ਓਵੈਸੀ ਬੋਲੇ- ਮੈਂ ਭਾਰਤੀ ਹਾਂ, ਇਹ ਸਾਬਤ ਕਰਨ ਲਈ ਕਤਾਰ ''ਚ ਕਿਉਂ ਖੜ੍ਹਾ ਹੋਵਾਂ

12/22/2019 11:02:50 AM

ਹੈਦਰਾਬਾਦ (ਭਾਸ਼ਾ)— ਏ. ਆਈ. ਐੱਮ. ਆਈ. ਐੱਮ. ਦੇ ਮੁਖੀ ਅਸਦੁਦੀਨ ਓਵੈਸੀ ਨੇ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਸਿਰਫ ਮੁਸਲਮਾਨਾਂ ਲਈ ਨਹੀਂ ਸਗੋਂ ਕਿ ਸਾਰੇ ਭਾਰਤੀਆਂ ਲਈ ਚਿੰਤਾ ਦਾ ਵਿਸ਼ਾ ਹੈ। ਸਾਨੂੰ ਕਾਨੂੰਨ ਵਿਰੁੱਧ ਲਗਾਤਾਰ ਸੰਘਰਸ਼ ਕਰਨਾ ਹੋਵੇਗਾ। ਹੈਦਰਾਬਾਦ ਤੋਂ ਸੰਸਦ ਮੈਂਬਰ ਓਵੈਸੀ ਨੇ ਕਿਹਾ ਕਿ ਮੈਂ ਕਿਉਂ ਕਤਾਰ ਵਿਚ ਖੜ੍ਹਾ ਰਹਾਂ ਅਤੇ ਸਾਬਿਤ ਕਰਾਂ ਕੀ ਮੈਂ ਭਾਰਤੀ ਹਾਂ। ਮੈਂ ਇਸ ਧਰਤੀ 'ਤੇ ਜਨਮ ਲਿਆ ਹੈ। ਮੈਂ ਭਾਰਤ ਦਾ ਨਾਗਰਿਕ ਹਾਂ। ਸਾਰੇ 100 ਕਰੋੜ ਭਾਰਤੀਆਂ ਨੂੰ ਕਤਾਰਾਂ 'ਚ ਖੜ੍ਹਾ ਹੋਣਾ ਪਵੇਗਾ (ਨਾਗਰਿਕਤਾ ਦਾ ਸਬੂਤ ਦਿਖਾਉਣ ਲਈ)। ਇਹ ਸਿਰਫ ਮੁਸਲਮਾਨਾਂ ਦਾ ਮੁੱਦਾ ਨਹੀਂ ਹੈ ਸਗੋਂ ਇਹ ਸਾਰੇ ਭਾਰਤੀਆਂ ਲਈ ਚਿੰਤਾ ਦਾ ਵਿਸ਼ਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਮੈਂ ਮੋਦੀ ਭਗਤਾਂ ਨੂੰ ਵੀ ਇਹ ਕਹਿ ਰਿਹਾ ਹਾਂ। ਤੁਹਾਨੂੰ ਵੀ ਕਤਾਰਾਂ ਵਿਚ ਖੜ੍ਹਾ ਹੋਣਾ ਹੋਵੇਗਾ ਅਤੇ ਦਸਤਾਵੇਜ਼ ਲਿਆਉਣੇ ਪੈਣਗੇ। ਓਵੈਸੀ ਨੇ ਕਿਹਾ ਕਿ ਭਾਰਤੀ ਮੁਸਲਮਾਨਾਂ ਨੇ ਵੰਡ ਦੇ ਸਮੇਂ ਜਿਨਾਹ ਦੇ ਦੋ ਰਾਸ਼ਟਰ ਦੇ ਸਿਧਾਂਤ ਨੂੰ ਨਕਾਰਦੇ ਹੋਏ ਭਾਰਤ ਵਿਚ ਰਹਿਣ ਦਾ ਫੈਸਲਾ ਸੀ। ਭਾਰਤ ਦੇ ਕਈ ਮੁਸਲਿਮ ਰਾਸ਼ਟਰ ਹੋਣ ਦੇ ਦਾਅਵੇ 'ਤੇ ਉਨ੍ਹਾਂ ਨੇ ਕਿਹਾ ਕਿ ਸਾਡਾ ਉਨ੍ਹਾਂ ਤੋਂ ਕੀ ਲੈਣਾ-ਦੇਣਾ ਹੈ। ਮੈਨੂੰ ਸਿਰਫ ਭਾਰਤ ਦੀ ਚਿੰਤਾ ਹੈ। ਸਿਰਫ ਭਾਰਤ ਅਤੇ ਸਿਰਫ ਭਾਰਤ ਨਾਲ ਪਿਆਰ ਹੈ। ਮੈਂ ਆਪਣੀ ਇੱਛਾ ਅਤੇ ਜਨਮ ਤੋਂ ਭਾਰਤੀ ਹਾਂ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 70 ਸਾਲ ਬਾਅਦ ਵੀ ਸਨਮਾਨ ਲਈ ਮੁਸਲਮਾਨਾਂ ਦੀ ਲੜਾਈ ਅਪਮਾਨ ਦੀ ਗੱਲ ਹੈ।


Tanu

Content Editor

Related News