ਰਿਸ਼ਵਤ ਲੈਂਦਿਆਂ ਫੜੇ ਜਾਣ ’ਤੇ ASI ਨੇ ਹਵਾ ’ਚ ਉਛਾਲ ਦਿੱਤੇ ਨੋਟ, ਹੋਇਆ ਗ੍ਰਿਫ਼ਤਾਰ

Wednesday, Sep 10, 2025 - 03:14 PM (IST)

ਰਿਸ਼ਵਤ ਲੈਂਦਿਆਂ ਫੜੇ ਜਾਣ ’ਤੇ ASI ਨੇ ਹਵਾ ’ਚ ਉਛਾਲ ਦਿੱਤੇ ਨੋਟ, ਹੋਇਆ ਗ੍ਰਿਫ਼ਤਾਰ

ਨਵੀਂ ਦਿੱਲੀ (ਭਾਸ਼ਾ) - ਦਿੱਲੀ ਪੁਲਸ ਦੇ ਇਕ ਏ. ਐੱਸ. ਆਈ ਨੂੰ ਮੰਗਲਵਾਰ ਵਿਜੀਲੈਂਸ ਨੇ 15,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੌਰਾਨ ਫੜੇ ਜਾਣ ’ਤੇ ਹੌਜ਼ ਕਾਜ਼ੀ ਪੁਲਸ ਸਟੇਸ਼ਨ ’ਚ ਤਾਇਨਾਤ ਉਕਤ ਏ. ਐੱਸ. ਆਈ. ਰਾਕੇਸ਼ ਕੁਮਾਰ ਨੇ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਅਧੀਨ ਨੋਟ ਹਵਾ ’ਚ ਉਛਾਲ ਦਿੱਤੇ, ਜਿਸ ਨੂੰ ਦੇਖ ਉਹ ਹੈਰਾਨ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਬਾਰਾਖੰਬਾ ਰੋਡ ਦੀ ਵਿਜੀਲੈਂਸ ਸ਼ਾਖਾ ’ਚ ਇਕ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਸੀ। 

ਇਹ ਵੀ ਪੜ੍ਹੋ : ਅਗਲੇ 7 ਦਿਨ ਭਾਰੀ! ਗਰਜ, ਤੇਜ਼ ਹਵਾਵਾਂ ਦੇ ਨਾਲ ਪਵੇਗਾ ਮੀਂਹ, IMD ਵਲੋਂ ਅਲਰਟ ਜਾਰੀ

ਇਸ ’ਚ ਕਿਹਾ ਗਿਆ ਕਿ ਸ਼ਿਕਾਇਤਕਰਤਾ ਦੇ ਖੇਤਰ ਦਾ ਡਿਵੀਜ਼ਨਲ ਅਧਿਕਾਰੀ ਰਾਕੇਸ਼ ਕੁਮਾਰ ਕਥਿਤ ਤੌਰ ’ਤੇ ਉਸ ਨੂੰ ਝੂਠੇ ਕੇਸ ’ਚ ਨਾ ਫਸਾਉਣ ਦੇ ਬਦਲੇ ਪੈਸੇ ਦੀ ਮੰਗ ਕਰ ਰਿਹਾ ਹੈ। ਸ਼ਿਕਾਇਤਕਰਤਾ ਨਿਰਧਾਰਤ ਸਮੇਂ ’ਤੇ ਪੁਲਸ ਸਟੇਸ਼ਨ ਦੇ ਬਾਹਰ ਰਾਕੇਸ਼ ਕੁਮਾਰ ਨੂੰ ਮਿਲਿਆ ਤੇ ਉਸ ਨੂੰ ਪੈਸੇ ਸੌਂਪ ਦਿੱਤੇ। ਜਿਵੇਂ ਹੀ ਸ਼ਿਕਾਇਤਕਰਤਾ ਨੇ ਇਸ਼ਾਰਾ ਕੀਤਾ, ਵਿਜੀਲੈਂਸ ਦੀ ਟੀਮ ਉਸ ਨੂੰ ਫੜਨ ਲਈ ਦੌੜੀ। ਰਾਕੇਸ਼ ਕੁਮਾਰ ਨੂੰ ਕਥਿਤ ਤੌਰ ’ਤੇ ਛਾਪੇਮਾਰੀ ਦੀ ਜਾਣਕਾਰੀ ਮਿਲ ਗਈ ਤੇ ਉਸ ਨੇ ਨੋਟ ਹਵਾ ’ਚ ਉਛਾਲ ਦਿੱਤੇ। ਇਸ ਤੋਂ ਬਾਅਦ ਇਲਾਕੇ ’ਚ ਭਾਰੀ ਭੀੜ ਹੋਣ ਕਾਰਨ ਕੁਝ ਰਾਹਗੀਰ ਨੋਟ ਚੁੱਕਣ ਲਈ ਭੱਜੇ। ਕੁੱਲ ਰਕਮ ’ਚੋਂ ਮੌਕੇ ਤੋਂ 10,000 ਰੁਪਏ ਬਰਾਮਦ ਹੋ ਗਏ ਪਰ 5000 ਰੁਪਇਆਂ ਦਾ ਪਤਾ ਨਹੀਂ ਲੱਗ ਸਕਿਆ।

ਇਹ ਵੀ ਪੜ੍ਹੋ : ਛੁੱਟੀਆਂ ਨੂੰ ਲੈ ਕੇ ਵੱਡੀ ਖ਼ਬਰ: ਜਾਣੋ ਹੋਰ ਕਿੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ!

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News