ਕੋਰੋਨਾ ਤੋਂ ਠੀਕ ਹੋਏ ਅਰਵਿੰਦ ਕੇਜਰੀਵਾਲ, ਬੋਲੇ- ਮੈਂ ਤੁਹਾਡੀ ਸੇਵਾ ’ਚ ਮੁੜ ਹਾਜ਼ਰ ਹਾਂ
Sunday, Jan 09, 2022 - 12:49 PM (IST)

ਨਵੀਂ ਦਿੱਲੀ (ਵਾਰਤਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਰੋਨਾ ਸੰਕਰਮਣ ਤੋਂ ਠੀਕ ਹੋ ਗਏ ਹਨ। ਕੇਜਰੀਵਾਲ ਨੇ ਟਵੀਟ ਕਰ ਕੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ,‘‘ਕੋਰੋਨਾ ਤੋਂ ਠੀਕ ਹੋ ਕੇ ਮੈਂ ਵਾਪਸ ਤੁਹਾਡੀ ਸੇਵਾ ’ਚ ਹਾਜ਼ਰ ਹਾਂ।’’ ਕੇਜਰੀਵਾਲ ਨੇ 4 ਜਨਵਰੀ ਨੂੰ ਕੋਰੋਨਾ ਪੀੜਤ ਹੋ ਗਏ ਸਨ। ਉਨ੍ਹਾਂ ਕਿਹਾ ਸੀ ਕਿ ਮੈਂ ਕੋਰੋਨਾ ਪੀੜਤ ਹੋ ਗਿਆ ਹੈ। ਹਲਕੇ ਲੱਛਣ ਹਨ, ਘਰ ’ਚ ਖ਼ੁਦ ਨੂੰ ਆਈਸੋਲੇਟ ਕਰ ਲਿਆ ਹੈ। ਜੋ ਲੋਕ ਪਿਛਲੇ ਕੁਝ ਦਿਨਾਂ ’ਚ ਮੇਰੇ ਸੰਪਰਕ ’ਚ ਆਏ, ਕ੍ਰਿਪਾ ਖ਼ੁਦ ਨੂੰ ਵੱਖ ਕਰਨ ਅਤੇ ਆਪਣੀ ਜਾਂਚ ਕਰਵਾਉਣ।’’
ਦਿੱਲੀ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 20181 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਸੰਕਰਮਣ ਦਰ 19.60 ਫੀਸਦੀ ਹੈ। ਇਸ ਦੌਰਾਨ 7 ਲੋਕਾਂ ਦੀ ਮੌਤ ਹੋਈ ਹੈ। ਦਿੱਲੀ ’ਚ ਵਧ ਰਹੇ ਕੋਰੋਨਾ ਖ਼ਤਰੇ ਨੂੰ ਦੇਖਦੇ ਹੋਏ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀ.ਡੀ.ਐੱਮ.ਏ.) ਦੀ ਸੋਮਵਾਰ ਨੂੰ ਬੈਠਕ ਹੋਵੇਗੀ, ਜਿਸ ’ਚ ਹਾਲਾਤਾਂ ਨੂੰ ਦੇਖਦੇ ਹੋਏ ਕੁਝ ਹੋਰ ਸਖ਼ਤ ਫ਼ੈਸਲੇ ਲਏ ਜਾ ਸਕਦੇ ਹਨ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ