ਸ਼ੀਸ਼ ਮਹਿਲ! ਜਿਸ ਮੁੱਦੇ 'ਤੇ ਘਿਰੇ ਕੇਜਰੀਵਾਲ, ਹੁਣ ਉਸ 'ਚ ਕੌਣ ਰਹੇਗਾ
Saturday, Feb 08, 2025 - 04:46 PM (IST)
![ਸ਼ੀਸ਼ ਮਹਿਲ! ਜਿਸ ਮੁੱਦੇ 'ਤੇ ਘਿਰੇ ਕੇਜਰੀਵਾਲ, ਹੁਣ ਉਸ 'ਚ ਕੌਣ ਰਹੇਗਾ](https://static.jagbani.com/multimedia/2025_2image_16_24_449693781shishmehal.jpg)
ਨਵੀਂ ਦਿੱਲੀ- ਦਿੱਲੀ ਵਿਚ ਵਿਧਾਨ ਸਭਾ ਚੋਣ ਨਤੀਜਿਆਂ ਦੇ ਰੁਝਾਨਾਂ 'ਚ ਭਾਜਪਾ ਵੱਡੀ ਜਿੱਤ ਵੱਲ ਵੱਧਦੀ ਨਜ਼ਰ ਆ ਰਹੀ ਹੈ। ਜੋ ਆਮ ਆਦਮੀ ਪਾਰਟੀ ਲਈ ਵੱਡਾ ਝਟਕਾ ਸਾਬਤ ਹੋਵੇਗਾ। ਅਰਵਿੰਦ ਕੇਜਰੀਵਾਲ ਵੀ ਨਵੀਂ ਦਿੱਲੀ ਸੀਟ ਤੋਂ ਹਾਰ ਗਏ ਹਨ। 'ਆਪ' ਲਈ ਚਿੰਤਾ ਦੀ ਗੱਲ ਇਹ ਹੈ ਕਿ ਸੀ. ਐੱਮ. ਆਤਿਸ਼ੀ ਨੂੰ ਛੱਡ ਕੇ ਉਸ ਦੇ ਤਮਾਮ ਚਿਹਰੇ ਚੋਣਾਂ ਹਾਰ ਗਏ ਹਨ, ਜਿਸ ਵਿਚ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਸਤੇਂਦਰ ਜੈਨ ਵਰਗੇ ਆਗੂ ਸ਼ਾਮਲ ਹਨ।
ਇਹ ਵੀ ਪੜ੍ਹੋ- ਅਰਵਿੰਦ ਕੇਜਰੀਵਾਲ ਹਾਰੇ
ਦਿੱਲੀ ਵਿਧਾਨ ਸਭਾ ਚੋਣਾਂ ਵਿਚ ਇਕ ਬੰਗਲਾ ਸਭ ਤੋਂ ਵੱਡਾ ਮੁੱਦਾ ਬਣਦਾ ਨਜ਼ਰ ਆ ਰਿਹਾ ਹੈ, ਜਿਸ ਨੂੰ 'ਸ਼ੀਸ਼ ਮਹਿਲ' ਕਿਹਾ ਜਾ ਰਿਹਾ ਹੈ। ਸੋਸ਼ਲ ਮੀਡੀਆ, ਟੀਵੀ ਚੈਨਲਾਂ ਤੋਂ ਅਖ਼ਬਾਰਾਂ ਦੀਆਂ ਸੁਰਖੀਆਂ ਤੱਕ ਸਭ ਥਾਂ 'ਸ਼ੀਸ਼ ਮਹਿਲ' ਦਾ ਰੌਲਾ ਹੈ। ਭਾਜਪਾ ਨੇ ਅਰਵਿੰਦ ਕੇਜਰੀਵਾਲ ਨੂੰ ਭ੍ਰਿਸ਼ਟਾਚਾਰ ਅਤੇ ਸ਼ੀਸ਼ਮਹਿਲ ਨੂੰ ਲੈ ਕੇ ਜੰਮ ਕੇ ਘੇਰਿਆ। ਦਿੱਲੀ ਵਿਚ ਮੁੱਖ ਮੰਤਰੀ ਰਿਹਾਇਸ਼ 'ਤੇ ਹੋਏ ਕਰੋੜਾਂ ਰੁਪਏ ਦੇ ਖਰਚ ਮਗਰੋਂ ਭਾਜਪਾ ਨੇ ਇਸ ਨੂੰ ਸ਼ੀਸ਼ ਮਹਿਲ ਦਾ ਨਾਂ ਦਿੱਤਾ ਸੀ। ਵੱਡਾ ਸਵਾਲ ਇਹ ਹੈ ਕਿ ਇਸ ਸ਼ੀਸ਼ਮਹਿਲ 'ਚ ਹੁਣ ਕੌਣ ਰਹੇਗਾ?
ਇਹ ਵੀ ਪੜ੍ਹੋ- ਕੇਜਰੀਵਾਲ ਨੇ ਨਹੀਂ ਮੰਨੀ ਮੇਰੀ ਗੱਲ, ਦਿੱਲੀ ਨਤੀਜਿਆਂ 'ਤੇ ਬੋਲੇ ਅੰਨਾ ਹਜ਼ਾਰੇ
ਕੀ ਹੈ ਸ਼ੀਸ਼ਮਹਿਲ ਦਾ ਮਾਮਲਾ?
ਸਾਲ 2023 'ਚ ਅਰਵਿੰਦ ਕੇਜਰੀਵਾਲ ਦੇ ਆਵਾਸ 'ਤੇ ਕਰੋੜਾਂ ਰੁਪਏ ਖ਼ਰਚ ਕਰ ਕੇ ਇਸ ਨੂੰ ਖੂਬਸੂਰਤ ਬਣਾਇਆ ਗਿਆ। ਇਸ ਮਗਰੋਂ ਇਕ ਚੈਨਲ ਦੀ ਰਿਪੋਰਟ 'ਚ ਖ਼ੁਲਾਸਾ ਹੋਇਆ ਕਿ ਇਸ ਆਵਾਸ 'ਤੇ ਕਿੰਨਾ ਖਰਚ ਹੋਇਆ ਹੈ ਅਤੇ ਘਰ ਵਿਚ ਕੀ-ਕੀ ਸਹੂਲਤਾਂ ਹਨ। ਭਾਜਪਾ ਨੇ ਇਸ ਨੂੰ ਸ਼ੀਸ਼ ਮਹਿਲ ਦਾ ਨਾਂ ਦੇ ਦਿੱਤਾ ਅਤੇ ਕੇਜਰੀਵਾਲ ਨੂੰ ਜੰਮ ਕੇ ਘੇਰਿਆ। ਕਾਂਗਰਸ ਨੇ ਵੀ ਸ਼ੀਸ਼ਮਹਿਲ ਦੇ ਮੁੱਦੇ ਨੂੰ ਉਛਾਲਿਆ। ਇਹ ਆਵਾਸ ਦਿੱਲੀ ਦੇ ਸਿਵਲ ਲਾਈਨਜ਼ ਇਲਾਕੇ ਵਿਚ ਮੌਜੂਦ ਹੈ। ਦੋਸ਼ ਸੀ ਕਿ ਇਸ 'ਤੇ 45 ਕਰੋੜ ਰੁਪਏ ਖਰਚ ਕੀਤੇ ਗਏ ਅਤੇ ਪੂਰੇ ਘਰ ਨੂੰ ਲਗਜ਼ਰੀ ਹੋਟਲ ਵਾਂਗ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ- ਕਾਲਕਾਜੀ ਤੋਂ ਜਿੱਤੀ ਆਤਿਸ਼ੀ
ਭਾਜਪਾ ਨੇ ਇਸ ਸ਼ੀਸ਼ਮਹਿਲ ਦੇ ਕਈ ਵੀਡੀਓ ਵਾਇਰਲ ਕਰ ਦਿੱਤੇ। ਸ਼ੀਸ਼ ਮਹਿਲ ਦੇ ਮੁੱਦੇ ਦਰਮਿਆਨ ਆਮ ਆਦਮੀ ਪਾਰਟੀ ਕੋਲ ਸਫਾਈ ਦਾ ਕੋਈ ਬਹਾਨਾ ਨਹੀਂ ਬਚਿਆ। ਚੋਣਾਂ ਦੀਆਂ ਤਾਰੀਖਾਂ 5 ਫਰਵਰੀ ਆਉਂਦੇ-ਆਉਂਦੇ ਲੋਕਾਂ ਦਾ ਆਮ ਆਦਮੀ ਪਾਰਟੀ 'ਤੇ ਭਰੋਸਾ ਉਠ ਗਿਆ ਅਤੇ 8 ਫਰਵਰੀ ਨੂੰ ਨਤੀਜਿਆਂ ਨੇ ਪੂਰੀ ਤਸਵੀਰ ਸਾਫ ਕਰ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8