24 ਘੰਟਿਆਂ ''ਚ 9 ਕਤਲਾਂ ''ਤੇ ਜਦੋਂ ਕੇਜਰੀਵਾਲ ਨੇ ਚੁੱਕੇ ਸਵਾਲ, ਦਿੱਲੀ ਪੁਲਸ ਨੇ ਦਿੱਤਾ ਜਵਾਬ
Monday, Jun 24, 2019 - 12:36 PM (IST)

ਨਵੀਂ ਦਿੱਲੀ— ਰਾਜਧਾਨੀ ਦਿੱਲੀ 'ਚ ਵਧਦੇ ਅਪਰਾਧ 'ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚਿੰਤਾ ਜ਼ਾਹਰ ਕਰਦੇ ਹੋਏ ਸਵਾਲ ਪੁੱਛਿਆ, ਜਿਸ 'ਤੇ ਦਿੱਲੀ ਪੁਲਸ ਨੇ ਉਨ੍ਹਾਂ ਨੂੰ ਜਵਾਬ ਦਿੱਤਾ। ਦਿੱਲੀ 'ਚ ਸ਼ਨੀਵਾਰ ਤੋਂ ਹੁਣ ਤੱਕ ਤਿੰਨ ਵੱਖ-ਵੱਖ ਘਟਨਾਵਾਂ 'ਚ 9 ਕਤਲ ਹੋ ਚੁਕੇ ਹਨ। ਆਮ ਆਦਮੀ ਪਾਰਟੀ (ਆਪ) ਨੇ ਇਨ੍ਹਾਂ ਘਟਨਾਵਾਂ ਨੂੰ ਲੈ ਕੇ ਵਿਗੜਦੀ ਕਾਨੂੰਨ ਵਿਵਸਥਾ ਲਈ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉੱਥੇ ਹੀ ਜਵਾਬ 'ਚ ਦਿੱਲੀ ਪੁਲਸ ਨੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਪਰਾਧ 2018 ਦੀ ਤੁਲਨਾ 'ਚ ਘੱਟ ਹੋਏ ਹਨ।ਕੇਜਰੀਵਾਲ ਨੇ ਟਵੀਟ ਕਰ ਕੇ ਚੁੱਕੇ ਸਵਾਲ
ਕੇਜਰੀਵਾਲ ਨੇ ਟਵੀਟ ਕੀਤਾ,''ਦਿੱਲੀ 'ਚ ਗੰਭੀਰ ਅਪਰਾਧਾਂ 'ਚ ਖਤਰਨਾਕ ਵਾਧਾ ਦੇਖਿਆ ਜਾ ਰਿਹਾ ਹੈ। ਇਕ ਬਜ਼ੁਰਗ ਜੋੜੇ ਅਤੇ ਉਨ੍ਹਾਂ ਦੀ ਨੌਕਰ ਵਸੰਤ ਵਿਹਾਰ 'ਚ ਮ੍ਰਿਤ ਪਾਏ ਗਏ। ਸ਼ਹਿਰ 'ਚ ਪਿਛਲੇ 24 ਘੰਟਿਆਂ 'ਚ 9 ਕਤਲ ਹੋ ਚੁਕੇ ਹਨ। ਦਿੱਲੀ ਵਾਲਿਆਂ ਦੀ ਸੁਰੱਖਿਆ ਲਈ ਕਿਸ ਦਾ ਦਰਵਾਜ਼ਾ ਖੜਕਾਇਆ ਜਾਣਾ ਚਾਹੀਦਾ?''ਦਿੱਲੀ ਪੁਲਸ ਨੇ ਦਿੱਤਾ ਇਹ ਜਵਾਬ
ਇਸ 'ਤੇ ਦਿੱਲੀ ਪੁਲਸ ਨੇ ਟਵਿੱਟਰ 'ਤੇ ਹੀ ਜਵਾਬ ਦਿੱਤਾ। ਉਨ੍ਹਾਂ ਦੇ ਅਕਾਊਂਟ ਤੋਂ ਲਿਖਿਆ ਗਿਆ,''ਦਿੱਲੀ 'ਚ ਇਸ ਤਰ੍ਹਾਂ ਅਪਰਾਧ ਨਹੀਂ ਵਧਿਆ ਹੈ। ਇਸ ਸਾਲ 2018 ਦੀ ਤੁਲਨਾ 'ਚ ਭਿਆਨਕ ਅਪਰਾਧ 10 ਫੀਸਦੀ ਘੱਟ ਹੋਏ ਹਨ। ਇਸੇ ਤਰ੍ਹਾਂ ਬਜ਼ੁਰਗਾਂ ਵਿਰੁੱਧ ਭਿਆਨਕ ਅਪਰਾਧ 22 ਫੀਸਦੀ ਘੱਟ ਹੋਏ ਹਨ।'' ਦਿੱਲੀ ਪੁਲਸ ਨੇ ਦੂਜੇ ਟਵੀਟ 'ਚ ਕਿਹਾ,''ਜਿਨ੍ਹਾਂ ਘਟਨਾਵਾਂ ਦਾ ਜ਼ਿਕਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਰ ਰਹੇ ਹਨ, ਇਨ੍ਹਾਂ ਤਿੰਨਾਂ 'ਚੋਂ 2 ਮਾਮਲਿਆਂ 'ਚ ਅਪਰਾਧ ਜਾਂ ਤਾਂ ਪਰਿਵਾਰ ਦੇ ਮੈਂਬਰਾਂ ਵਲੋਂ ਕੀਤਾ ਗਿਆ ਜਾਂ ਘਰ ਦੇ ਹੀ ਕਿਸੇ ਵਿਅਕਤੀ ਵਲੋਂ ਕੀਤਾ ਗਿਆ। ਵਸੰਤ ਬਿਹਾਰ ਮਾਮਲੇ 'ਚ ਵੀ ਘਰ ਆਉਣ ਵਾਲਾ ਵਿਅਕਤੀ ਦੋਸਤਾਨਾ ਸੰਬੰਧ ਵਾਲਾ ਸੀ ਅਤੇ ਪੁਲਸ ਕੋਲ ਇਸ ਨੂੰ ਲੈ ਕੇ ਮਹੱਤਵਪੂਰਨ ਸਰੋਤ ਹਨ।''ਰਾਜਧਾਨੀ 'ਚ ਨਹੀਂ ਰੁਕ ਰਹੇ ਅਪਰਾਧ
ਜ਼ਿਕਰਯੋਗ ਹੈ ਕਿ ਰਾਜਧਾਨੀ 'ਚ ਅਪਰਾਧ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਪਹਿਲਾ ਮਾਮਲਾ ਮਹਿਰੌਲੀ ਦਾ ਸੀ। ਉੱਥੇ ਸ਼ਖਸ ਨੇ ਪਤਨੀ ਅਤੇ ਤਿੰਨ ਬੱਚਿਆਂ ਦਾ ਗਲਾ ਕੱਟ ਕੇ ਕਤਲ ਕਰ ਦਿੱਤਾ ਸੀ। ਦੂਜਾ ਮਾਮਲਾ ਦਵਾਰਕਾ ਦਾ ਸੀ। ਉੱਥੇ ਹੀ ਬਲਾਇੰਡ ਮਿਊਜ਼ਿਕ ਟੀਚਰ ਅਤੇ ਉਨ੍ਹਾਂ ਦੀ ਪਤਨੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੋਹਾਂ ਦੀ ਗਰਦਨ ਅਤੇ ਪੇਟ 'ਤੇ ਚਾਕੂ ਨਾਲ ਵਾਰ ਕੀਤੇ ਗਏ ਹਨ। ਪਤੀ ਸਰਕਾਰੀ ਸਕੂਲ 'ਚ ਮਿਊਜ਼ਿਕ ਟੀਚਰ ਅਤੇ ਪਤਨੀ ਹਾਊਸ ਵਾਈਫ਼ ਸੀ। ਘਰ 'ਚ ਫਰੈਂਡਲੀ ਐਂਟਰੀ ਤੋਂ ਲੱਗਦਾ ਹੈ ਕਿ ਕਾਤਲ ਜਾਣਕਾਰ ਹੀ ਸੀ। ਇਸ ਮਾਮਲੇ 'ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਬਾਅਦ ਵਸੰਤ ਵਿਹਾਰ 'ਚ ਟ੍ਰਿਪਲ ਮਰਡਰ ਹੋਇਆ। ਉੱਥੇ ਬਜ਼ੁਰਗ ਜੋੜੇ ਅਤੇ ਉਨ੍ਹਾਂ ਦੀ ਨਰਸ ਨੂੰ ਕਿਸੇ ਨੇ ਮਾਰ ਦਿੱਤਾ। ਕਾਤਲ ਦਾ ਹਾਲੇ ਤੱਕ ਪਤਾ ਨਹੀਂ ਹੈ।