PM ਮੋਦੀ ਦੇ ''ਓਮ'' ਅਤੇ ''ਗਊ'' ਵਾਲੇ ਬਿਆਨ ''ਤੇ ਓਵੈਸੀ ਦਾ ਪਲਟਵਾਰ

09/11/2019 5:17:15 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਮਥੁਰਾ ਪੁੱਜੇ। ਇੱਥੇ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ 'ਓਮ' ਸ਼ਬਦ ਸੁਣਦੇ ਹੀ ਕੁਝ ਲੋਕਾਂ ਨੇ ਕੰਨ ਖੜ੍ਹੇ ਹੋ ਜਾਂਦੇ ਹਨ। ਕੁਝ ਲੋਕਾਂ ਦੇ ਕੰਨ 'ਚ ਗਊ ਸ਼ਬਦ ਪੈਂਦਾ ਹੈ ਤਾਂ ਉਨ੍ਹਾਂ ਦੇ ਵਾਲ ਖੜ੍ਹੇ ਹੋ ਜਾਂਦੇ ਹਨ, ਉਨ੍ਹਾਂ ਨੂੰ ਕਰੰਟ ਲੱਗ ਜਾਂਦਾ ਹੈ। ਇਸੇ ਨੂੰ ਲੈ ਕੇ ਅਸਦੁਦੀਨ ਓਵੈਸੀ ਨੇ ਪੀ. ਐੱਮ. ਮੋਦੀ 'ਤੇ ਨਿਸ਼ਾਨ ਵਿੰਨ੍ਹਿਆ ਹੈ। ਓਵੈਸੀ ਨੇ ਕਿਹਾ ਕਿ ਗਊ ਹਿੰਦੂ ਭਰਾਵਾਂ ਲਈ ਪਵਿੱਤਰ ਹੈ ਪਰ ਸੰਵਿਧਾਨ 'ਚ ਜ਼ਿੰਦਗੀ ਅਤੇ ਸਮਾਨਤਾ ਦਾ ਅਧਿਕਾਰ ਇਨਸਾਨਾਂ ਨੂੰ ਦਿੱਤਾ ਗਿਆ, ਮੈਨੂੰ ਉਮੀਦ ਹੈ ਕਿ ਪੀ. ਐੱਮ. ਮੋਦੀ ਇਸ ਗੱਲ ਨੂੰ ਸਮਝਣਗੇ।

PunjabKesari

ਇੱਥੇ ਦੱਸ ਦੇਈਏ ਕਿ ਮਥੁਰਾ ਵਿਚ ਪਸ਼ੂਆਂ ਨੂੰ ਰੋਗ ਤੋਂ ਮੁਕਤ ਕਰਨ ਲਈ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰਨ ਤੋਂ ਬਾਅਦ ਮੋਦੀ ਨੇ 'ਓਮ' ਅਤੇ 'ਗਊ' ਸ਼ਬਦ ਨੂੰ ਲੈ ਕੇ ਬਿਆਨ ਦਿੱਤਾ ਸੀ। ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਦੇਸ਼ 16-17ਵੀਂ ਸਦੀ 'ਚ ਚਲਾ ਗਿਆ ਹੈ। ਮੋਦੀ ਦਾ ਇਹ ਬਿਆਨ ਆਉਂਦੇ ਹੀ ਵਿਰੋਧੀ ਧਿਰ ਦੇ ਨੇਤਾਵਾਂ ਨੇ ਉਨ੍ਹਾਂ 'ਤੇ ਸ਼ਬਦੀ ਹਮਲੇ ਸ਼ੁਰੂ ਕਰ ਦਿੱਤੇ।


Tanu

Content Editor

Related News