੀ ਭਾਈਚਾਰੇ' ਨਾਲ ਜੁੜੇ ਤਕਰੀਬਨ 500 ਲੋਕ ਰਹਿੰਦੇ ਹਨ। ਇੱਥੇ ਰਹਿੰਦੇ ਲੋਕਾਂ ਨੇ ਪਿੰਡ ਨੂੰ ਸੋਹਣਾ ਬਣਾਉਣ ਲਈ ਸੜਕਾਂ ਨੂੰ ਫੁੱਲਾਂ ਅਤੇ ਦਰੱਖ਼ਤਾਂ ਨਾਲ ਸਜਾਇਆ ਹੈ। ਪਿੰਡ ਦੇ ਰਹਿਣ ਵਾਲੇ ਇਕ ਸ਼ਖ਼ਸ ਮੁਤਾਬਕ ਸਾਡੇ ਦਾਦਾ-ਪੜਦਾਦਾ ਦੇ ਜ਼ਮਾਨੇ ਤੋਂ ਹੀ ਪਿੰਡ ਨੂੰ ਸਾਫ਼ ਰੱਖਣ ਦਾ ਦੌਰ ਚੱਲਿਆ ਆ ਰਿਹਾ ਹੈ। ਇਸ ਪਿੰਡ ਨੂੰ 'ਡਿਸਕਵਰੀ ਇੰਡੀਆ ਮੈਗਜ਼ੀਨ' ਨੇ 'ਕਲੀਨ ਪਿੰਡ' ਦਾ ਦਰਜਾ ਦਿੱਤਾ, ਉਦੋਂ ਇੱਥੇ ਸੜਕਾਂ ਵੀ ਬਣ ਗਈਆਂ ਅਤੇ ਸੈਲਾਨੀ ਵੀ ਘੁੰਮਣ ਪਹੁੰਚਣ ਲੱਗੇ। ਦੱਸਿਆ ਜਾ ਰਿਹਾ ਹੈ ਕਿ ਸਾਲ 2003 ਤੋਂ ਪਹਿਲਾਂ ਇੱਥੇ ਸੜਕਾਂ ਨਹੀਂ ਸਨ, ਜਿਸ ਕਾਰਨ ਕੋਈ ਸੈਲਾਨੀ ਵੀ ਘੁੰਮਣ ਨਹੀਂ ਆਉਂਦਾ ਸੀ।

PunjabKesari


Tanu

Content Editor

Related News