ਤਾਮਿਲਨਾਡੂ ''ਚ ਚੋਣਾਂ ਦੇ ਨੇੜੇ ਆਉਂਦਿਆਂ ਹੀ ਸਟਾਲਿਨ ਨੂੰ ਯਾਦ ਆਏ ਭਗਵਾਨ ਮੁਰੂਗਾ

Sunday, Jan 24, 2021 - 09:28 PM (IST)

ਤਾਮਿਲਨਾਡੂ ''ਚ ਚੋਣਾਂ ਦੇ ਨੇੜੇ ਆਉਂਦਿਆਂ ਹੀ ਸਟਾਲਿਨ ਨੂੰ ਯਾਦ ਆਏ ਭਗਵਾਨ ਮੁਰੂਗਾ

ਕੋਇੰਬਟੂਰ (ਭਾਸ਼ਾ)- ਤਾਮਿਲਨਾਡੂ ਵਿਚ ਮੁੱਖ ਵਿਰੋਧੀ ਪਾਰਟੀ ਡੀ. ਐੱਮ. ਕੇ. ਦੇ ਮੁਖੀ ਐੱਮ. ਕੇ ਸਟਾਲਿਨ ਪਿਛਲੇ ਦਿਨੀਂ ਇਕ ਤਸਵੀਰ ਵਿਚ ਭਗਵਾਨ ਮਰੂਗਾ ਦੇ ਭਾਲੇ ਵਰਗੇ ਹਥਿਆਰ 'ਵੇਲ' ਨਾਲ ਨਜ਼ਰ ਆਏ ਸਨ। ਇਸ ਤਸਵੀਰ ਨੂੰ ਲੈ ਕੇ ਤਾਮਿਲਨਾਡੂ ਵਿਚ ਸਿਆਸੀ ਵਿਵਾਦ ਛਿੜ ਗਿਆ ਹੈ। 
ਸੂਬੇ ਦੇ ਮੁੱਖ ਮੰਤਰੀ ਕੇ.ਪਲਾਨੀਸਵਾਮੀ ਨੇ ਐਤਵਾਰ ਸਟਾਲਿਨ 'ਤੇ ਧੋਖਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕਿਉਂਕਿ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਹਨ, ਇਸ ਲਈ ਵਿਰੋਧੀ ਧਿਰ ਦੇ ਆਗੂ ਸਟਾਲਿਨ ਨੂੰ ਦਿਵਿਆ ਪ੍ਰਤੀਕ 'ਵੇਲ ' ਨਜ਼ਰ ਆ ਰਿਹਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਇਹ ਕਦੇ ਵੀ ਨਜ਼ਰ ਨਹੀਂ ਆਇਆ ਸੀ। ਸਟਾਲਿਨ ਬਾਹਰੀ ਦੁਨੀਆ ਲਈ ਕੋਈ ਗੱਲ ਕਹਿੰਦੇ ਹਨ ਪਰ ਉਹ ਆਪਣੇ ਦਿਲੋਂ ਇਹ ਜਾਣਦੇ ਹਨ ਕਿ ਇਹ ਉਨ੍ਹਾਂ ਦੀ ਵਚਨਬੱਧਤਾ ਨਹੀਂ ਹੈ। ਜੇ ਸਟਾਲਿਨ ਸਿਰਫ ਭਗਵਾਨ ਮੁਰੂਗਾ ਦਾ ਵੇਲ ਲੈਂਦੇ ਹਨ ਤਾਂ ਭਗਵਾਨ ਉਨ੍ਹਾਂ ਨੂੰ ਵਰਦਾਨ ਨਹੀਂ ਦੇਣਗੇ। ਇਹ ਵਰਦਾਨ ਤਾਂ ਸਿਰਫ ਅੰਨਾ ਡੀ. ਐੱਮ. ਕੇ. ਲਈ ਹੋਵੇਗਾ। ਭਗਵਾਨ ਡੀ. ਐੱਮ. ਕੇ. ਨੂੰ ਚੋਣਾਂ ਰਾਹੀਂ ਢੁੱਕਵੀਂ ਸਜ਼ਾ ਦੇਣਗੇ। 
ਅੰਨਾ ਡੀ. ਐੱਮ. ਕੇ. ਤੋਂ ਇਲਾਵਾ ਭਾਜਪਾ ਅਤੇ ਹਿੰਦੂ ਮੁਨਾਨੀ ਜੋ ਤਾਮਿਲਨਾਡੂ ਵਿਚ ਸੰਘ ਪਰਿਵਾਰ ਦਾ ਇਕ ਸੰਗਠਨ ਹਨ, ਸਟਾਲਿਨ ਅਤੇ ਡੀ. ਐੱਮ. ਕੇ. 'ਤੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਉੰਦੇ ਰਹੇ ਹਨ। ਸਟਾਲਿਨ ਨੇ ਪਿਛਲੇ ਦਿਨੀਂ ਭਾਜਪਾ ਅਤੇ ਹਿੰਦੂ ਮੁਨਾਨੀ ਨੂੰ ਡੀ. ਐੱਮ. ਕੇ. ਨੂੰ ਹਿੰਦੂ ਵਿਰੋਧੀ ਦੱਸਣ ਲਈ ਲੰਬੇ ਹੱਥੀਂ ਲੈਂਦਿਆਂ ਕਿਹਾ ਸੀ ਕਿ ਇਹ ਸੱਚਾਈ ਨਹੀਂ ਹੈ। ਸ਼ਨੀਵਾਰ ਡੀ. ਐੱਮ. ਕੇ. ਦੇ ਵਰਕਰਾਂ ਨੇ ਤਿਰੂਵੱਲੂਰ ਜ਼ਿਲੇ ਵਿਚ ਪਾਰਟੀ ਦੇ ਇਕ ਪ੍ਰੋਗਰਾਮ ਦੌਰਾਨ ਸਟਾਲਿਨ ਨੂੰ ਚਾਂਦੀ ਦਾ ਬਣਿਆ 'ਵੇਲ' ਭੇਟ ਕੀਤਾ ਸੀ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News