ਆਸ਼ੂਤੋਸ਼ ਨੇ ਅਮਿਤ ਸ਼ਾਹ ''ਤੇ ਕੱਸਿਆ ਸ਼ਿਕੰਜਾ, ਹੋ ਗਏ ਟਰੋਲ

10/15/2017 1:30:25 PM

ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੇ ਬੁਲਾਰੇ ਆਸ਼ੂਤੋਸ਼ ਸੋਸ਼ਲ ਮੀਡੀਆ 'ਤੇ ਅਮਿਤ ਸ਼ਾਹ ਨੂੰ ਘੇਰਣ ਦੀ ਕੋਸ਼ਿਸ਼ 'ਚ ਖੁਦ ਹੀ ਟਰੋਲ ਹੋ ਗਏ। ਆਸ਼ੂਤੋਸ਼ ਨੇ ਅਮਿਤ ਸ਼ਾਹ 'ਤੇ ਸ਼ਿਕੰਜਾ ਕੱਸਦੇ ਹੋਏ ਟਵੀਟ ਕੀਤਾ ਕਿ ਇਕ ਗੱਲ ਤਾਂ ਸੱਚ ਹੈ, ਅਮਿਤ ਸ਼ਾਹ ਦੇਸ਼ ਨੂੰ ਬੇਵਕੂਫ ਸਮਝਦੇ ਹਨ। ਧਨੀਆ ਵੇਚ ਕੇ ਬੇਟਾ ਕਰੋੜਪਤੀ ਬਣ ਗਿਆ ਅਤੇ ਕਿਸਾਨ ਆਤਮ-ਹੱਤਿਆ ਕਰ ਰਿਹਾ ਹੈ।


ਆਪ ਨੇਤਾ ਦੇ ਇਸ ਟਵੀਟ ਦਾ ਪਲਟਵਾਰ ਕਰਦੇ ਹੋਏ ਟਵੀਟਰ ਯੂਜ਼ਰਸ ਨੇ ਕਿਹਾ ਤੁਸੀਂ ਲੋਕ ਧਨੀਆ ਦੀ ਗੱਲ ਕਰਦੇ ਹੋ ਕੁਝ ਲੋਕ ਤਾਂ ਧਰਨਾ ਦੇ ਕੇ ਕਰੋੜਪਤੀ ਬਣ ਗਏ ਹਨ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਕਬਾੜ ਵੇਚ ਕੇ ਧੀਰੂ ਭਰਾ ਅੰਬਾਨੀ ਇੰਨੇ ਵੱਡੇ ਕਰੋੜਪਤੀ ਬਣ ਗਏ ਸਨ ਤਾਂ ਕੋਈ ਧਨੀਆ ਵੇਚ ਕੇ ਕਿਉਂ ਨਹੀਂ।


ਭਾਜਪਾ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਆਪਣੇ ਬੇਟੇ ਜੈ ਸ਼ਾਹ ਦੀ ਕੰਪਨੀ 'ਤੇ ਲੱਗ ਰਹੇ ਦੋਸ਼ਾਂ 'ਤੇ ਕਿਹਾ ਕਿ ਮੇਰੇ ਬੇਟੇ ਨੇ ਕੋਈ ਭ੍ਰਿਸ਼ਟਾਚਾਰ ਨਹੀਂ ਕੀਤਾ ਹੈ, ਜਿਸ ਦੇ ਕੋਲ ਸਬੂਤ ਹਨ ਉਹ ਅਦਾਲਤ ਜਾ ਸਕਦਾ ਹੈ। ਕੰਪਨੀ ਦੇ ਟਰਨ-ਓਵਰ ਨੂੰ ਲੈ ਕੇ ਅਮਿਤ ਸ਼ਾਹ ਨੇ ਕਿਹਾ ਸੀ ਕਿ ਲੋਕ ਕਹਿੰਦੇ ਹਨ ਕਿ ਟਰਨ-ਓਵਰ ਇੰਨਾ ਹਜ਼ਾਰ ਗੁਣਾ ਵਧ ਗਿਆ, ਜੇ ਕੰਪਨੀ ਇਕ ਕਰੋੜ ਦਾ ਬਿਜ਼ਨਸ ਕਰੇਗੀ ਤਾਂ ਤੁਸੀਂ ਕਹੋਗੇ ਕਿ ਇਕ ਕਰੋੜ ਗੁਣਾ ਵਪਾਰ ਵਧ ਗਿਆ ਹੈ ਜਾਂ ਤੁਸੀਂ ਕਹੋਗੇ ਕਿ ਇਕ ਕਰੋੜ ਰੁਪਏ ਦਾ ਟਰਨ-ਓਵਰ ਹੋਇਆ ਹੈ। ਸ਼ਾਹ ਨੇ ਕਿਹਾ ਕਿ ਕੰਪਨੀ ਨੇ ਬਾਜਰਾ, ਚਾਵਲ, ਮੱਕੀ ਆਦਿ ਨੂੰ ਨਿਰਯਾਤ ਕੀਤਾ ਹੈ ਅਤੇ ਧਨੀਆ ਨੂੰ ਆਯਾਤ ਕੀਤਾ ਹੈ।

 

 


Related News