ਓਵੈਸੀ ਦੇ ਛੋਟੇ ਭਰਾ ਅਕਬਰੂਦੀਨ ਦੀ ਹਾਲਤ ਬੇਹੱਦ ਗੰਭੀਰ

Wednesday, Jun 12, 2019 - 10:08 AM (IST)

ਓਵੈਸੀ ਦੇ ਛੋਟੇ ਭਰਾ ਅਕਬਰੂਦੀਨ ਦੀ ਹਾਲਤ ਬੇਹੱਦ ਗੰਭੀਰ

ਹੈਦਰਾਬਾਦ— ਏ. ਆਈ. ਐੱਮ. ਆਈ. ਐੱਮ. ਦੇ ਮੁਖੀ ਅਸਦੁਦੀਨ ਓਵੈਸੀ ਦੇ ਛੋਟੇ ਭਰਾ ਅਕਬਰੂਦੀਨ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾਂਦੀ ਹੈ। ਲੋਕ ਸਭਾ ਚੋਣਾਂ ਦੇ ਸਮੇਂ ਤੋਂ ਹੀ ਉਨ੍ਹਾਂ ਦਾ ਇਲਾਜ ਲੰਡਨ ਦੇ ਇਕ ਹਸਪਤਾਲ ਵਿਚ ਚੱਲ ਰਿਹਾ ਹੈ। 2011 ਵਿਚ ਕਿਸੇ ਘਟਨਾ ਦੌਰਾਨ ਉਨ੍ਹਾਂ ਨੂੰ ਗੋਲੀਆਂ ਵੱਜੀਆਂ ਸਨ ਅਤੇ ਚਾਕੂਆਂ ਨਾਲ ਵੀ ਹਮਲਾ ਹੋਇਆ ਸੀ। ਇਸੇ ਦਾ ਹੀ ਉਹ ਲੰਡਨ ਵਿਚ ਇਲਾਜ ਕਰਵਾ ਰਹੇ ਹਨ। ਤਿੰਨ ਦਿਨ ਪਹਿਲਾਂ ਉਨ੍ਹਾਂ ਨੂੰ ਉਲਟੀਆਂ ਆਉਣ ਲੱਗ ਪਈਆਂ ਸਨ। ਪੇਟ ਵਿਚ ਵੀ ਦਰਦ ਹੋਈ ਸੀ। ਉਨ੍ਹਾਂ ਨੂੰ ਅੰਤੜੀਆਂ ਦੀ ਵੀ ਤਕਲੀਫ ਹੈ।

ਅਸਦੁਦੀਨ ਨੇ ਆਪਣੇ ਹਮਾਇਤੀਆਂ ਨੂੰ ਅਕਬਰੂਦੀਨ ਦੀ ਸਲਾਮਤੀ ਲਈ ਦੁਆਵਾਂ ਕਰਨ ਦੀ ਅਪੀਲ ਕੀਤੀ ਹੈ। ਆਂਧਰਾ ਦੇ ਮੁੱਖ ਮੰਤਰੀ ਜਗਨਮੋਹਨ ਰੈੱਡੀ ਨੇ ਵੀ ਅੱਲ੍ਹਾ ਨੂੰ ਉਨ੍ਹਾਂ ਨੂੰ ਤੰਦਰੁਸਤੀ ਦੇਣ ਦੀ ਦੁਆ ਕੀਤੀ ਹੈ।


author

DIsha

Content Editor

Related News