ਜਦੋਂ ਤੱਕ ਮਸਜਿਦਾਂ ’ਤੇ ਵੱਜਣਗੇ ਲਾਊਡਸਪੀਕਰ, ਹਨੂੰਮਾਨ ਚਾਲੀਸਾ ਵੀ ਵੱਜਦਾ ਰਹੇਗਾ: ਰਾਜ ਠਾਕਰੇ

Thursday, May 05, 2022 - 10:34 AM (IST)

ਮੁੰਬਈ– ਮਹਾਰਾਸ਼ਟਰ ਨਵਨਿਰਮਾਣ ਸੇਨਾ (ਮਨਸੇ) ਮੁਖੀ ਰਾਜ ਠਾਕਰੇ ਨੇ ਆਪਣੇ ਭੜਕੇ ਤੇਵਰ ਜਾਰੀ ਰੱਖਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਜਦੋਂ ਤੱਕ ਮਸਜਿਦਾਂ ’ਤੇ ਲੱਗੇ ਲਾਊਡਸਪੀਕਰ ਸ਼ਾਂਤ ਨਹੀਂ ਹੁੰਦੇ, ਉਨ੍ਹਾਂ ਦੇ ਪਾਰਟੀ ਵਰਕਰ ਵੀ ਤੇਜ਼ ਆਵਾਜ਼ ਵਿਚ ਹਨੂੰਮਾਨ ਚਾਲੀਸਾ ਵਜਾਉਣਾ ਜਾਰੀ ਰੱਖਣਗੇ। ਰਾਜ ਠਾਕਰੇ ਨੇ ਇਥੇ ਇਕ ਪੱਤਰਕਾਰ ਸੰਮੇਲਨ ਵਿਚ ਮਹਾਰਾਸ਼ਟਰ ਪੁਲਸ ’ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਪੁਲਸ ਉਨ੍ਹਾਂ ਦੀ ਪਾਰਟੀ ਦੇ ਵਰਕਰਾਂ ਨੂੰ ਤਾਂ ਹਿਰਾਸਤ ਵਿਚ ਲੈ ਰਹੀ ਹੈ ਪਰ ਕਾਨੂੰਨ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਛੱਡ ਰਹੀ ਹੈ।

ਮਨਸੇ ਮੁਖੀ ਨੇ ਦਾਅਵਾ ਕੀਤਾ ਕਿ ਜਦੋਂ ਉਨ੍ਹਾਂ ਮਸਜਿਦਾਂ ਦੇ ਬਾਹਰ ਹਨੂੰਮਾਨ ਚਾਲੀਸਾ ਵਜਾਉਣ ਦਾ ਸੱਦਾ ਦਿੱਤਾ ਤਾਂ 90 ਤੋਂ 92 ਫੀਸਦੀ ਮਸਜਿਦਾਂ ਵਿਚ ਸਵੇਰ ਦੀ ਅਜਾਨ ਲਈ ਲਾਊਡਸਪੀਕਰ ਦੀ ਵਰਤੋਂ ਨਹੀਂ ਕੀਤੀ ਗਈ। ਉਨ੍ਹਾਂ ਬੁੱਧਵਾਰ ਤੋਂ ਮਸਜਿਦਾਂ ’ਤੇ ਲੱਗੇ ਲਾਊਡਸਪੀਕਰ ਖਿਲਾਫ ਆਪਣਾ ਅੰਦੋਲਨ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ ਸੀ। ਰਾਜ ਠਾਕਰੇ ਨੇ ਦਾਅਵਾ ਕੀਤਾ ਕਿ ਮੁੰਬਈ ਵਿਚ 1104 ਮਸਜਿਦਾਂ ਹਨ, ਜਿਨ੍ਹਾਂ ਵਿਚੋਂ 135 ਨੇ ਬੁੱਧਵਾਰ ਨੂੰ ਸਵੇਰ ਦੀ ਨਮਾਜ ਦੌਰਾਨ ਲਾਊਡਸਪੀਕਰ ਦੀ ਵਰਤੋਂ ਕੀਤੀ।

ਰਾਜ ਠਾਕਰੇ ਨੇ ਮਹਾਰਾਸ਼ਟਰ ਵਿਚ ਸੱਤਾਧਾਰੀ ਸ਼ਿਵ ਸੈਨਾ ’ਤੇ ਹਮਲਾ ਤੇਜ਼ ਕਰਦੇ ਹੋਏ ਸਵ. ਬਾਲ ਠਾਕਰੇ ਦਾ ਇਕ ਪੁਰਾਣਾ ਵੀਡੀਓ ਬੁੱਧਵਾਰ ਨੂੰ ਟਵਿੱਟਰ ’ਤੇ ਸਾਂਝਾ ਕੀਤਾ, ਜਿਸ ਵਿਚ ਸ਼ਿਵ ਸੈਨਾ ਸੰਸਥਾਪਕ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਜਿਸ ਦਿਨ ਉਨ੍ਹਾਂ ਦੀ ਪਾਰਟੀ ਸੱਤਾ ਵਿਚ ਆਵੇਗੀ, ਸੜਕਾਂ ’ਤੇ ਨਮਾਜ ਅਦਾ ਕਰਨਾ ਬੰਦ ਕਰ ਦਿੱਤਾ ਜਾਵੇਗਾ ਅਤੇ ਮਸਜਿਦ ਤੋਂ ਲਾਊਡਸਪੀਕਰ ਹਟਾ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਮੁੰਬਈ ਪੁਲਸ ਨੇ ਅੱਜ ਰਾਜ ਠਾਕਰੇ ਦੇ ਿਨਵਾਸ ਦੇ ਬਾਹਰ ਇਕੱਠੇ ਹੋਏ ਕਈ ਮਨਸੇ ਵਰਕਰਾਂ ਨੂੰ ਹਿਰਾਸਤ ਵਿਚ ਲੈ ਲਿਆ।

ਪੁਲਸ ਸੂਤਰਾਂ ਮੁਤਾਬਕ ਮਹਾਰਾਸ਼ਟਰ ਦੀ ਪਿੰਪਰੀ-ਚਿੰਚਵੜ ਪੁਲਸ ਨੇ ਪੁਣੇ ਅਤੇ ਸੂਬੇ ਦੇ ਹੋਰ ਸਥਾਨਾਂ ’ਤੇ ਬੁੱਧਵਾਰ ਸਵੇਰੇ ਮਸਜਿਦਾਂ ਨੇੜੇ ਹਨੂੰਮਾਨ ਚਾਲੀਸਾ ਦਾ ਜਾਪ ਕਰਨ ਵਾਲੇ ਮਨਸੇ ਵਰਕਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਉਥੇ ਹੀ ਮਹਾਰਾਸ਼ਟਰ ਦੇ ਠਾਣੇ ਜ਼ਿਲੇ ਅਤੇ ਪਾਲਘਰ ਸ਼ਹਿਰ ਵਿਚ ਅਦਾਲਤਾਂ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਸਾਰੀਆਂ ਮਸਜਿਦਾਂ ਵਿਚ ਬਿਨਾਂ ਲਾਊਡਸਪੀਕਰ ਦੇ ਮੌਲਵੀਆਂ ਨੇ ਸ਼ਾਂਤੀਪੂਰਣ ਅਜਾਨ ਦਿੱਤੀ। ਅਧਿਕਾਰਕ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।


Rakesh

Content Editor

Related News