ਓਡਿਸ਼ਾ ’ਚ ਔਰਤ ਨਾਲ ਜਬਰ-ਜ਼ਨਾਹ ਦੇ ਦੋਸ਼ ਹੇਠ ਆਸ਼ਰਮ ਦਾ ਪੁਜਾਰੀ ਗ੍ਰਿਫ਼ਤਾਰ

Sunday, Aug 17, 2025 - 10:57 PM (IST)

ਓਡਿਸ਼ਾ ’ਚ ਔਰਤ ਨਾਲ ਜਬਰ-ਜ਼ਨਾਹ ਦੇ ਦੋਸ਼ ਹੇਠ ਆਸ਼ਰਮ ਦਾ ਪੁਜਾਰੀ ਗ੍ਰਿਫ਼ਤਾਰ

ਢੇਂਕਨਾਲ (ਭਾਸ਼ਾ)-ਓਡਿਸ਼ਾ ਪੁਲਸ ਨੇ ਢੇਂਕਨਾਲ ਜ਼ਿਲੇ ਦੇ ਇਕ ਆਸ਼ਰਮ ਦੇ ਮੁੱਖ ਪੁਜਾਰੀ ਨੂੰ 35 ਸਾਲ ਦੀ ਇਕ ਔਰਤ ਨਾਲ ਜਬਰ-ਜ਼ਨਾਹ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।ਅਧਿਕਾਰੀਆਂ ਨੇ ਐਤਵਾਰ ਦੱਸਿਆ ਕਿ ਇਹ ਘਟਨਾ ਕਾਮਾਕਸ਼ਨਗਰ ਥਾਣਾ ਖੇਤਰ ਦੇ ਮਟਕੜਗੋਲਾ ਆਸ਼ਰਮ ’ਚ ਵਾਪਰੀ। ਪੀੜਤਾ ਉਸੇ ਆਸ਼ਰਮ ’ਚ ਰਹਿੰਦੀ ਸੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਔਰਤ ਨੇ ਦੋਸ਼ ਲਾਇਆ ਹੈ ਕਿ 4 ਅਗਸਤ ਨੂੰ ਜਦੋਂ ਉਹ ਆਸ਼ਰਮ ਦੇ ਇਕ ਕਮਰੇ ’ਚ ਸੁੱਤੀ ਹੋਈ ਸੀ ਤਾਂ ਮੁੱਖ ਪੁਜਾਰੀ ਉੱਥੇ ਪਹੁੰਚਿਆ ਤੇ ਕਥਿਤ ਤੌਰ ’ਤੇ ਉਸ ਨਾਲ ਜਬਰ-ਜ਼ਨਾਹ ਕੀਤਾ।
ਸ਼ਿਕਾਇਤ ਅਨੁਸਾਰ ਵਿਰੋਧ ਕਰਨ ’ਤੇ ਮੁਲਜ਼ਮ ਨੇ ਉਸ ਨਾਲ ਦੁਰਵਿਵਹਾਰ ਵੀ ਕੀਤਾ। ਢੇਂਕਨਾਲ ਜ਼ਿਲੇ ਦੇ ਵਧੀਕ ਪੁਲਸ ਸੁਪਰਡੈਂਟ ਸੂਰਿਆਮਣੀ ਪ੍ਰਧਾਨ ਨੇ ਕਿਹਾ ਕਿ ਮੁੱਖ ਪੁਜਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੂੰ ਸ਼ਨੀਵਾਰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 14 ਦਿਨਾਂ ਲਈ ਜੇਲ ਭੇਜ ਦਿੱਤਾ ਗਿਆ।


author

Hardeep Kumar

Content Editor

Related News