ਰਾਜਸਥਾਨ ''ਤੇ ਮੁੜ ਕਾਂਗਰਸ ''ਚ ਮੰਥਨ ਦਾ ਦੌਰ, ਰਾਹੁਲ ਗਾਂਧੀ ਦੇ ਘਰ ਬੈਠਕ ਲਈ ਪੁੱਜੇ ਅਸ਼ੋਕ ਗਹਿਲੋਤ
Wednesday, Nov 10, 2021 - 10:48 PM (IST)
ਜੈਪੁਰ - ਰਾਜਸਥਾਨ ਵਿੱਚ ਲੰਬੇ ਸਮੇਂ ਤੋਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਦੇ ਵਿੱਚ ਸਿਆਸੀ ਖਿੱਚੋਤਾਣ ਚੱਲੀ ਆ ਰਹੀ ਹੈ। ਪੰਜਾਬ ਵਿੱਚ ਸਿਆਸੀ ਝਗੜੇ ਦਾ ਸਮਾਧਾਨ ਕੱਢਣ ਤੋਂ ਬਾਅਦ ਹੁਣ ਕਾਂਗਰਸ ਹਾਈਕਮਾਂਡ ਰਾਜਸਥਾਨ ਦਾ ਰਣ ਖ਼ਤਮ ਕਰਾਉਣ ਲਈ ਵੀ ਸਰਗਰਮ ਹੁੰਦੀ ਨਜ਼ਰ ਆ ਰਹੀ ਹੈ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨਵੀਂ ਦਿੱਲੀ ਪੁੱਜੇ ਹਨ।
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਬੁੱਧਵਾਰ ਦੀ ਸ਼ਾਮ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਘਰ ਪੁੱਜੇ। ਅਸ਼ੋਕ ਗਹਿਲੋਤ ਰਾਜਸਥਾਨ ਨੂੰ ਲੈ ਕੇ ਰਾਹੁਲ ਗਾਂਧੀ ਦੇ ਘਰ ਹੋਣ ਵਾਲੀ ਬੈਠਕ ਵਿੱਚ ਸ਼ਾਮਲ ਹੋਣਗੇ। ਇਸ ਬੈਠਕ ਵਿੱਚ ਰਾਜਸਥਾਨ ਦੇ ਮੁੱਖ ਮੰਤਰੀ ਗਹਿਲੋਤ ਦੇ ਨਾਲ ਹੀ ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ, ਪਾਰਟੀ ਦੇ ਰਾਜਸਥਾਨ ਇੰਚਾਰਜ ਅਜੇ ਮਾਕਨ ਵੀ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ - ਵਾਨਖੇੜੇ ਇੱਕ ਸਰਕਾਰੀ ਅਧਿਕਾਰੀ ਹੈ, ਕੋਈ ਵੀ ਉਸਦੇ ਕੰਮ ਦੀ ਸਮੀਖਿਆ ਕਰ ਸਕਦਾ ਹੈ: ਅਦਾਲਤ
ਰਾਹੁਲ ਗਾਂਧੀ ਦੇ ਘਰ ਰਾਜਸਥਾਨ ਨੂੰ ਲੈ ਕੇ ਆਯੋਜਿਤ ਇਸ ਮਹੱਤਵਪੂਰਣ ਬੈਠਕ ਵਿੱਚ ਕੇਸੀ ਵੇਣੁਗੋਪਾਲ ਨੂੰ ਵੀ ਸ਼ਾਮਲ ਹੋਣਾ ਹੈ। ਇਸ ਬੈਠਕ ਨੂੰ ਰਾਜਸਥਾਨ ਵਿੱਚ ਮੰਤਰੀ ਮੰਡਲ ਵਿਸਥਾਰ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਰਾਜਸਥਾਨ ਵਿੱਚ ਮੰਤਰੀ ਮੰਡਲ ਦਾ ਵਿਸਥਾਰ ਕਾਫ਼ੀ ਸਮੇਂ ਤੋਂ ਰੁਕਿਆ ਹੈ। ਦੂਜੇ ਪਾਸੇ, ਰਾਜਨੀਤਕ ਨਿਯੁਕਤੀਆਂ ਨੂੰ ਲੈ ਕੇ ਵੀ ਪੇਚ ਫੱਸਿਆ ਹੈ।
ਕਿਆਸ ਲਗਾਏ ਜਾ ਰਹੇ ਹਨ ਕਿ ਪੰਜਾਬ ਦੀ ਤਰ੍ਹਾਂ ਰਾਜਸਥਾਨ ਵਿਚ ਵੀ ਕਾਂਗਰਸ ਹਾਈਕਮਾਂਡ ਸਿਆਸੀ ਗਤੀਰੋਧ ਦਾ ਕੋਈ ਹੱਲ ਕੱਢ ਲਵੇਗੀ। ਜ਼ਿਕਰਯੋਗ ਹੈ ਕਿ ਸਚਿਨ ਪਾਇਲਟ ਵੀ ਬੁੱਧਵਾਰ ਸਵੇਰੇ ਯੂ.ਪੀ. ਤੋਂ ਦਿੱਲੀ ਪਹੁੰਚ ਗਏ ਸਨ। ਦਿੱਲੀ ਪਹੁੰਚ ਕੇ ਸਚਿਨ ਪਾਇਲਟ ਨੇ ਕੇਸੀ ਵੇਣੁਗੋਪਾਲ ਨਾਲ ਮੁਲਾਕਾਤ ਕੀਤੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।