ਬਲਾਤਕਾਰ ਮਾਮਲੇ ''ਚ ਗ੍ਰਿਫ਼ਤਾਰ ਮਸ਼ਹੂਰ ਅਦਾਕਾਰ ਦਾ ਹੋਇਆ ''ਪੋਟੈਂਸੀ'' ਟੈਸਟ ! ਰਿਪੋਰਟ ਆਈ ਪਾਜ਼ੇਟਿਵ ਤਾਂ...
Saturday, Sep 06, 2025 - 03:05 PM (IST)

ਨਵੀਂ ਦਿੱਲੀ (ਏਜੰਸੀ) – ਦਿੱਲੀ ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਟੀਵੀ ਐਕਟਰ ਆਸ਼ਿਸ਼ ਕਪੂਰ ਦਾ ਮੈਡੀਕਲ ਪੋਟੈਂਸੀ ਟੈਸਟ AIIMS ਵਿੱਚ ਕਰਵਾਇਆ ਗਿਆ ਹੈ। ਅਧਿਕਾਰੀਆਂ ਦੇ ਅਨੁਸਾਰ, ਇਹ ਰਿਪੋਰਟ ਉਨ੍ਹਾਂ ਖਿਲਾਫ ਦਰਜ ਕਥਿਤ ਬਲਾਤਕਾਰ ਮਾਮਲੇ 'ਚ ਅਹਿਮ ਸਬੂਤ ਸਾਬਤ ਹੋਵੇਗੀ।
ਇਸ ਹਫ਼ਤੇ ਹੀ ਕਪੂਰ ਨੂੰ ਮਹਿਲਾ ਵੱਲੋਂ ਉਨ੍ਹਾਂ ਖਿਲਾਫ ਦਰਜ ਕਰਾਏ ਗਏ ਰੇਪ ਕੇਸ ਵਿੱਚ ਪੂਣੇ, ਮਹਾਰਾਸ਼ਟਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਪੁਲਸ ਨੇ ਕਿਹਾ ਕਿ ਅਦਾਕਾਰ ਦੀ ਗ੍ਰਿਫਤਾਰੀ ਤੋਂ ਪਹਿਲਾਂ ਕਈ ਥਾਵਾਂ ‘ਤੇ ਉਨ੍ਹਾਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਗਈ ਸੀ।
ਇਹ ਵੀ ਪੜ੍ਹੋ: ਬਾਲੀਵੁੱਡ ਨੂੰ ਕਈ ਸੁਪਰਹਿੱਟ ਫਿਲਮਾਂ ਦੇਣ ਵਾਲੇ ਪ੍ਰੋਡਿਊਸਰ ਨੂੰ ਵੱਡਾ ਸਦਮਾ, ਮਾਂ ਦਾ ਹੋਇਆ ਦਿਹਾਂਤ
ਇਹ ਮਾਮਲਾ ਦਿੱਲੀ ਦੇ ਸਿਵਲ ਲਾਈਨਜ਼ ਪੁਲਸ ਸਟੇਸ਼ਨ ਵਿੱਚ ਇਕ ਮਹਿਲਾ ਵੱਲੋਂ ਦਰਜ ਕਰਾਈ ਗਈ ਸ਼ਿਕਾਇਤ ਨਾਲ ਜੁੜਿਆ ਹੈ। ਉਸਨੇ ਦਾਅਵਾ ਕੀਤਾ ਕਿ ਕਪੂਰ ਨੇ ਦਿੱਲੀ ਵਿੱਚ ਇੱਕ ਹਾਊਸ ਪਾਰਟੀ ਦੌਰਾਨ ਬਾਥਰੂਮ ਵਿੱਚ ਉਸ ਨਾਲ ਬਲਾਤਕਾਰ ਕੀਤਾ ਸੀ।
ਪੁਲਸ ਦੇ ਅਨੁਸਾਰ, ਸ਼ਿਕਾਇਤਕਾਰ ਨੇ ਸ਼ੁਰੂਆਤੀ ਸ਼ਿਕਾਇਤ ਵਿੱਚ ਕੁਝ ਹੋਰ ਵਿਅਕਤੀਆਂ ਦਾ ਵੀ ਨਾਮ ਲਿਆ ਸੀ, ਪਰ ਬਾਅਦ ਵਿੱਚ ਆਪਣੇ ਬਿਆਨ ਦੇ ਕੁਝ ਹਿੱਸੇ ਬਦਲੇ। ਪਹਿਲਾਂ ਉਸਨੇ ਦਾਅਵਾ ਕੀਤਾ ਸੀ ਕਿ ਕਪੂਰ ਅਤੇ ਅਣਪਛਾਤੇ ਮਰਦਾਂ ਨੇ ਉਸਦੇ ਨਾਲ ਰੇਪ ਕੀਤਾ, ਪਰ ਬਾਅਦ ਵਿੱਚ ਉਸਨੇ ਸਿਰਫ਼ ਕਪੂਰ ‘ਤੇ ਹੀ ਇਹ ਦੋਸ਼ ਲਗਾਇਆ।
ਇਹ ਵੀ ਪੜ੍ਹੋ: ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ: ਮਸ਼ਹੂਰ ਅਦਾਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ
ਪੁਲਸ ਅਧਿਕਾਰੀਆਂ ਨੇ ਕਿਹਾ ਕਿ ਕੇਸ ਦੀ ਜਾਂਚ ਹਰ ਪਹਿਲੂ ਤੋਂ ਚੱਲ ਰਹੀ ਹੈ ਅਤੇ ਉਹ ਇਸ ਮਾਮਲੇ ‘ਤੇ ਕਾਨੂੰਨੀ ਸਲਾਹ ਵੀ ਲੈ ਰਹੇ ਹਨ। ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਆਸ਼ਿਸ਼ ਕਪੂਰ ਦੀ ਪੋਟੈਂਸੀ ਟੈਸਟ ਰਿਪੋਰਟ ਕੇਸ ਵਿੱਚ ਨਿਰਣਾਇਕ ਸਬੂਤ ਦੇ ਤੌਰ ‘ਤੇ ਕੰਮ ਕਰੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8