ਮੈਂ ਜਦੋਂ ਤੋਂ ਹਨੂੰਮਾਨ ਚਾਲੀਸਾ ਪੜ੍ਹੀ ਹੈ, ਉਦੋਂ ਤੋਂ ਭਾਜਪਾ ਮੇਰਾ ਮਜ਼ਾਕ ਉੱਡਾ ਰਹੀ ਹੈ : ਕੇਜਰੀਵਾਲ

02/08/2020 1:08:39 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਉਨ੍ਹਾਂ ਨੇ ਜਦੋਂ ਤੋਂ ਇਕ ਟੀ.ਵੀ. ਚੈਨਲ 'ਤੇ 'ਹਨੂੰਮਾਨ ਚਾਲੀਸਾ' ਪੜ੍ਹੀ ਹੈ, ਉਦੋਂ ਤੋਂ ਭਾਜਪਾ ਉਨ੍ਹਾਂ ਦਾ ਮਜ਼ਾਕ ਉਡਾ ਰਹੀ ਹੈ। ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਪਣਾ ਵੋਟ ਪਾਉਣ ਤੋਂ ਬਾਅਦ ਟਵੀਟ ਕਰ ਕੇ ਪੁੱਛਿਆ ਕਿ ਭਾਜਪਾ ਕਿਸ ਤਰ੍ਹਾਂ ਨਾਲ ਸਿਆਸਤ ਕਰਨਾ ਚਾਹੁੰਦੀ ਹੈ।

ਟੀ.ਵੀ. ਚੈਨਲ 'ਤੇ ਹਨੂੰਮਾਨ ਚਾਲੀਸਾ ਪੜ੍ਹੀ 
ਕੇਜਰੀਵਾਲ ਨੇ ਟਵੀਟ ਕੀਤਾ,''ਜਦੋਂ ਤੋਂ ਮੈਂ ਕਿ ਟੀ.ਵੀ. ਚੈਨਲ 'ਤੇ ਹਨੂੰਮਾਨ ਚਾਲੀਸਾ ਪੜ੍ਹੀ ਹੈ, ਭਾਜਪਾ ਵਾਲੇ ਉਦੋਂ ਤੋਂ ਲਗਾਤਾਰ ਮੇਰਾ ਮਜ਼ਾਕ ਉਡਾ ਰਹੇ ਹਨ। ਮੈਂ ਕੱਲ ਹਨੂੰਮਾਨ ਮੰਦਰ ਗਿਆ ਸੀ।'' ਉਨ੍ਹਾਂ ਨੇ ਟਵੀਟ ਕੀਤਾ,''ਅੱਜ ਭਾਜਪਾ ਨੇਤਾ ਕਹਿ ਰਹੇ ਹਨ ਕਿ ਮੇਰੇ ਜਾਣ ਨਾਲ ਮੰਦਰ ਅਸ਼ੁੱਧ ਹੋ ਗਿਆ। ਇਹ ਕਿਹੜੀ ਰਾਜਨੀਤੀ ਹੈ? ਭਗਵਾਨ ਤਾਂ ਸਾਰਿਆਂ ਦੇ ਹਨ। ਭਗਵਾਨ ਸਾਰਿਆਂ ਨੂੰ ਆਸ਼ੀਰਵਾਦ ਦੇਣ, ਭਾਜਪਾ ਵਾਲਿਆਂ ਨੂੰ ਵੀ। ਸਾਰਿਆਂ ਦਾ ਭਲਾ ਹੋਵੇ।''

PunjabKesariਕੇਜਰੀਵਾਲ ਨੇ ਹਨੂੰਮਾਨ ਮੰਦਰ 'ਚ ਪਤਨੀ ਨਾਲ ਪੂਜਾ ਕੀਤੀ ਸੀ
ਕੇਜਰੀਵਾਲ ਨੇ ਕਨਾਟ ਪਲੇਟ ਨੇੜੇ ਪ੍ਰਸਿੱਧ ਹਨੂੰਮਾਨ ਮੰਦਰ 'ਚ ਆਪਣੀ ਪਤਨੀ ਨਾਲ ਸ਼ੁੱਕਰਵਾਰ ਨੂੰ ਪੂਜਾ ਕੀਤਾ ਸੀ। ਕੇਜਰੀਵਾਲ ਨੇ ਇਸ ਹਫ਼ਤੇ ਦੀ ਸ਼ੁਰੂਆਤ 'ਚ ਕਿਹਾ ਸੀ ਕਿ ਉਨ੍ਹਾਂ ਦੇ 'ਹਨੂੰਮਾਨ ਚਾਲੀਸਾ' ਪੜ੍ਹਨ ਨਾਲ ਭਾਜਪਾ ਨੇਤਾਵਾਂ ਨੂੰ ਦੁਖ ਪਹੁੰਚਿਆ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਚਾਰ ਫਰਵਰੀ ਨੂੰ ਦਿੱਲੀ 'ਚ ਚੋਣਾਵੀ ਰੈਲੀ 'ਚ ਕਿਹਾ ਸੀ,''ਹੁਣ ਕੇਜਰੀਵਾਲ ਨੇ ਹਨੂੰਮਾਨ ਚਾਲੀਸਾ ਪੜ੍ਹਨੀ ਸ਼ੁਰੂ ਕਰ ਦਿੱਤੀ ਹੈ। ਆਉਣ ਵਾਲੇ ਦਿਨਾਂ 'ਚ ਤੁਸੀਂ ਓਵੈਸੀ ਨੂੰ ਵੀ ਇਹ ਪੜ੍ਹਦੇ ਹੋਏ ਦੇਖੋਗੇ। ਯਕੀਨੀ ਰੂਪ ਨਾਲ ਅਜਿਹਾ ਹੋਵੇਗਾ।''


DIsha

Content Editor

Related News