ਦਿੱਲੀ 'ਚ ਪਲਾਜ਼ਮਾ ਬੈਂਕ ਅੱਜ ਤੋਂ ਸ਼ੁਰੂ, ਕੇਜਰੀਵਾਲ ਨੇ ਵਟਸਐਪ ਨੰਬਰ ਕੀਤਾ ਜਾਰੀ

07/02/2020 1:16:50 PM

ਨਵੀਂ ਦਿੱਲੀ— ਰਾਜਧਾਨੀ ਦਿੱਲੀ 'ਚ ਕੋਰੋਨਾ ਵਾਇਰਸ ਮਰੀਜ਼ਾਂ ਦੇ ਇਲਾਜ ਲਈ ਪਲਾਜ਼ਮਾ ਬੈਂਕ ਅੱਜ ਤੋਂ ਭਾਵ ਵੀਰਵਾਰ ਤੋਂ ਸ਼ੁਰੂ ਹੋ ਗਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪ੍ਰੈੱਸ ਕਾਨਫਰੰਸ ਕਰ ਕੇ ਪਲਾਜ਼ਮਾ ਬੈਂਕ ਦੀ ਸ਼ੁਰੂਆਤ ਦੀ ਜਾਣਕਾਰੀ ਦਿੱਤੀ। ਇਹ ਬੈਂਕ ਕੋਵਿਡ-19 ਦੇ ਮਰੀਜ਼ਾਂ ਲਈ ਬਹੁਤ ਵੱਡੀ ਮਦਦ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਲਾਜ਼ਮਾ ਬੈਂਕ ਤਾਂ ਹੀ ਸਫਲ ਹੋਵੇਗਾ, ਜਦੋਂ ਕੋਰੋਨਾ ਤੋਂ ਠੀਕ ਹੋਏ ਲੋਕ ਪਲਾਜ਼ਮਾ ਦਾਨ ਦੇਣਗੇ। 

PunjabKesari
ਕੇਜਰੀਵਾਲ ਨੇ ਇਸ ਲਈ ਟੋਲ ਫਰੀ ਨੰਬਰ-1031 ਅਤੇ ਵਟਸਐਪ ਨੰਬਰ-8800007722 ਜਾਰੀ ਕੀਤਾ ਹੈ। ਦਾਨ ਕਰਨ ਦੇ ਇੱਛੁਕ ਲੋਕ ਫੋਨ ਕਰ ਕੇ ਪਲਾਜ਼ਮਾ ਦਾਨ ਕਰਨ ਲਈ ਅੱਗੇ ਦੀ ਪ੍ਰਕਿਰਿਆ ਪੂਰੀ ਕਰ ਸਕਦੇ ਹਨ। ਉਨ੍ਹਾਂ ਨੇ ਆਖਿਆ ਕਿ ਕੋਰੋਨਾ ਇਲਾਜ ਲਈ ਬਣਿਆ ਇਹ ਦੇਸ਼ ਦਾ ਸ਼ਾਇਦ ਪਹਿਲਾਂ ਪਲਾਜ਼ਮਾ ਬੈਂਕ ਹੋਵੇਗਾ। ਹਾਲੇ ਤੱਕ ਲੋਕਾਂ ਨੂੰ ਪਲਾਜ਼ਮਾ ਲੈਣ ਵਿਚ ਕਾਫੀ ਪਰੇਸ਼ਾਨੀ ਆ ਰਹੀ ਸੀ ਪਰ ਹੁਣ ਇਸ ਬੈਂਕ ਦੇ ਬਣਨ ਨਾਲ ਲੋਕਾਂ ਨੂੰ ਸਹੂਲੀਅਤ ਹੋ ਜਾਵੇਗੀ। ਕੇਜਰੀਵਾਲ ਨੇ ਅੱਗੇ ਕਿਹਾ ਕਿ ਜੋ ਲੋਕ ਕੋਰੋਨਾ ਤੋਂ ਠੀਕ ਹੋ ਗਏ ਹਨ, ਉਹ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿਚ ਅੱਗੇ ਆਉਣ ਅਤੇ ਪਲਾਜ਼ਮਾ ਦਾਨ ਕਰਨ ਤਾਂ ਕਿ ਮਰੀਜ਼ਾਂ ਦੀ ਮਦਦ ਹੋ ਸਕੇ ਅਤੇ ਉਨ੍ਹਾਂ ਦੀ ਜ਼ਿੰਦਗੀ ਬਚਾਈ ਜਾ ਸਕੇ।

ਕੌਣ ਕਰ ਸਕਦਾ ਹੈ ਪਲਾਜ਼ਮਾ ਦਾਨ—
— ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕ ਪਲਾਜ਼ਮਾ ਦਾਨ ਕਰ ਸਕਣਗੇ।
— ਕੋਰੋਨਾ ਤੋਂ ਠੀਕ ਹੋਏ 14 ਦਿਨ ਹੋ ਗਏ ਹੋਣ।
— ਉਮਰ 18 ਤੋਂ 60 ਸਾਲ ਦਰਮਿਆਨ ਹੋਣੀ ਚਾਹੀਦੀ ਹੈ।
— ਤੁਹਾਡਾ ਵਜ਼ਨ 50 ਕਿਲੋ ਤੋਂ ਘੱਟ ਨਹੀਂ ਹੋਣਾ ਚਾਹੀਦਾ।
ਕੌਣ ਨਹੀਂ ਕਰ ਸਕਦਾ ਪਲਾਜ਼ਮਾ ਦਾਨ—
— ਬਲੱਡ ਪ੍ਰੈੱਸ਼ਰ 140 ਦੇ ਉੱਪਰ ਹੈ, ਉਹ ਨਹੀਂ ਦੇ ਸਕਦੇ ਪਲਾਮਜ਼ਾ।
— ਸ਼ੂਗਰ ਦੇ ਮਰੀਜ਼ ਪਲਾਜ਼ਮਾ ਦਾਨ ਨਹੀਂ ਕਰ ਸਕਦੇ।
— ਜੋ ਕੈਂਸਰ ਤੋਂ ਪੀੜਤ ਹਨ, ਉਹ ਪਲਾਜ਼ਮਾ ਦਾਨ ਨਹੀਂ ਕਰ ਸਕਦੇ।
— ਜਿਨ੍ਹਾਂ ਲੋਕਾਂ ਨੂੰ ਪੁਰਾਣੀ ਕਿਡਨੀ ਜਾਂ ਲਿਵਰ ਦੀ ਬੀਮਾਰੀ ਹੈ।
— ਜਨਾਨੀਆਂ ਜਿਨ੍ਹਾਂ ਨੇ ਬੱਚਿਆਂ ਨੂੰ ਜਨਮ ਦਿੱਤਾ ਹੈ, ਉਹ ਪਲਾਜ਼ਮਾ ਦਾਨ ਨਹੀਂ ਕਰ ਸਕਦੀਆਂ।


Tanu

Content Editor

Related News