ਆਸਾਰਾਮ ਦੀਆਂ ਵੱਧ ਸਕਦੀਆਂ ਨੇ ਮੁਸ਼ਕਲਾਂ, ਗਵਾਹ ਦੀ ਹੱਤਿਆ 'ਚ ਸ਼ਾਮਲ ਸ਼ੂਟਰ ਗੁਜਰਾਤ ਪੁਲਸ ਨੇ ਨੱਪਿਆ

Saturday, Jan 11, 2025 - 06:10 AM (IST)

ਆਸਾਰਾਮ ਦੀਆਂ ਵੱਧ ਸਕਦੀਆਂ ਨੇ ਮੁਸ਼ਕਲਾਂ, ਗਵਾਹ ਦੀ ਹੱਤਿਆ 'ਚ ਸ਼ਾਮਲ ਸ਼ੂਟਰ ਗੁਜਰਾਤ ਪੁਲਸ ਨੇ ਨੱਪਿਆ

ਨੈਸ਼ਨਲ ਡੈਸਕ : ਗੁਜਰਾਤ ਦੇ ਰਾਜਕੋਟ 'ਚ ਆਪਣੇ ਕਲੀਨਿਕ 'ਚ ਆਸਾਰਾਮ ਦੇ ਸਾਬਕਾ ਸਹਿਯੋਗੀ ਅਤੇ ਆਯੁਰਵੇਦ ਡਾਕਟਰ ਅੰਮ੍ਰਿਤ ਪ੍ਰਜਾਪਤੀ ਦੀ ਹੱਤਿਆ ਦੇ ਮਾਮਲੇ 'ਚ ਲੋੜੀਂਦੇ ਵਿਅਕਤੀ ਨੂੰ 10 ਸਾਲਾਂ ਤੋਂ ਵੱਧ ਸਮੇਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਗੁਜਰਾਤ ਪੁਲਸ ਨੇ ਮੁਲਜ਼ਮ ਕਿਸ਼ੋਰ ਬੋਡਕੇ ਨੂੰ ਕਰਨਾਟਕ ਦੇ ਕਲਬੁਰਗੀ ਸ਼ਹਿਰ ਦੇ ਇਕ ਆਸ਼ਰਮ ਤੋਂ ਫੜਿਆ, ਜਿੱਥੇ ਉਹ ਆਪਣੀ ਪਛਾਣ ਛੁਪਾਉਣ ਤੋਂ ਬਾਅਦ 'ਸੇਵਕ' ਬਣ ਕੇ ਰਹਿ ਰਿਹਾ ਸੀ।

ਇਹ ਵੀ ਪੜ੍ਹੋ : ਦਿੱਲੀ ਸਰਕਾਰ ਦੀ 'ਤੀਜੀ ਅੱਖ' ਆਈ ਕੰਮ, ਸਜ਼ਾ ਤੋਂ ਬਚ ਗਿਆ ਆਟੋ ਚਾਲਕ

ਪੁਲਸ ਦੇ ਡਿਪਟੀ ਕਮਿਸ਼ਨਰ (ਅਪਰਾਧ) ਪਾਰਥਰਾਜ ਸਿੰਘ ਗੋਹਿਲ ਨੇ ਕਿਹਾ ਕਿ ਬੋਡਕੇ 11 ਮੈਂਬਰੀ ਗਿਰੋਹ ਦਾ ਹਿੱਸਾ ਸੀ ਜਿਸ ਨੇ ਗੁਜਰਾਤ ਅਤੇ ਰਾਜਸਥਾਨ ਵਿਚ ਆਸਾਰਾਮ ਵਿਰੁੱਧ ਦਰਜ ਕੀਤੇ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਨੂੰ ਕਮਜ਼ੋਰ ਕਰਨ ਲਈ ਗਵਾਹਾਂ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਸੀ। ਆਸਾਰਾਮ ਜਬਰ-ਜ਼ਿਨਾਹ ਦੇ ਇਕ ਮਾਮਲੇ ਵਿਚ ਜੋਧਪੁਰ ਜੇਲ੍ਹ ਵਿਚ ਕੈਦ ਹੈ।

ਇਹ ਵੀ ਪੜ੍ਹੋ : ਹੁਣ ਮਾਈਨਸ 60 ਡਿਗਰੀ 'ਚ ਵੀ ਦੇਸ਼ ਦੀ ਰੱਖਿਆ ਕਰ ਸਕਣਗੇ ਜਵਾਨ, DRDO ਨੇ ਤਿਆਰ ਕੀਤਾ 'ਹਿਮ ਕਵਚ'

ਪ੍ਰਜਾਪਤੀ, ਜੋ ਆਸਾਰਾਮ ਦੇ ਨਿੱਜੀ ਡਾਕਟਰ ਸਨ, ਨੂੰ ਜੂਨ 2014 ਵਿਚ ਰਾਜਕੋਟ ਵਿਚ ਉਨ੍ਹਾਂ ਦੇ ਕਲੀਨਿਕ ਵਿਚ 2 ਹਮਲਾਵਰਾਂ ਨੇ ਗੋਲੀ ਮਾਰ ਦਿੱਤੀ ਸੀ। ਆਯੁਰਵੇਦ ਪ੍ਰੈਕਟੀਸ਼ਨਰ ਨੇ ਆਸਾਰਾਮ ਦੇ ਕੁਕਰਮਾਂ ਬਾਰੇ ਆਵਾਜ਼ ਉਠਾਈ ਸੀ ਅਤੇ 2013 ਵਿਚ ਅਹਿਮਦਾਬਾਦ ਵਿਚ ਦੋ ਪੀੜਤ ਭੈਣਾਂ ਵਿੱਚੋਂ ਇਕ ਦੁਆਰਾ ਦਰਜ ਕਰਵਾਏ ਗਏ ਜਬਰ-ਜ਼ਿਨਾਹ ਦੇ ਕੇਸ ਵਿਚ ਗਵਾਹ ਵੀ ਬਣ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News