ਪਾਕਿਸਤਾਨ ’ਤੇ ਵਰ੍ਹੇ ਅਸਦੂਦੀਨ ਓਵੈਸੀ, ਕਿਹਾ-ਦੇਸ਼ ਚੁੱਪ ਨਹੀਂ ਬੈਠੇਗਾ

Sunday, Apr 27, 2025 - 11:40 PM (IST)

ਪਾਕਿਸਤਾਨ ’ਤੇ ਵਰ੍ਹੇ ਅਸਦੂਦੀਨ ਓਵੈਸੀ, ਕਿਹਾ-ਦੇਸ਼ ਚੁੱਪ ਨਹੀਂ ਬੈਠੇਗਾ

ਪਰਭਣੀ (ਇੰਟ.)- ਮਹਾਰਾਸ਼ਟਰ ਦੇ ਪਰਭਣੀ ’ਚ ਏ. ਆਈ. ਐੱਮ. ਆਈ. ਐੱਮ. ਦੇ ਮੁਖੀ ਅਸਦੂਦੀਨ ਓਵੈਸੀ ਨੇ ਪਾਕਿਸਤਾਨ ’ਤੇ ਤਿੱਖਾ ਹਮਲਾ ਬੋਲਦੇ ਹੋਏ ਕਿਹਾ ਹੈ ਕਿ ਭਾਰਤ ਚੁੱਪ ਨਹੀਂ ਬੈਠੇਗਾ। ਪਹਿਲਗਾਮ ਹਮਲੇ ’ਤੇ ਓਵੈਸੀ ਨੇ ਕਿਹਾ, “ਪਾਕਿਸਤਾਨ ਹਮੇਸ਼ਾ ਪਰਮਾਣੂ ਸ਼ਕਤੀ ਹੋਣ ਦੀ ਗੱਲ ਕਰਦਾ ਹੈ। ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਉਹ ਕਿਸੇ ਦੇਸ਼ ’ਚ ਵੜ ਕੇ ਨਿਰਦੋਸ਼ ਲੋਕਾਂ ਨੂੰ ਮਾਰਦੇ ਹਨ, ਤਾਂ ਉਹ ਦੇਸ਼ ਚੁੱਪ ਨਹੀਂ ਬੈਠੇਗਾ। ਭਾਵੇਂ ਕੋਈ ਵੀ ਸਰਕਾਰ ਹੋਵੇ, ਸਾਡੀ ਜ਼ਮੀਨ ’ਤੇ ਸਾਡੇ ਲੋਕਾਂ ਨੂੰ ਮਾਰ ਕੇ ਅਤੇ ਧਰਮ ਦੇ ਆਧਾਰ ’ਤੇ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਤੁਸੀਂ ਕਿਸ ‘ਦੀਨ’ ਦੀ ਗੱਲ ਕਰ ਰਹੇ ਹੋ?’’

ਸਨਾ ਭਾਰਤੀ, ਬੱਚਿਆਂ ਕੋਲ ਪਾਕਿਸਤਾਨੀ ਪਾਸਪੋਰਟ! ਪਾਕਿ ਵਾਪਸੀ ’ਚ ਫਸੀ ਘੁੰਢੀ

ਓਵੈਸੀ ਨੇ ਪਾਕਿਸਤਾਨ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ, “ਤੁਸੀਂ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਵਾਂਗ ਕੰਮ ਕੀਤਾ ਹੈ। ਮੈਂ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਜੇ ਕਸ਼ਮੀਰ ਸਾਡਾ ਅਨਿੱਖੜਵਾਂ ਅੰਗ ਹੈ, ਤਾਂ ਕਸ਼ਮੀਰੀ ਵੀ ਸਾਡੇ ਅਨਿੱਖੜਵਾਂ ਅੰਗ ਹਨ। ਅਸੀਂ ਕਸ਼ਮੀਰੀਆਂ ’ਤੇ ਸ਼ੱਕ ਨਹੀਂ ਕਰ ਸਕਦੇ।”

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News