ਭੰਨ'ਤਾ ਦਿੱਲੀ ਵਿਧਾਨ ਸਭਾ ਦਾ ਗੇਟ, ਕਾਰ ਲੈ ਕੇ ਵੜ ਗਿਆ ਬੰਦਾ, ਸੁਰੱਖਿਆ 'ਚ ਸੰਨ੍ਹ

Monday, Apr 06, 2026 - 03:54 PM (IST)

ਭੰਨ'ਤਾ ਦਿੱਲੀ ਵਿਧਾਨ ਸਭਾ ਦਾ ਗੇਟ, ਕਾਰ ਲੈ ਕੇ ਵੜ ਗਿਆ ਬੰਦਾ, ਸੁਰੱਖਿਆ 'ਚ ਸੰਨ੍ਹ

ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ਕੰਪਲੈਕਸ 'ਚ ਸੋਮਵਾਰ ਦੁਪਹਿਰ ਨੂੰ ਸੁਰੱਖਿਆ 'ਚ ਇਕ ਬੇਹੱਦ ਗੰਭੀਰ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਨਕਾਬਪੋਸ਼ ਵਿਅਕਤੀ ਆਪਣੀ ਕਾਰ ਸਣੇ ਵਿਧਾਨ ਸਭਾ ਦੇ ਗੇਟ ਨੂੰ ਤੋੜ ਕੇ ਅੰਦਰ ਦਾਖਲ ਹੋ ਗਿਆ, ਜਿਸ ਕਾਰਨ ਪੂਰੇ ਪ੍ਰਸ਼ਾਸਨ 'ਚ ਹੜਕੰਪ ਮਚ ਗਿਆ।

ਅਧਿਕਾਰੀਆਂ ਅਨੁਸਾਰ, ਉੱਤਰ ਪ੍ਰਦੇਸ਼ (UP) ਦੇ ਰਜਿਸਟ੍ਰੇਸ਼ਨ ਨੰਬਰ ਵਾਲੀ ਇਕ ਕਾਰ ਸੋਮਵਾਰ ਦੁਪਹਿਰ ਕਰੀਬ 2 ਵਜੇ ਗੇਟ ਨੰਬਰ 2 ਨੂੰ ਤੋੜ ਕੇ ਵਿਧਾਨ ਸਭਾ ਦੇ ਅੰਦਰ ਵੜ ਗਈ। ਕਾਰ ਚਲਾ ਰਿਹਾ ਨਕਾਬਪੋਸ਼ ਵਿਅਕਤੀ ਸਿੱਧਾ ਵਿਧਾਨ ਸਭਾ ਸਪੀਕਰ ਵਿਜੇਂਦਰ ਗੁਪਤਾ ਦੇ ਦਫ਼ਤਰ ਵੱਲ ਗਿਆ। ਦਿੱਲੀ ਸਕੱਤਰੇਤ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਸ ਵਿਅਕਤੀ ਨੇ ਦਫ਼ਤਰ ਦੇ ਪੋਰਚ ਕੋਲ ਫੁੱਲਾਂ ਦਾ ਇਕ ਗੁਲਦਸਤਾ ਰੱਖਿਆ ਅਤੇ ਫਿਰ ਉੱਥੋਂ ਵਾਪਸ ਚਲਾ ਗਿਆ।

ਅਧਿਕਾਰੀ ਇਸ ਘਟਨਾ ਨੂੰ "ਗੰਭੀਰ ਸੁਰੱਖਿਆ ਸੰਨ੍ਹ" ਵਜੋਂ ਦੇਖ ਰਹੇ ਹਨ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਹ ਘਟਨਾ ਇਸ ਲਈ ਵੀ ਜ਼ਿਆਦਾ ਚਿੰਤਾਜਨਕ ਹੈ ਕਿਉਂਕਿ ਹਾਲ ਹੀ 'ਚ ਖ਼ਤਮ ਹੋਏ ਬਜਟ ਸੈਸ਼ਨ ਦੌਰਾਨ ਦਿੱਲੀ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਸਨ। ਇਸ ਤਾਜ਼ਾ ਘਟਨਾ ਨੇ ਵਿਧਾਨ ਸਭਾ ਦੀ ਸੁਰੱਖਿਆ ਪ੍ਰਣਾਲੀ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News