ਮੈਂ ਰਾਜ ਸਭਾ ਨਹੀਂ ਜਾ ਰਿਹਾ : ਕੇਜਰੀਵਾਲ
Monday, Jun 23, 2025 - 04:47 PM (IST)

ਨੈਸ਼ਨਲ ਡੈਸਕ- ਲੁਧਿਆਣਾ ਵੈਸਟ ਤੇ ਗੁਜਰਾਤ 'ਚ ਵਿਧਾਨ ਸਭਾ ਜ਼ਿਮਨੀ ਚੋਣਾਂ 'ਚ ਵੱਡੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੱਡਾ ਬਿਆਨ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕਿ ਮੈਂ ਰਾਜ ਸਭਾ ਨਹੀਂ ਜਾ ਰਿਹਾ ਹਾਂ। 'ਆਪ' ਦੀ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਫੈਸਲਾ ਕਰੇਗੀ ਕਿ ਲੁਧਿਆਣਾ ਵੈਸਟ ਤੋਂ ਸੰਜੀਵ ਅਰੋੜਾ ਦੀ ਜਿੱਤ ਤੋਂ ਬਾਅਦ ਖਾਲੀ ਹੋ ਰਹੀ ਰਾਜ ਸਭਾ ਸੀਟ 'ਤੇ ਕਿਸ ਨੂੰ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ- ਜ਼ਿਮਨੀ ਚੋਣ ਨਤੀਜੇ: ਵਿਸਾਵਦਰ ਸੀਟ 'ਤੇ AAP ਦੀ ਧਮਾਕੇਦਾਰ ਜਿੱਤ ! CM ਮਾਨ ਨੇ ਗੋਪਾਲ ਨੂੰ ਦਿੱਤੀਆਂ ਵਧਾਈਆਂ
ਕੇਜਰੀਵਾਲ ਨੇ ਇਸ ਦੇ ਨਾਲ ਹੀ ਕਿਹਾ ਕਿ ਵਿਧਾਨ ਸਭਾ ਜ਼ਿਮਨੀ ਚੋਣ ਨਤੀਜਿਆਂ ਵਿਚ ਜਨਤਾ ਨੇ 2022 ਤੋਂ ਵੀ ਜ਼ਿਆਦਾ ਵੋਟਾਂ ਦਿੱਤੀਆਂ ਹਨ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਪਿਛਲੀਆਂ ਚੋਣਾਂ ਦੇ ਮੁਕਾਬਲੇ ਲੱਗਭਗ ਦੋਗੁਣੇ ਮਾਰਜਿਨ ਨਾਲ ਜਿੱਤ ਹਾਸਲ ਹੋਈ ਹੈ। ਗੁਜਰਾਤ ਦੀ ਜਨਤਾ ਨੇ ਆਮ ਆਦਮੀ ਪਾਰਟੀ 'ਤੇ ਭਰੋਸਾ ਵਿਖਾਇਆ ਹੈ। ਆਮ ਆਦਮੀ ਪਾਰਟੀ ਲੋਕਾਂ ਲਈ ਇਕ ਉਮੀਦ ਹੈ। ਪੰਜਾਬ ਸਾਡੇ ਕੰਮਾਂ ਤੋਂ ਖੁਸ਼ ਹੈ ਤਾਂ ਗੁਜਰਾਤ ਬਦਲਾਅ ਚਾਹੁੰਦਾ ਹੈ।
ਇਹ ਵੀ ਪੜ੍ਹੋ- ਗੁਜਰਾਤ ਉਪ-ਚੋਣ ; ਵਿਸਾਵਦਰ 'ਚ AAP ਨੇ ਗੱਡਿਆ ਝੰਡਾ, ਕਾਦੀ ਸੀਟ 'ਤੇ BJP ਦਾ ਕਬਜ਼ਾ
ਕੇਜਰੀਵਾਲ ਨੇ ਕਿਹਾ ਕਿ ਕਾਂਗਰਸ, ਭਾਜਪਾ ਨੇ 'ਆਪ' ਨੂੰ ਹਰਾਉਣ ਲਈ ਪੰਜਾਬ, ਗੁਜਰਾਤ ਵਿਚ ਚੋਣਾਂ ਲੜੀਆਂ ਪਰ ਲੋਕਾਂ ਨੇ ਉਨ੍ਹਾਂ ਨੂੰ ਖਾਰਜ ਕਰ ਦਿੱਤਾ। ਗੁਜਰਾਤ ਵਿਚ ਭਾਜਪਾ ਅਤੇ 'ਆਪ' ਵਿਚਾਲੇ ਸਿੱਧੀ ਲੜਾਈ ਹੈ। ਕਾਂਗਰਸ, ਭਾਜਪਾ ਦੀ ਕਠਪੁਤਲੀ ਬਣ ਕੇ ਜਿੱਤ ਯਕੀਨੀ ਕਰ ਰਹੀ ਹੈ। ਲੁਧਿਆਣਾ ਵੈਸਟ ਸੀਟ ਲਈ ਜ਼ਿਮਨੀ ਚੋਣ ਨਤੀਜਿਆਂ 'ਤੇ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸੂਬੇ ਵਿਚ 'ਆਪ' ਸਰਕਾਰ ਦੇ ਕੰਮਾਂ 'ਤੇ ਮੋਹਰ ਲਾ ਦਿੱਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e