ਮਨੋਜ ਤਿਵਾੜੀ ''ਤੇ ਕਮੈਂਟ ਕਰ ਕੇ ਫਸੇ ਕੇਜਰੀਵਾਲ, ਭਾਜਪਾ ਨੇ ਦਰਜ ਕਰਵਾਈ ਸ਼ਿਕਾਇਤ

Thursday, Sep 26, 2019 - 12:48 PM (IST)

ਮਨੋਜ ਤਿਵਾੜੀ ''ਤੇ ਕਮੈਂਟ ਕਰ ਕੇ ਫਸੇ ਕੇਜਰੀਵਾਲ, ਭਾਜਪਾ ਨੇ ਦਰਜ ਕਰਵਾਈ ਸ਼ਿਕਾਇਤ

ਨਵੀਂ ਦਿੱਲੀ— ਨੈਸ਼ਨਲ ਰਜਿਸਟਰ ਫਾਰ ਸਿਟੀਜਨਸ਼ਿਪ ਯਾਨੀ ਐੱਨ.ਆਰ.ਸੀ. 'ਤੇ ਦਿੱਤੇ ਬਿਆਨ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਭਾਜਪਾ ਨੇਤਾ ਨੀਲਕੰਠ ਬਖਸ਼ੀ ਅਤੇ ਕਪਿਲ ਮਿਸ਼ਰਾ ਨੇ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੌਰਭ ਭਾਰਦਵਾਜ ਵਿਰੁੱਧ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਹੈ। ਵੀਰਵਾਰ ਨੂੰ ਦਿੱਲੀ ਦੇ ਸੰਸਦ ਮਾਰਗ ਥਾਣੇ 'ਚ ਦਰਜ ਕਰਵਾਈ ਗਈ ਸ਼ਿਕਾਇਤ 'ਚ ਇਨ੍ਹਾਂ ਵਿਰੁੱਧ ਐੱਨ.ਆਰ.ਸੀ. ਨੂੰ ਲੈ ਕੈ ਸ਼ਾਂਤੀ ਭੰਗ ਕਰਨ ਅਤੇ ਅਫਵਾਹ ਫੈਲਾਉਣ ਦਾ ਦੋਸ਼ ਲਗਾਇਆ ਗਿਆ ਹੈ। ਦਰਅਸਲ ਬੁੱਧਵਾਰ ਨੂੰ ਕੇਜਰੀਵਾਲ ਨੇ ਦਿੱਲੀ 'ਚ ਐੱਨ.ਆਰ.ਸੀ. ਲਾਗੂ ਹੋਣ ਨੂੰ ਲੈ ਕੇ ਪੁੱਛੇ ਗਏ ਸਵਾਲ 'ਤੇ ਕਿਹਾ ਸੀ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਦਿੱਲੀ ਛੱਡ ਕੇ ਜਾਣਾ ਪਵੇਗਾ। ਇਸ 'ਤੇ ਮਨੋਜ ਤਿਵਾੜੀ ਨੇ ਪਲਟਵਾਰ ਕਰਦੇ ਹੋਏ ਕੇਜਰੀਵਾਲ ਦੇ ਗਿਆਨ 'ਤੇ ਸਵਾਲ ਚੁੱਕਿਆ ਸੀ।PunjabKesariਤਿਵਾੜੀ ਨੇ ਹੈਰਾਨੀ ਜ਼ਾਹਰ ਕਰਦੇ ਹੋਏ ਕਿਹਾ ਸੀ ਕਿ ਕਿਵੇਂ ਇਕ ਆਈ.ਆਰ.ਐੱਸ. ਅਧਿਕਾਰੀ ਇਹ ਨਹੀਂ ਜਾਣਦਾ ਕਿ ਐੱਨ.ਆਰ.ਸੀ. ਕੀ ਹੈ? ਉਨ੍ਹਾਂ ਨੇ ਕੇਜਰੀਵਾਲ ਤੋਂ ਪੁੱਛਿਆ ਸੀ,''ਹੋਰ ਰਾਜਾਂ ਤੋਂ ਪਲਾਇਨ ਕਰ ਚੁਕੇ ਲੋਕਾਂ ਨੂੰ ਤੁਸੀਂ ਵਿਦੇਸ਼ੀ ਮੰਨਦੇ ਹੋ? ਕੀ ਤੁਸੀਂ ਉਨ੍ਹਾਂ ਨੂੰ ਦਿੱਲੀ ਤੋਂ ਦੌੜਾਉਣਾ ਚਾਹੁੰਦੇ ਹੋ? ਤੁਸੀਂ ਵੀ ਉਨ੍ਹਾਂ 'ਚੋਂ ਹੈ, ਜੇਕਰ ਅਜਿਹਾ ਇਰਾਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਕੇਜਰੀਵਾਲ ਆਪਣਾ ਮਾਨਸਿਕ ਸੰਤੁਲਨ ਗਵਾ ਚੁਕੇ ਹਨ। ਇਕ ਆਈ.ਆਰ.ਐੱਸ. ਅਫ਼ਸਰ ਆਖਰ ਕਿਵੇਂ ਨਹੀਂ ਜਾਣਦਾ ਹੈ ਕਿ ਐੱਨ.ਆਰ.ਸੀ. ਕੀ ਹੈ?''

PunjabKesari


author

DIsha

Content Editor

Related News