ਕੇਜਰੀਵਾਲ ਦੀ ਕੇਂਦਰ ਨੂੰ ਅਪੀਲ- ਸਿੰਗਾਪੁਰ ਦੀਆਂ ਉਡਾਣਾਂ ''ਤੇ ਤੁਰੰਤ ਲੱਗੇ ਰੋਕ

Tuesday, May 18, 2021 - 04:07 PM (IST)

ਕੇਜਰੀਵਾਲ ਦੀ ਕੇਂਦਰ ਨੂੰ ਅਪੀਲ- ਸਿੰਗਾਪੁਰ ਦੀਆਂ ਉਡਾਣਾਂ ''ਤੇ ਤੁਰੰਤ ਲੱਗੇ ਰੋਕ

ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਦੇ ਵੱਧਦੇ ਪ੍ਰਕੋਪ ਦਰਮਿਆਨ ਅੱਜ ਯਾਨੀ ਮੰਗਲਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਿੰਗਾਪੁਰ 'ਚ ਆਇਆ ਕੋਰੋਨਾ ਦਾ ਨਵਾਂ ਰੂਪ ਬੱਚਿਆਂ ਲਈ ਬੇਹੱਦ ਖ਼ਤਰਨਾਕ ਦੱਸਿਆ ਜਾ ਰਿਹਾ ਹੈ। ਇਹ ਭਾਰਤ 'ਚ ਤੀਜੀ ਲਹਿਰ ਦੇ ਰੂਪ 'ਚ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਮੇਰੀ ਅਪੀਲ ਹੈ ਕਿ ਸਿੰਗਾਪੁਰ ਨਾਲ ਹਵਾਈ ਸੇਵਾਵਾਂ ਤੁਰੰਤ ਪ੍ਰਭਾਵ ਤੋਂ ਰੱਦ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਬੱਚਿਆਂ ਲਈ ਵੀ ਵੈਕਸੀਨ ਦੇ ਬਦਲ 'ਤੇ ਪਹਿਲ ਦੇ ਆਧਾਰ 'ਤੇ ਕੰਮ ਹੋਣਾ ਚਾਹੀਦਾ।

PunjabKesariਦੱਸਣਯੋਗ ਹੈ ਕਿ ਦਿੱਲੀ 'ਚ ਲਾਕਡਾਊਨ ਲੱਗਣ ਦੇ ਬਾਅਦ ਤੋਂ ਕੋਰੋਨਾ ਸੰਕਰਮਣ ਦਰ ਘੱਟ ਕੇ ਹੁਣ 8 ਫੀਸਦੀ 'ਤੇ ਆ ਗਈ ਹੈ। ਅਜਿਹੇ 'ਚ ਸਰਕਾਰ ਨਹੀਂ ਚਾਹੁੰਦੀ ਕਿ ਇੰਨੀਆਂ ਮੁਸ਼ਕਲਾਂ ਤੋਂ ਬਾਅਦ ਕੰਟਰੋਲ ਹੋਏ ਹਾਲਾਤ ਫਿਰ ਤੋਂ ਬੇਕਾਬੂ ਹੋ ਜਾਣ। ਸਿੰਗਾਪੁਰ ਦਾ ਕੋਰੋਨਾ ਵੇਰੀਐਂਟ ਬਹੁਤ ਖ਼ਤਰਨਾਕ ਦੱਸਿਆ ਜਾ ਰਿਹਾ ਹੈ। ਅਜਿਹੇ 'ਚ ਜੇਕਰ ਫਲਾਈਟਸ ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤੀਆਂ ਜਾਂਦੀਆਂ ਹਨ ਤਾਂ ਇਸ ਦੇ ਪ੍ਰਕੋਪ ਤੋਂ ਕੁਝ ਹੱਦ ਤੱਕ ਬਚਿਆ ਜਾ ਸਕੇਗਾ। ਦੱਸ ਦੇਈਏ ਕਿ ਹਾਲ ਦੇ ਦਿਨਾਂ 'ਚ ਸਿੰਗਾਪੁਰ 'ਚ ਕੋਰੋਨਾ ਦੇ ਨਵੇਂ ਮਾਮਲਿਆਂ 'ਚ ਤੇਜ਼ੀ ਆਈ ਹੈ। ਇਸ ਨੂੰ ਦੇਖਦੇ ਹੋਏ 14 ਮਈ ਨੂੰ ਸਿੰਗਾਪੁਰ 'ਚ ਲੋਕਾਂ ਦੇ ਇਕੱਠੇ ਹੋਣ ਅਤੇ ਜਨ ਗਤੀਵਿਧੀਆਂ 'ਤੇ ਪਾਬੰਦੀਆਂ ਸਖ਼ਤ ਕਰ ਦਿੱਤੀਆਂ ਸਨ। 

ਇਹ ਵੀ ਪੜ੍ਹੋ : ਕੋਰੋਨਾ ਦੀ ਦੂਜੀ ਲਹਿਰ ਦੌਰਾਨ 269 ਡਾਕਟਰਾਂ ਦੀ ਗਈ ਜਾਨ, ਸਭ ਤੋਂ ਵੱਧ ਬਿਹਾਰ 'ਚ ਹੋਈਆਂ ਮੌਤਾਂ


author

Deepak Kumar

Content Editor

Related News