ਚੋਣਾਂ ਜਿੱਤੇ ਤਾਂ ਮੁਫ਼ਤ ਬਿਜਲੀ ਅਤੇ ਔਰਤਾਂ ਦੀ ਮੁਫ਼ਤ ਬੱਸ ਯਾਤਰਾ ਜਾਰੀ ਰਹੇਗੀ : ਕੇਜਰੀਵਾਲ

12/30/2019 10:48:11 AM

ਨਵੀਂ ਦਿੱਲੀ— ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਜੇਕਰ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਫਿਰ ਸੱਤਾ 'ਚ ਆਉਂਦੀ ਹੈ, ਤਾਂ ਡੀ. ਟੀ. ਸੀ. ਦੀਆਂ ਬੱਸਾਂ ਵਿਚ ਔਰਤਾਂ ਲਈ ਮੁਫ਼ਤ ਸਫਰ ਅਤੇ 200 ਯੂਨਿਟ ਤਕ ਮੁਫ਼ਤ ਬਿਜਲੀ ਦੀ ਯੋਜਨਾ ਅਗਲੇ 5 ਸਾਲ ਤਕ ਜਾਰੀ ਰਹੇਗੀ। ਕੇਜਰੀਵਾਲ ਨੇ ਜੀ. ਟੀ. ਕਰਨਾਲ ਰੋਡ 'ਤੇ ਸਥਿਤ ਸਿਰਸਪੁਰ 'ਚ 1164 ਬਿਸਤਰੇ ਵਾਲੇ ਵਿਸ਼ੇਸ਼ ਹਸਪਤਾਲ ਦਾ ਨੀਂਹ ਪੱਥਰ ਰੱਖਣ ਦੇ ਪ੍ਰੋਗਰਾਮ ਵਿਚ ਇਹ ਐਲਾਨ ਕੀਤਾ।'ਆਪ' ਮੁਖੀ ਨੇ ਕਿਹਾ ਕਿ ਹੋਰ ਸਾਰੀਆਂ ਪਾਰਟੀਆਂ ਮੇਰੀ ਆਲੋਚਨਾ ਕਰਦੀਆਂ ਰਹਿੰਦੀਆਂ ਹਨ ਕਿ ਮੈਂ ਲੋਕਾਂ ਨੂੰ ਸਭ ਕੁਝ ਮੁਫਤ ਦਿੰਦਾ ਹਾਂ । ਉਹ ਕਹਿੰਦੀਆਂ ਹਨ ਕਿ ਅਜਿਹਾ ਕਰਨ ਨਾਲ ਸਰਕਾਰ ਘਾਟੇ ਵਿਚ ਚਲੀ ਜਾਵੇਗੀ । ਹੁਣ ਅਸੀਂ ਔਰਤਾਂ ਲਈ ਡੀ. ਟੀ. ਸੀ. ਬੱਸ ਦੇ ਸਫਰ ਨੂੰ ਵੀ ਮੁਫ਼ਤ ਕਰ ਦਿੱਤਾ ਹੈ। 

ਵਿਰੋਧੀ ਪਾਰਟੀਆਂ ਨੇ ਇਸਦੇ ਲਈ ਵੀ ਸਾਡੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਔਰਤਾਂ ਲਈ ਡੀ. ਟੀ. ਸੀ. ਬੱਸ ਦੀ ਯਾਤਰਾ ਮੁਫਤ ਕਰਨ ਲਈ 140 ਕਰੋੜ ਰੁਪਏ ਖਰਚ ਕੀਤੇ , ਜਦੋਂ ਕਿ ਗੁਜਰਾਤ ਦੇ ਮੁੱਖ ਮੰਤਰੀ ਨੇ 190 ਕਰੋੜ ਰੁਪਏ ਦਾ ਜਹਾਜ਼ ਸਿਰਫ ਆਪਣੀ ਨਿੱਜੀ ਵਰਤੋਂ ਲਈ ਖਰੀਦਿਆ ਹੈ।

ਕੇਜਰੀਵਾਲ ਨੇ ਕਿਹਾ ਕਿ ਮੈਂ ਆਪਣੇ ਲਈ ਜਹਾਜ਼ ਨਹੀਂ ਖਰੀਦਿਆ। ਮੈਂ ਆਪਣੀਆਂ ਭੈਣਾਂ ਲਈ ਬੱਸ ਦਾ ਕਿਰਾਇਆ ਮੁਆਫ਼ ਕਰ ਦਿੱਤਾ। ਅਸੀਂ ਫਾਲਤੂ ਖਰਚ 'ਤੇ ਬੱਚਤ ਕਰ ਕੇ ਮੁਫ਼ਤ ਸਹੂਲਤਾਂ ਦਿੱਤੀਆਂ ਹਨ। ਅਸੀਂ 24 ਘੰਟੇ ਮੁਫ਼ਤ ਬਿਜਲੀ ਦੇ ਰਹੇ ਹਾਂ। ਜ਼ਿਆਦਾਤਰ ਲੋਕਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ। ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਹਰੇਕ ਸੰਸਦ ਮੈਂਬਰ ਨੂੰ 4 ਹਜ਼ਾਰ ਯੂਨਿਟ ਬਿਜਲੀ ਮੁਫ਼ਤ ਮਿਲਦੀ ਹੈ ਪਰ ਜਦੋਂ ਗਰੀਬਾਂ ਨੂੰ 200 ਯੂਨਿਟ ਬਿਜਲੀ ਮੁਫ਼ਤ ਮਿਲਦੀ ਹੈ, ਤਾਂ ਇਨ੍ਹਾਂ ਨੇਤਾਵਾਂ ਨੂੰ ਸਮੱਸਿਆ ਹੁੰਦੀ ਹੈ।


Tanu

Content Editor

Related News