ਓਵੈਸੀ ''ਤੇ ਭੜਕੇ ਸੰਤ, 15 ਮਿੰਟ ਵਾਲੀ ਚੁਣੌਤੀ ਕੀਤੀ ਸਵੀਕਾਰ

Tuesday, Nov 19, 2024 - 12:27 PM (IST)

ਓਵੈਸੀ ''ਤੇ ਭੜਕੇ ਸੰਤ, 15 ਮਿੰਟ ਵਾਲੀ ਚੁਣੌਤੀ ਕੀਤੀ ਸਵੀਕਾਰ

ਨੈਸ਼ਨਲ ਡੈਸਕ- ਹੈਦਰਾਬਾਦ ਦੇ ਸੰਸਦ ਮੈਂਬਰ ਅਤੇ ਆਲ ਇੰਡੀਆ ਮਜਲਿਸ-ਏ-ਇਤੇਹਾਦ-ਉਲ ਮੁਸਲਿਮੀਨ (ਏ.ਆਈ.ਐੱਮ.ਆਈ.ਐੱਮ.) ਦੇ ਚੀਫ ਅਸਦੁਦੀਨ ਓਵੈਸੀ ਦੇ 15 ਮਿੰਟ ਵਾਲੇ ਬਿਆਨ ’ਤੇ ਉਜੈਨ ਦੇ ਸੰਤ ਭੜਕ ਉੱਠੇ ਹਨ। ਓਵੈਸੀ ਨੇ ਕਿਹਾ ਸੀ ਕਿ 15 ਮਿੰਟ ਲਈ ਪੁਲਸ ਹਟਾ ਦਿੱਤੀ ਜਾਵੇ ਤਾਂ ਅਸੀਂ ਦਿਖਾ ਦੇਵਾਂਗੇ ਕੌਣ ਤਾਕਤਵਰ ਹੈ। ਇਸ ਬਿਆਨ ਤੋਂ ਸਾਧੂ-ਸੰਤ ਨਾਰਾਜ਼ ਹੋ ਗਏ ਹਨ। ਮਹਾਮੰਡਲੇਸ਼ਵਰ ਅਤੇ ਨਾਥ ਸੰਪਰਦਾ ਦੇ ਸੰਤਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਤੇਰੀ ਚੁਣੌਤੀ ਸਵੀਕਾਰ ਕਰਦੇ ਹਾਂ। ਅਸੀਂ ਤੈਨੂੰ 15 ਮਿੰਟ ਨਹੀਂ 15 ਦਿਨ ਦਿੰਦੇ ਹਾਂ। ਦੇਸ਼ ਭਰ ਵਿਚ ਨਾਗਾ ਸੰਪਰਦਾ ਦੇ ਇੰਨੇ ਸੰਤ ਹਨ ਕਿ ਇਕ ਹੱਥ ਵਿਚ ਸ਼ਾਸਤਰ ਅਤੇ ਇਕ ਹੱਥ ਵਿਚ ਸ਼ਸਤਰ ਲੈ ਕੇ ਨਿਕਲਣਗੇ ਤਾਂ 5 ਮਿੰਟ 'ਚ ਉਨ੍ਹਾਂ ਦਾ ਕੰਮ ਤਮਾਮ ਹੋ ਜਾਵੇਗਾ। ਉਨ੍ਹਾਂ ਨੇ ਓਵੈਸੀ ਨੂੰ ਮੈਦਾਨ 'ਚ ਆ ਕੇ ਆਪਣੀ ਗੱਲ ਸਾਬਿਤ ਕਰਨ ਦੀ ਚੁਣੌਤੀ ਦਿੱਤੀ। 

ਇਹ ਵੀ ਪੜ੍ਹੋ : 450 ਰੁਪਏ 'ਚ ਮਿਲੇਗਾ ਗੈਸ ਸਿਲੰਡਰ, ਕਰੋ ਇਹ ਛੋਟਾ ਜਿਹਾ ਕੰਮ

ਉਜੈਨ ਨਾਲ ਸੰਪਰਦਾ ਦੇ ਸੰਤ ਰਾਮਨਾਥ ਮਹਾਰਾਜ ਅਤੇ ਮਹਾਮੰਡਲੇਸ਼ਵਰ ਅਤੁਲੇਸ਼ਾਨੰਦ ਮਹਾਰਾਜ ਨੇ ਓਵੈਸੀ ਦੇ 15 ਮਿੰਟ ਵਾਲੇ ਬਿਆਨ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਦੋਵਾਂ ਸੰਤਾਂ ਨੇ ਇਕ ਵੀਡੀਓ ਜਾਰੀ ਕੀਤੀ ਹੈ। ਵੀਡੀਓ ’ਚ ਉਹ ਬੰਦੂਕ ਅਤੇ ਪਿਸਤੌਲ ਨਾਲ ਨਜ਼ਰ ਆ ਰਹੀ ਹੈ। ਇਸ ਦੌਰਾਨ ਅਵਾਹਨ ਅਖਾੜੇ ਦੇ ਮਹਾਮੰਡਲੇਸ਼ਵਰ ਨੇ ਕਿਹਾ ਕਿ 15 ਮਿੰਟ ਨਹੀਂ, ਅਸੀਂ ਤੈਨੂੰ 15 ਦਿਨ ਦਿੰਦੇ ਹਾਂ। ਨਾਥ ਸੰਪਰਦਾ ਦੇ ਸੰਤ ਰਾਮਨਾਥ ਜੀ ਮਹਾਰਾਜ ਨੇ ਕਿਹਾ ਕਿ ਤੂੰ 15 ਮਿੰਟ ਮੰਗ ਰਿਹਾ ਹੈਂ, ਸਾਡੇ ਲਈ ਸਿਰਫ਼ 5 ਮਿੰਟ ਹੀ ਕਾਫੀ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News