ਅਸ਼ਵਨੀ ਭਿੜੇ ਨੂੰ CM ਫੜਨਵੀਸ ਦੀ ਪ੍ਰਧਾਨ ਸਕੱਤਰ ਕੀਤਾ ਗਿਆ ਨਿਯੁਕਤ
Friday, Dec 13, 2024 - 06:15 PM (IST)
ਮੁੰਬਈ- ਭਾਰਤੀ ਪ੍ਰਸ਼ਾਸਨਿਕ ਸੇਵਾ ਦੀ ਅਧਿਕਾਰੀ ਅਸ਼ਵਨੀ ਭਿੜੇ ਨੂੰ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦਾ ਪ੍ਰਧਾਨ ਸਕੱਤਰ ਨਿਯੁਕਤ ਕੀਤਾ ਗਿਆ ਹੈ। ਆਮ ਪ੍ਰਸ਼ਾਸਨ ਵਿਭਾਗ ਦੇ ਇਕ ਆਦੇਸ਼ 'ਚ ਕਿਹਾ ਗਿਆ ਹੈ ਕਿ ਅਸ਼ਵਨੀ ਅਗਲੇ ਆਦੇਸ਼ ਤੱਕ ਮੁੰਬਈ ਮੈਟਰੋ ਰੇਲ ਕਾਰਪੋਰੇਸ਼ਨ ਦੇ ਪ੍ਰਬੰਧ ਡਾਇਰੈਕਟਰ ਵਜੋਂ ਆਪਣਾ ਮੌਜੂਦਾ ਚਾਰਜ ਸੰਭਾਲਦੀ ਰਹੇਗੀ।
ਅਸ਼ਵਨੀ 1995 ਬੈਚ ਦੀ ਅਧਿਕਾਰੀ ਹੈ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਦਫ਼ਤਰ 'ਚ ਮੁੱਖ ਸਕੱਤਰ ਵਜੋਂ ਬ੍ਰਜੇਸ਼ ਸਿੰਘ ਦਾ ਸਥਾਨ ਲਿਆ ਹੈ। ਸ਼੍ਰੀਕਰ ਪਰਦੇਸ਼ੀ ਦਾ ਹਾਲ ਹੀ 'ਚ ਸਕੱਤਰ ਵਜੋਂ ਸੀ.ਐੱਮ.ਓ. 'ਚ ਟਰਾਂਸਫਰ ਕੀਤਾ ਗਿਆ ਹੈ। ਉਹ ਪਿਛਲੀ ਸਰਕਾਰ 'ਚ ਫੜਨਵੀਸ ਦੇ ਉੱਪ ਮੁੱਖ ਮੰਤਰੀ ਰਹਿੰਦੇ ਹੋਏ ਉਨ੍ਹਾਂ ਦੇ ਸਕੱਤਰ ਸਨ। ਵਿਧਾਨ ਸਭਾ ਚੋਣਾਂ 'ਚ ਭਾਜਪਾ ਦੀ ਅਗਵਾਈ ਵਾਲੀ ਗਠਜੋੜ ਦੀ ਭਾਰੀ ਜਿੱਤ ਤੋਂ ਬਾਅਦ ਫੜਨਵੀਸ ਨੇ 5 ਦਸੰਬਰ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8