ਦੀਵਾਲੀ ਤੋਂ ਪਹਿਲਾਂ ਕੇਜਰੀਵਾਲ ਸਰਕਾਰ ਦੇਵੇਗੀ ਇਹ ਤੋਹਫ਼ਾ, ਲੱਖਾਂ ਲੋਕਾਂ ਦਾ ਸਫ਼ਰ ਹੋਵੇਗਾ ਆਸਾਨ

10/22/2020 2:55:43 PM

ਨਵੀਂ ਦਿੱਲੀ— ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੀਵਾਲੀ ਤੋਂ ਪਹਿਲਾਂ ਹੀ ਲੱਖਾਂ ਲੋਕਾਂ ਨੂੰ ਦੀਵਾਲੀ ਦਾ ਤੋਹਫ਼ਾ ਦੇਣ ਜਾ ਰਹੀ ਹੈ। ਦਰਅਸਲ ਦਹਾਕਿਆਂ ਤੱਕ ਟ੍ਰੈਫਿਕ ਜਾਮ ਝੱਲਣ ਤੋਂ ਬਾਅਦ ਯਮੁਨਾਪਾਰ ਲੱਖਾਂ ਲੋਕਾਂ ਨੂੰ ਦੋ ਨਵੇਂ ਫਲਾਈਓਵਰ ਦਾ ਤੋਹਫ਼ਾ ਮਿਲਣ ਜਾ ਰਿਹਾ ਹੈ। 24 ਅਕਤੂਬਰ 2020 ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਾਹਦਰਾ ਜੀ. ਟੀ. ਰੋਡ 'ਤੇ ਸ਼ਾਸਤਰੀ ਪਾਰਕ ਅਤੇ ਸੀਲਮਪੁਰ 'ਚ ਬਣਾਏ ਗਏ ਦੋ ਫਲਾਈਓਵਰ ਦਾ ਉਦਘਾਟਨ ਕਰਨਗੇ। ਇਹ ਜਲਦੀ ਹੀ ਜਨਤਾ ਲਈ ਖੁੱਲ੍ਹੇਗਾ। ਸਿਹਤ ਮੰਤਰੀ ਸੱਤਿਯੇਂਦਰ ਜੈਨ ਨੇ ਇਹ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ: PM ਮੋਦੀ ਬੋਲੇ- ਭਗਤੀ ਦੀ ਸ਼ਕਤੀ ਅਜਿਹੀ ਹੈ, ਮੈਂ ਦਿੱਲੀ 'ਚ ਨਹੀਂ ਸਗੋਂ ਬੰਗਾਲ 'ਚ ਹੀ ਹਾਂ

PunjabKesari
ਇਨ੍ਹਾਂ ਦੋ ਫਲਾਈਓਵਰ ਨੂੰ ਲੋਕ ਨਿਰਮਾਣ ਵਿਭਾਗ (ਪੀ. ਡਬਲਿਊ. ਡੀ.) ਨੇ ਤਿਆਰ ਕੀਤਾ ਹੈ। ਪੀ. ਡਬਲਿਊ. ਡੀ. ਅਤੇ ਆਮ ਆਦਮੀ ਪਾਰਟੀ ਦੇ ਵਰਕਰ ਉਦਘਾਟਨ ਦੀਆਂ ਤਿਆਰੀਆਂ 'ਚ ਜੁੱਟ ਗਏ ਹਨ। 24 ਅਕਤੂਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੋਹਾਂ ਫਲਾਈਓਵਰ ਦਾ ਉਦਘਾਟਨ ਕਰਨਗੇ। ਇਸ ਨਾਲ ਸਿਰਫ ਯਮੁਨਾਪਾਰ ਸਗੋਂ ਉੱਤਰ ਪ੍ਰਦੇਸ਼ ਤੋਂ ਦਿੱਲੀ ਆਉਣ ਵਾਲੇ ਲੋਕਾਂ ਨੂੰ ਵੀ ਫਾਇਦਾ ਮਿਲੇਗਾ। ਓਧਰ ਆਮ ਆਦਮੀ ਪਾਰਟੀ ਦੇ ਇਕ ਨੇਤਾ ਦਾ ਕਹਿਣਾ ਹੈ ਕਿ ਸੀਲਮਪੁਰ ਅਤੇ ਸ਼ਾਸਤਰੀ ਪਾਰਕ ਵਿਚ ਵੱਡਾ ਟ੍ਰੈਫਿਕ ਜਾਮ ਲੱਗਦਾ ਸੀ। ਕਾਂਗਰਸ ਸਰਕਾਰ ਨੇ 15 ਸਾਲ ਤੱਕ ਦਿੱਲੀ 'ਤੇ ਰਾਜ਼ ਕੀਤਾ ਪਰ ਲੋਕਾਂ ਦੀ ਪਰੇਸ਼ਾਨੀ ਨੂੰ ਕਦੇ ਨਹੀਂ ਸਮਝਿਆ। ਕੇਜਰੀਵਾਲ ਸਰਕਾਰ ਯਾਨੀ ਕਿ 'ਆਪ' ਸਰਕਾਰ ਨੇ ਲੋਕਾਂ ਦੇ ਦਰਦ ਨੂੰ ਸਮਝਿਆ ਅਤੇ ਇੱਥੇ ਫਲਾਈਓਵਰ ਬਣਾਇਆ। 
ਇਹ ਵੀ ਪੜ੍ਹੋ: ਜ਼ਹਿਰੀਲੀ ਹੋਈ ਦਿੱਲੀ ਦੀ ਹਵਾ, ਤਸਵੀਰਾਂ 'ਚ ਵੇਖੋ ਕਿਵੇਂ ਪ੍ਰਦੂਸ਼ਣ ਦੀ ਸੰਘਣੀ ਚਾਦਰ 'ਚ ਲਿਪਟੀ ਰਾਜਧਾਨੀ


PunjabKesari

ਜਾਣੋ ਦੋਹਾਂ ਫਲਾਈਓਵਰ ਦੀਆਂ ਖੂਬੀਆਂ—
— ਸ਼ਾਸਤਰੀ ਪਾਰਕ ਚੌਕ 'ਤੇ 700 ਮੀਟਰ ਲੰਬੀ ਸਿਕਸ ਲੇਨ ਦਾ ਫਲਾਈਓਵਰ ਬਣਾਇਆ ਗਿਆ ਹੈ। ਇਸ ਵਿਚ ਲੂਪ ਬਣਾਏ ਗਏ ਹਨ। ਇਨ੍ਹਾਂ ਤੋਂ ਖਜੂਰੀ ਚੌਕ ਤੋਂ ਆਉਣ ਵਾਲੇ ਕਸ਼ਮੀਰੀ ਗੇਟ ਵੱਲ ਅਤੇ ਗਾਂਧੀ ਨਗਰ ਤੋਂ ਆਉਣ ਵਾਲੇ ਸ਼ਾਹਦਰਾ ਜਾ ਸਕਣਗੇ। ਇਸ ਫਲਾਈਓਵਰ ਨੂੰ ਧਰਮਪੁਰਾ ਲਾਲਬੱਤੀ ਤੱਕ ਬਣਾਇਆ ਗਿਆ ਹੈ।
— ਸੀਲਮਪੁਰ ਟੀ-ਪੁਆਇੰਟ 'ਤੇ ਪਹਿਲਾਂ ਤੋਂ ਬਣੇ ਫਲਾਈਓਵਰ ਨਾਲ 1200 ਮੀਟਰ ਦਾ ਵਨ-ਵੇਅ ਫਲਾਈਓਵਰ ਬਣਾਇਆ ਗਿਆ ਹੈ। ਦਿਲਸ਼ਾਦ ਗਾਰਡਨ ਤੋਂ ਆਈ. ਐੱਸ. ਬੀ. ਟੀ. ਵੱਲ ਆਉਣ ਵਾਲੇ ਵਾਹਨ ਇਸ ਫਲਾਈਓਵਰ ਦਾ ਇਸਤੇਮਾਲ ਕਰ ਸਕਣਗੇ।

ਇਹ ਵੀ ਪੜ੍ਹੋ: ਭਾਰਤ ਸਰਕਾਰ ਨੂੰ ਉਮੀਦ ਦਸੰਬਰ ਤੱਕ ਮਿਲ ਸਕਦੀ ਹੈ ਕੋਰੋਨਾ ਵੈਕਸੀਨ

PunjabKesari


Tanu

Content Editor

Related News