‘ਆਸ਼ੀਰਵਾਦ ਰੈਲੀਆਂ’ ਨਾਲ ਲੋਕਾਂ ਦੀ ਜਾਨ ਨੂੰ ਖ਼ਤਰਾ : ਊਧਵ ਠਾਕਰੇ

Tuesday, Aug 31, 2021 - 04:37 PM (IST)

‘ਆਸ਼ੀਰਵਾਦ ਰੈਲੀਆਂ’ ਨਾਲ ਲੋਕਾਂ ਦੀ ਜਾਨ ਨੂੰ ਖ਼ਤਰਾ : ਊਧਵ ਠਾਕਰੇ

ਮੁੰਬਈ (ਭਾਸ਼ਾ)— ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਭਾਜਪਾ ’ਤੇ ਤਿੱਖਾ ਸ਼ਬਦੀ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੀ ਤੀਜੀ ਲਹਿਰ ਦੇ ਖ਼ਤਰੇ ਦੇ ਬਾਵਜੂਦ ਆਯੋਜਿਤ ਕੀਤੀਆਂ ਜਾ ਰਹੀਆਂ ‘ਆਸ਼ੀਰਵਾਦ ਰੈਲੀਆਂ’ ਲੋਕਾਂ ਦੀ ਜਾਨ ਨੂੰ ਖ਼ਤਰੇ ਵਿਚ ਪਾ ਰਹੀਆਂ ਹਨ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਇਸ ਗੱਲ ਦੀ ਪਰਵਾਹ ਨਹੀਂ ਹੈ ਕਿ ਅਜਿਹੀਆਂ ਰੈਲੀਆਂ ਕਾਰਨ ਕੁਝ ਲੋਕ ਮਰ ਜਾਂਦੇ ਹਨ। ਦੱਸ ਦੇਈਏ ਕਿ ਭਾਜਪਾ ਦੇ ਨਵੇਂ ਨਿਯੁਕਤ ਕੇਂਦਰੀ ਮੰਤਰੀਆਂ ਨੇ ਹਾਲ ਹੀ ’ਚ ਆਸ਼ੀਰਵਾਦ ਲੈਣ ਲਈ ‘ਜਨ ਆਸ਼ੀਰਵਾਦ ਰੈਲੀਆਂ’ ਦਾ ਆਯੋਜਨ ਕੀਤਾ ਹੈ। 

ਸ਼ਿਵ ਸੈਨਾ ਮੁਖੀ ਠਾਕਰੇ ਨੇ ਕਿਹਾ ਕਿ ਕੋਵਿਡ-19 ਦੀ ਤੀਜੀ ਲਹਿਰ ਦਾ ਖ਼ਤਰਾ ਹੈ ਪਰ ਕੁਝ ਲੋਕ ਅਜੇ ਵੀ ਆਸ਼ੀਰਵਾਦ ਰੈਲੀਆਂ ਦਾ ਆਯੋਜਨ ਕਰ ਰਹੇ ਹਨ। ਉਹ ਲੋਕਾਂ ਤੋਂ ਆਸ਼ੀਰਵਾਦ ਨਹੀਂ ਮੰਗ ਰਹੇ ਹਨ ਸਗੋਂ ਲੋਕਾਂ ਦੀ ਜ਼ਿੰਦਗੀ ਨੂੰ ਖ਼ਤਰੇ ਵਿਚ ਪਾ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਦੋਂ ਸ਼ਿਵ ਸੈਨਾ ਦਾ ਗਠਨ ਹੋਇਆ ਸੀ ਤਾਂ ਇਹ ਐਲਾਨ ਕੀਤਾ ਗਿਆ ਸੀ ਕਿ ਪਾਰਟੀ 80 ਫ਼ੀਸਦੀ ਸਮਾਜਿਕ ਕੰਮ ਅਤੇ 20 ਫ਼ੀਸਦੀ ਰਾਜਨੀਤੀ ਕਰੇਗੀ। ਠਾਕਰੇ ਨੇ ਕਿਹਾ ਪਰ ਅੱਜ ਦੇਸ਼ ਵਿਚ ਅਜਿਹੀਆਂ ਪਾਰਟੀਆਂ ਹਨ, ਜੋ ਸੌ ਫ਼ੀਸਦੀ ਰਾਜਨੀਤੀ ਕਰ ਰਹੀਆਂ ਹਨ। ਉਹ ਅਜਿਹਾ ਕੋਈ ਕੰਮ ਨਹੀਂ ਕਰਨਾ ਚਾਹੁੰਦੇ, ਜਿਸ ਨਾਲ ਲੋਕਾਂ ਨੂੰ ਫਾਇਦਾ ਹੋਵੇ ਪਰ ਉਹ ਰੈਲੀਆਂ ਅਤੇ ਪ੍ਰੋਗਰਾਮ ਆਯੋਜਿਤ ਕਰ ਰਹੇ ਹਨ, ਜਿਸ ਨਾਲ ਲੋਕਾਂ ਦੀ ਜਾਨ ਨੂੰ ਖ਼ਤਰਾ ਹੋਵੇ। 


author

Tanu

Content Editor

Related News