ਓਵੈਸੀ ਦੇ ਬੋਲ- ਮਹਾਤਮਾ ਗਾਂਧੀ ਦੇ ਕਾਤਲ ਨੂੰ ਅੱਤਵਾਦੀ ਨਹੀਂ ਕਹਾਂਗੇ ਤਾਂ ਕੀ ਕਹਾਂਗੇ

05/14/2019 5:37:53 PM

ਅਹਿਮਦਾਬਾਦ—  ਅਦਾਕਾਰ ਕਮਲ ਹਾਸਨ ਨੇ ਨਾਥੂਰਾਮ ਗੋਡਸੇ 'ਤੇ ਬਿਆਨ ਸਬੰਧੀ ਏ.ਆਈ.ਐੱਸ.ਆਈ.ਐੱਮ. ਆਗੂ ਅਸਦੁਦੀਨ ਓਵੈਸੀ ਨੇ ਕਿਹਾ ਕਿ ਮਹਾਤਮਾ ਗਾਂਧੀ ਦੇ ਕਾਤਲ ਨੂੰ ਅਸੀਂ ਅੱਤਵਾਦੀ ਨਹੀਂ ਕਹਾਂਗੇ ਤਾਂ ਕੀ ਕਹਾਂਗੇ? ਤਾਮਿਲਨਾਡੂ 'ਚ ਇਕ ਚੋਣ ਪ੍ਰੋਗਰਾਮ ਦੌਰਾਨ ਅਦਾਕਾਰ ਕਮਲ ਹਾਸਨ ਨੇ ਮਹਾਤਮਾ ਗਾਂਧੀ ਦੇ ਕਾਤਲ ਨਾਥੂਰਾਮ ਗੋਡਸੇ ਨੂੰ ਆਜ਼ਾਦ ਭਾਰਤ ਦਾ ਪਹਿਲਾ 'ਹਿੰਦੂ ਅੱਤਵਾਦੀ' ਦੱਸਿਆ ਸੀ।

ਹਿੰਸਾ ਭੜਕਾਉਣ ਦੀ ਨੀਅਤ ਨਾਲ ਦਿੱਤਾ ਇਹ ਬਿਆਨ
ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਪੂਰੇ ਦੇਸ਼ 'ਚ ਹੜਕੰਪ ਮਚ ਗਿਆ। ਭਾਜਪਾ ਨੇ ਇਸ ਸਬੰਧੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ। ਭਾਜਪਾ ਦਾ ਕਹਿਣਾ ਹੈ ਕਿ ਇਹ ਬਿਆਨ ਹਿੰਸਾ ਭੜਕਾਉਣ ਦੀ ਨੀਅਤ ਨਾਲ ਦਿੱਤਾ ਗਿਆ। ਇਸ ਨਾਲ ਕਰੋੜਾਂ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਸੱਟ ਪਹੁੰਚੀ ਹੈ।

ਗਾਂਧੀ ਦੇ ਕਾਤਲ ਨੂੰ ਮਹਾਤਮਾ ਕਹੀਏ ਜਾਂ ਰਾਖਸ਼ਸ
ਇਸ ਤੋਂ ਬਾਅਦ ਓਵੈਸੀ ਨੇ ਕਿਹਾ ਕਿ ਜਿਸ ਨੇ ਮਹਾਤਮਾ ਗਾਂਧੀ ਦੀ ਕਤਲ ਕੀਤਾ ਉਸ ਨੂੰ ਅਸੀਂ ਮਹਾਤਮਾ ਕਹੀਏ ਜਾਂ ਰਾਖ਼ਸ਼ਸ। ਅੱਤਵਾਦੀ ਜਾਂ ਕਾਤਲ? ਕਪੂਰ ਕਮੀਸ਼ਨ ਦੀ ਰਿਪੋਰਟ 'ਚ ਸਾਜ਼ਿਸ਼ਕਰਤਾ ਦੇ ਰੂਪ 'ਚ ਜਿਸ ਦੀ ਭੂਮਿਕਾ ਸਾਬਤ ਹੋਈ, ਤੁਸੀਂ ਉਸ ਨੂੰ ਮਹਾਤਮਾ ਕਹੋਗੇ ਜਾਂ 'ਨੀਚ'? ਅਸੀਂ ਉਸ ਨੂੰ ਅੱਤਵਾਦੀ ਕਹਾਂਗੇ।

ਇਹ ਸੀ ਕਮਲ ਹਾਸਨ ਦੇ ਬੋਲ
ਤਾਮਿਲਨਾਡੂ 'ਚ ਕਮਲ ਹਾਸਨ ਨੇ ਕਿਹਾ,''ਮੈਂ ਇਹ ਇਸ ਲਈ ਨਹੀਂ ਕਹਿ ਰਿਹਾ ਹਾਂ, ਕਿਉਂਕਿ ਇੱਥੇ ਬਹੁਤ ਸਾਰੇ ਮੁਸਲਿਮ ਮੌਜੂਦ ਹਨ, ਮੈਂ ਇਹ ਮਹਾਤਮਾ ਗਾਂਧੀ ਦੀ ਮੂਰਤੀ ਦੇ ਸਾਹਮਣੇ ਖੜ੍ਹਾ ਹੋ ਕੇ ਬੋਲ ਰਿਹਾ ਹਾਂ ਕਿ ਆਜ਼ਾਦ ਭਾਰਤ ਦਾ ਪਹਿਲਾ ਅੱਤਵਾਦੀ ਹਿੰਦੂ ਸੀ ਅਤੇ ਉਸ ਦਾ ਨਾਂ ਸੀ ਨਾਥੂਰਾਮ ਗੋਡਸੇ।''


DIsha

Content Editor

Related News