ਅਸਦੁਦੀਨ ਓਵੈਸੀ ਨੇ ਲਗਵਾਈ ਕੋਰੋਨਾ ਟੀਕੇ ਦੀ ਪਹਿਲੀ ਡੋਜ਼
Monday, Mar 22, 2021 - 02:26 PM (IST)
ਹੈਦਰਾਬਾਦ- ਇੰਡੀਆ ਮਜਲਿਸ-ਏ-ਇਤੇਹਾਦੂਲ ਮੁਸਲਿਮੀਨ (ਏ.ਆਈ.ਐੱਮ.ਆਈ.ਐੱਮ.) ਦੇ ਮੁਖੀ ਅਸਦੁਦੀਨ ਓਵੈਸੀ ਨੇ ਕੋਵਿਡ-19 ਦਾ ਪਹਿਲਾ ਟੀਕਾ ਲਗਵਾ ਲਿਆ ਹੈ। ਉਨ੍ਹਾਂ ਨੇ ਇਕ ਟਵੀਟ ਕਿਹਾ ਕਿ ਟੀਕਾਕਰਨ ਤੁਹਾਨੂੰ ਕੋਵਿਡ ਤੋਂ ਸੁਰੱਖਿਆ 'ਚ ਮਦਦ ਕਰਨਾ ਹੈ ਅਤੇ ਬਾਕੀਆਂ ਲਈ ਖ਼ਤਰਾ ਵੀ ਘੱਟ ਹੁੰਦਾ ਹੈ। ਓਵੈਸੀ ਨੇ ਕਿਹਾ ਕਿ ਜੋ ਲੋਕ ਟੀਕਾਕਰਨ ਲਈ ਯੋਗ ਹਨ, ਉਹ ਜਲਦ ਤੋਂ ਜਲਦ ਟੀਕਾ ਲਗਵਾ ਲੈਣ। ਉਨ੍ਹਾਂ ਨੇ ਕੰਚਨਬਾਗ ਦੇ ਓਵੈਸੀ ਹਸਪਤਾਲ 'ਚ ਟੀਕਾ ਲਗਵਾਇਆ। ਉਨ੍ਹਾਂ ਨੇ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਕਿ ਉਨ੍ਹਾਂ ਨੂੰ ਕੋਵਿਸ਼ੀਲਡ ਦਿੱਤੀ ਗਈ ਹੈ ਜਾਂ ਕੋਵੈਕਸੀਨ।
ਇਹ ਵੀ ਪੜ੍ਹੋ : ਓਵੈਸੀ ਨੇ ਕਾਂਗਰਸ 'ਤੇ ਸਾਧਿਆ ਨਿਸ਼ਾਨਾ, ਕਿਹਾ- ਬੈਂਡ ਬਾਜਾ ਪਾਰਟੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਮਾਰਚ 2021 ਨੂੰ ਏਮਜ਼ 'ਚ ਕੋਰੋਨਾ ਟੀਕੇ ਦੀ ਪਹਿਲੀ ਡੋਜ਼ ਲਗਵਾਈ। ਉਦੋਂ ਓਵੈਸੀ ਨੇ ਜਰਮਨ ਸਰਕਾਰ ਦੇ ਇਕ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਉੱਥੇ ਦੀ ਸਰਕਾਰ ਨੇ ਇਹ ਦੱਸਿਆ ਕਿ ਕੋਵਿਸ਼ੀਲਡ 64 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਲੋਕਾਂ 'ਤੇ ਓਨਾ ਪ੍ਰਭਾਵੀ ਨਹੀਂ ਹੈ, ਜਿੰਨਾ 18 ਤੋਂ 64 ਸਾਲ ਦੀ ਉਮਰ ਵਰਗ ਵਾਲਿਆਂ ਲਈ। ਅਜਿਹੇ 'ਚ ਕੀ ਸਰਕਾਰ ਇਸ ਸੰਬੰਧ 'ਚ ਲੋਕਾਂ ਦਾ ਭਰਮ ਦੂਰ ਕਰ ਸਕਦੀ ਹੈ? ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਇਹ ਇਕ ਸੰਜੋਗ ਹੈ ਕਿ ਪੀ.ਐੱਮ. ਨੇ ਭਾਰਤ ਬਾਇਓਟੇਕ ਵੈਕਸੀਨ ਲਈ ਹੈ। ਫਿਰ ਵੀ, ਮੈਂ ਸਭ ਨੂੰ ਟੀਕਾਕਰਨ ਦੀ ਅਪੀਲ ਕਰਾਂਗਾ।''
ਇਹ ਵੀ ਪੜ੍ਹੋ : ਅਯੁੱਧਿਆ 'ਚ ਬਣਨ ਵਾਲੀ ਮਸਜਿਦ 'ਚ ਨਮਾਜ਼ ਪੜ੍ਹਨਾ ਅਤੇ ਚੰਦਾ ਦੇਣਾ ਹਰਾਮ: ਓਵੈਸੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ