ਜਾਵੇਦ ਅਖਤਰ ਦਾ ਓਵੈਸੀ ਨੂੰ ਕਰਾਰਾ ਜਵਾਬ, ਲਗਾਏ ''ਭਾਰਤ ਮਾਤਾ ਦੀ ਜੈ'' ਦੇ ਨਾਅਰੇ

Tuesday, Mar 15, 2016 - 06:35 PM (IST)

ਜਾਵੇਦ ਅਖਤਰ ਦਾ ਓਵੈਸੀ ਨੂੰ ਕਰਾਰਾ ਜਵਾਬ, ਲਗਾਏ ''ਭਾਰਤ ਮਾਤਾ ਦੀ ਜੈ'' ਦੇ ਨਾਅਰੇ
ਨਵੀਂ ਦਿੱਲੀ— ਏ. ਆਈ. ਐੱਮ. ਆਈ. ਐੱਮ. ਮੁਖੀ ਅਸਦੂਦੀਨ ਓਵੈਸੀ ਨੂੰ ਗੀਤਕਾਰ ਤੇ ਰਾਜ ਸਭਾ ਮੈਂਬਰ ਜਾਵੇਦ ਅਖਤਰ ਨੇ ਕਰਾਰਾ ਜਵਾਬ ਦਿੱਤਾ ਹੈ। ਜਾਵੇਦ ਅਖਤਰ ਨੇ ਰਾਜ ਸਭਾ ''ਚ ਓਵੈਸੀ ਨੂੰ ਖਿਝਾਉਣ ਦੇ ਅੰਦਾਜ਼ ''ਚ ਇਥੇ ਆਪਣੇ ਭਾਸ਼ਣ ''ਚ ਤਿੰਨ ਵਾਰ ਭਾਰਤ ਮਾਤਾ ਦੀ ਜੈ ਦਾ ਨਾਅਰਾ ਲਗਾਇਆ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੇ ਲਾਤੂਰ ਜ਼ਿਲੇ ''ਚ ਇਕ ਸਭਾ ''ਚ ਓਵੈਸੀ ਨੇ ਐਲਾਨ ਕੀਤਾ ਸੀ ਕਿ ਭਾਵੇਂ ਉਨ੍ਹਾਂ ਦੀ ਗਰਦਨ ''ਤੇ ਚਾਕੂ ਵੀ ਰੱਖ ਦਿੱਤਾ ਜਾਵੇ, ਫਿਰ ਵੀ ਉਹ ਭਾਰਤ ਮਾਤਾ ਦੀ ਜੈ ਨਹੀਂ ਬੋਲਣਗੇ।
ਓਵੈਸੀ ਦੇ ਇਸ ਬਿਆਨ ਤੋਂ ਬਾਅਦ ਸਿਆਸੀ ਜੰਗ ਸ਼ੁਰੂ ਹੋ ਗਈ ਹੈ। ਓਵੈਸੀ ਦਾ ਕਹਿਣਾ ਹੈ ਕਿ ਸਾਡੇ ਸੰਵਿਧਾਨ ''ਚ ਕਿਤੇ ਨਹੀਂ ਲਿਖਿਆ ਹੈ ਕਿ ਭਾਰਤ ਮਾਤਾ ਦੀ ਜੈ ਬੋਲਣਾ ਜ਼ਰੂਰੀ ਹੈ। ਉਹ ਭਾਰਤ ਮਾਤਾ ਦੀ ਜੈ ਨਹੀਂ ਬੋਲਣਗੇ, ਇਸ ਲਈ ਆਜ਼ਾਦੀ ਉਨ੍ਹਾਂ ਨੂੰ ਸੰਵਿਧਾਨ ਦਿੰਦਾ ਹੈ।

Related News