''ਇੰਪੋਰਟਿਡ ਮਾ...'' ਕਹਿਣ ''ਤੇ ਸੰਸਦ ਮੈਂਬਰ ਅਰਵਿੰਦ ਨੇ ਮੰਗੀ ਮੁਆਫੀ
Sunday, Nov 03, 2024 - 02:45 PM (IST)
ਮੁੰਬਈ- ਸ਼ਿਵ ਸੈਨਾ (ਯੂ. ਬੀ. ਟੀ.) ਦੇ ਸੰਸਦ ਮੈਂਬਰ ਅਰਵਿੰਦ ਸਾਵੰਤ ਨੇ ਮਹਾਰਾਸ਼ਟਰ ਵਿਧਾਨ ਸਭਾ ਦੀਆਂ ਮੌਜੂਦਾ ਚੋਣਾਂ ਦੌਰਾਨ ਸ਼ਿਵ ਸੈਨਾ ਦੀ ਉਮੀਦਵਾਰ ਸ਼ਾਇਨਾ ਪ੍ਰਤੀ ਆਪਣੀ ਕਥਿਤ ਅਪਮਾਨਜਨਕ ਟਿੱਪਣੀ ਲਈ ਮੁਆਫੀ ਮੰਗ ਲਈ। ਇਕ ਦਿਨ ਪਹਿਲਾਂ ਸ਼ਾਇਨਾ ਨੇ ਇਸ ਸਬੰਧੀ ਸਾਵੰਤ ਵਿਰੁੱਧ ਐੱਫ. ਆਈ. ਆਰ. ਦਰਜ ਕਰਵਾਈ ਸੀ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਵੰਤ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ’ਚ ਕਦੇ ਵੀ ਕਿਸੇ ਔਰਤ ਦਾ ਅਪਮਾਨ ਨਹੀਂ ਕੀਤਾ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਕਾਰਨਾਂ ਕਰ ਕੇ ਇਹ ਵਿਵਾਦ ਖੜ੍ਹਾ ਕੀਤਾ ਗਿਆ ਸੀ।
ਇਹ ਵੀ ਪੜ੍ਹੋ- 'ਮਹਿਲਾ ਹਾਂ, ਮਾ... ਨਹੀਂ', ਸੰਸਦ ਮੈਂਬਰ 'ਤੇ ਭੜਕੀ ਸ਼ਾਇਨਾ ਐੱਨਸੀ
ਸ਼ਾਇਨਾ ਨੇ ਦੋਸ਼ ਲਾਇਆ ਸੀ ਕਿ ਸਾਵੰਤ ਨੇ ਉਸ ਨੂੰ ‘ਇੰਪੋਰਟਿਡ ਮਾਲ’ ਕਿਹਾ ਹੈ। ਸ਼ਾਇਨਾ ਨੇ ਕਿਹਾ ਕਿ ਕੋਈ ਵੀ ਔਰਤ ਆਪਣੇ ਸਨਮਾਨ ਲਈ ਚੁੱਪ ਨਹੀਂ ਰਹੇਗੀ। ਅਰਵਿੰਦ ਸਾਵੰਤ ਨੂੰ ਪਤਾ ਹੈ ਕਿ ਇਹ ਕੋਈ ਸਾਧਾਰਨ ਔਰਤ ਨਹੀਂ ਹੈ, ਜੋ ਨਿਕਲ ਪਈ ਹੈ। ਉਹ ਔਰਤਾਂ ਦਾ ਸਤਿਕਾਰ ਕਰਨਾ ਨਹੀਂ ਜਾਣਦੇ। ਸ਼ਾਇਨਾ ਨੇ ਐਕਸ 'ਤੇ ਲਿਖਿਆ, ਮੈਂ ਇਕ ਔਰਤ ਹਾਂ, ਕੋਈ ਮਾਲ ਨਹੀਂ।
ਇਹ ਵੀ ਪੜ੍ਹੋ- 7 ਨਵੰਬਰ ਨੂੰ ਛੁੱਟੀ ਦਾ ਐਲਾਨ
ਕੀ ਹੈ ਪੂਰਾ ਮਾਮਲਾ?
ਸ਼ਿਵ ਸੈਨਾ ਊਧਵ ਧੜੇ ਦੇ ਸੰਸਦ ਮੈਂਬਰ ਅਰਵਿੰਦ ਸਾਵੰਤ ਨੇ ਸ਼ਿੰਦੇ ਧੜੇ ਦੀ ਉਮੀਦਵਾਰ ਸ਼ਾਇਨਾ ਐੱਨਸੀ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਅਰਵਿੰਦ ਸਾਵੰਤ ਨੇ ਸ਼ਾਇਨਾ ਦੇ ਸ਼ਿੰਦੇ ਗਰੁੱਪ ਤੋਂ ਚੋਣ ਲੜਨ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਇੱਥੇ ਚੋਣਾਂ 'ਚ ਇੰਪੋਰਟਡ ਮਾਲ ਨਹੀਂ ਚੱਲੇਗਾ। ਅਰਵਿੰਦ ਦੇ ਇਸ ਬਿਆਨ 'ਤੇ ਵਿਵਾਦ ਵਧ ਗਿਆ ਹੈ ਅਤੇ ਇਸ ਦੇ ਜਵਾਬ 'ਚ ਸ਼ਾਇਨਾ ਨੇ ਮਹਿਲਾ ਕਾਰਡ ਖੇਡਦੇ ਹੋਏ ਕਿਹਾ ਹੈ ਕਿ ਮੈਂ ਮਹਿਲਾ ਹਾਂ, ਕੋਈ ਮਾਲ ਨਹੀਂ।