ਦਿੱਲੀ ’ਚ ਬੇਕਾਬੂ ਹੋਇਆ ਕੋਰੋਨਾ, ਕੇਜਰੀਵਾਲ ਨੇ ਦੱਸਿਆ ਕਦੋਂ ਲੱਗੇਗੀ ਤਾਲਾਬੰਦੀ

Sunday, Apr 11, 2021 - 02:04 PM (IST)

ਦਿੱਲੀ ’ਚ ਬੇਕਾਬੂ ਹੋਇਆ ਕੋਰੋਨਾ, ਕੇਜਰੀਵਾਲ ਨੇ ਦੱਸਿਆ ਕਦੋਂ ਲੱਗੇਗੀ ਤਾਲਾਬੰਦੀ

ਨਵੀਂ ਦਿੱਲੀ– ਦੇਸ਼ ਦੀ ਰਾਜਧਾਨੀ ਦਿੱਲੀ ’ਚ ਕੋਰੋਨਾ ਇਕ ਵਾਰ ਫਿਰ ਬੇਕਾਬੂ ਹੋ ਗਿਆ ਹੈ। ਪਿਛਲੇ 24 ਘੰਟਿਆਂ ’ਚ ਆਏ 10 ਹਜ਼ਾਰ ਤੋਂ ਜ਼ਿਆਦਾ ਮਾਮਲਿਆਂ ਨੇ ਸਰਕਾਰ ਦੇ ਨਾਲ ਹੀ ਆਮ ਲੋਕਾਂ ਨੂੰ ਵੀ ਚਿੰਤਾਂ ’ਚ ਪਾ ਦਿੱਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਯਾਨੀ ਐਤਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਦਿੱਲੀ ’ਚ ਕੋਰੋਨਾ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਬੀਤੇ 24 ਘੰਟਿਆਂ ’ਚ 10,732 ਮਾਮਲੇ ਆਏ ਹਨ ਜੋ ਹੁਣ ਤਕ ਸਭ ਤੋਂ ਜ਼ਿਆਦਾ ਹਨ। ਉਨ੍ਹਾਂ ਕਿਹਾ ਕਿ ਦਿੱਲੀ ’ਚ ਕੋਰੋਨਾ ਦੀ ਚੌਥੀ ਲਹਿਰ ਬੇਹੱਦ ਖਤਰਨਾਕ ਹੈ ਅਤੇ ਬਹੁਤ ਤੇਜ਼ੀ ਨਾਲ ਲੋਕ ਇਸ ਦੀ ਚਪੇਟ ’ਚ ਆ ਰਹੇ ਹਨ।ਰਾਜਧਾਨੀ ’ਚ ਕੋਰੋਨਾ ਪੀੜਤਾਂ ਦਾ ਅੰਕੜਾ ਲਗਾਤਾਰ ਵੱਧ ਰਿਹਾ ਹੈ, ਅਜਿਹੇ ’ਚ ਸਰਕਾਰ ਵਲੋਂ ਲਗਾਈਆਂ ਗਈਆਂ ਪਾਬੰਦੀਆਂ ਤੋਂ ਬਾਅਦ ਤਾਲਾਬੰਦੀ ਦੇ ਕਿਆਸ ਲਗਾਏ ਜਾ ਰਹੇ ਹਨ।

ਇਹ ਵੀ ਪੜ੍ਹੋ– ਦਿੱਲੀ ’ਚ ਫਿਰ ਬਦਲੇ ਨਿਯਮ, ਮੈਟਰੋ ਤੇ ਬੱਸਾਂ ’ਚ ਸਫਰ ਕਰਨ ਤੋਂ ਪਹਿਲਾਂ ਪੜ੍ਹੋ ਦਿਸ਼ਾ-ਨਿਰਦੇਸ਼

ਕੇਜਰੀਵਾਲ ਨੇ ਕਿਹਾ ਕਿ ਮੈਂ ਤਾਲਾਬੰਦੀ ਦੇ ਹੱਕ ’ਚ ਨਹੀਂ ਹਾਂ। ਕਿਸੇ ਵੀ ਸਰਕਾਰ ਨੂੰ ਤਾਲਾਬੰਦੀ ਉਦੋਂ ਲਗਾਉਣੀ ਚਾਹੀਦਾ ਹੈ ਜਦੋਂ ਹਸਪਤਾਲਾਂ ਦੀ ਸਥਿਤੀ ਬੇਹੱਦ ਗੰਭੀਰ ਹੋ ਜਾਵੇ। ਸਾਨੂੰ ਤੁਹਾਡਾ ਸਹਿਯੋਗ ਚਾਹੀਦਾ ਹੈ। ਜੇਕਰ ਦਿੱਲੀ ਦੇ ਹਸਪਤਾਲਾਂ ’ਚ ਬੈੱਡ ਘੱਟ ਪੈ ਗਏ ਤਾਂ ਹੋ ਸਕਦਾ ਹੈ ਕਿ ਦਿੱਲੀ ’ਚ ਤਾਲਾਬੰਦੀ ਲਗਾਉਣੀ ਪੈ ਜਾਵੇ।

ਇਹ ਵੀ ਪੜ੍ਹੋ– ਚੋਣ ਕਮਿਸ਼ਨ ਦੀ ਚਿਤਾਵਨੀ, ਕੋਵਿਡ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਹੋਵੇ ਨਹੀਂ ਤਾਂ ਰੈਲੀਆਂ ’ਤੇ ਲੱਗੇਗੀ ਪਾਬੰਦੀ

ਕੇਜਰੀਵਾਲ ਨੇ ਦੱਸਿਆ ਕਿ ਕੋਰੋਨਾ ਦੀ ਚੌਥੀ ਲਹਿਰ ਬੇਹੱਦ ਖਤਰਨਾਕ ਹੈ ਅਤੇ ਇਸ ਨਾਲ ਨਜਿੱਠਣ ਲਈ ਅਸੀਂ ਸਾਰਿਆਂ ਦਾ ਸਹਿਯੋਗ ਲੈ ਰਹੇ ਹਾਂ। ਇਸ ਤੋਂ ਨਿਜਾਤ ਪਾਉਣ ਲਈ ਦਿੱਲੀ ਸਰਕਾਰ ਤਿੰਨ ਪੜਾਵਾਂ ’ਚ ਕੰਮ ਕਰ ਰਹੀ ਹੈ।

ਪਹਿਲਾ ਕਿ ਇਸ ਨੂੰ ਫੈਲਣ ਤੋਂ ਕਿਵੇਂ ਰੋਕਿਆ ਜਾਵੇ
ਇਸ ਲਈ ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਤਾਂ ਹੀ ਰੁਕ ਸਕਦਾ ਹੈ ਜਦੋਂ ਜਨਤਾ ਸੁਚੇਤ ਰਹੇ। ਜਦੋਂ ਬਹੁਤ ਜ਼ਰੂਰੀ ਹੋਵੇ ਤਾਂ ਹੀ ਘਰੋਂ ਬਾਹਰ ਨਿਕਲੋ। ਜੇਕਰ ਜ਼ਰੂਰੀ ਕੰਮ ਨਹੀਂ ਹੈ ਤਾਂ ਘਰ ਅੰਦਰ ਹੀ ਰਹੋ, ਸਮਾਜਿਕ ਆਯੋਜਨਾਂ ’ਚ ਘੱਟ ਤੋਂ ਘੱਟ ਸ਼ਾਮਲ ਹੋਵੋ। ਉਨ੍ਹਾਂ ਕਿਹਾ ਕਿ ਵਧਦੇ ਕੋਰੋਨਾ ਨੂੰ ਵੇਖਦੇ ਹੋਏ ਸਰਕਾਰ ਨੂੰ ਮਜ਼ਬੂਰਨ ਕੁਝ ਜ਼ਿਆਦਾ ਪਾਬੰਦੀਆਂ ਲਗਾਉਣੀਆਂ ਪਈਆਂ ਹਨ।

 ਇਹ ਵੀ ਪੜ੍ਹੋ– BSNL ਗਾਹਕਾਂ ਲਈ ਖ਼ੁਸ਼ਖ਼ਬਰੀ! ਇਸ ਪਲਾਨ ’ਚ 90 ਦਿਨਾਂ ਲਈ ਮਿਲੇਗਾ ਅਨਲਿਮਟਿਡ ਡਾਟਾ

ਦੂਜਾ ਹੈ ਹਸਪਤਾਲ ਮੈਨੇਜਮੈਂਟ
ਮੁੱਖ ਮੰਤਰੀ ਕੇਜਰੀਵਾਲ ਨੇ ਦੱਸਿਆ ਕਿ ਕੱਲ ਯਾਨੀ ਸ਼ਨੀਵਾਰ ਨੂੰ ਉਹ ਐੱਲ.ਐੱਨ.ਜੇ.ਪੀ. ਹਸਪਤਾਲ ਗਏ ਸਨ। ਉਥੇ ਜਿਸ ਤਰ੍ਹਾਂ ਕੰਮ ਚੱਲ ਰਿਹਾ ਹੈ, ਉਸ ਨੂੰ ਵੇਖ ਕੇ ਉਹ ਸਾਰੇ ਸਿਹਤ ਕਾਮਿਆਂ ਨੂੰ ਸੈਲਿਊਟ ਕਰਦੇ ਹਨ ਜੋ ਬੀਤੇ ਇਕ ਸਾਲ ਤੋਂ ਇਸ ਮਹਾਮਾਰੀ ਨਾਲ ਲੜ ਰਹੇ ਹਨ। ਕੇਜਰੀਵਾਲ ਨੇ ਅਪੀਲ ਕੀਤੀ ਕਿ ਸਿਹਤ ਕਾਮੇਂ ਤਾਂ ਆਪਣਾ ਕੰਮ ਕਰ ਹੀ ਰਹੇ ਹਨ ਪਰ ਜਨਤਾ ਨੂੰ ਵੀ ਇਸ ਵਿਚ ਪਿਛਲੀ ਵਾਰ ਦੀ ਤਰ੍ਹਾਂ ਆਪਣਾ ਸਹਿਯੋਗ ਦੇਣਾ ਹੋਵੇਗਾ। 

 ਇਹ ਵੀ ਪੜ੍ਹੋ– 80 ਫੀਸਦੀ ਤੋਂ ਵਧੇਰੇ ਸਮਾਂ ਐਪਸ ’ਤੇ ਬਿਤਾ ਰਹੇ ਹਨ ਭਾਰਤੀ

ਐਪ ਵੇਖ ਕੇ ਹਸਪਤਾਲ ਜਾਓ
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਈ ਮੈਸੇਜ ਆਏ ਹਨ ਕਿ ਲੋਕਾਂ ਨੂੰ ਹਸਪਤਾਲ ’ਚ ਬੈੱਡ ਨਹੀਂ ਮਿਲ ਰਿਹਾ। ਜੇਕਰ ਅਜਿਹਾ ਹੈ ਤਾਂ ਕਰੀਬ 6 ਮਹੀਨੇ ਪਹਿਲਾਂ ਦਿੱਲੀ ਸਰਕਾਰ ਨੇ ਹਸਪਤਾਲਾਂ ’ਚ ਬੈੱਡ ਦੀ ਗਿਣਤੀ ਵੇਖਣ ਲਈ ਜੋ ਐਪ ਬਣਾਈ ਸੀ ਉਹ ਅੱਜ ਵੀ ਕੰਮ ਕਰ ਰਹੀ ਹੈ, ਲੋਕ ਉਸ ਦੀ ਵਰਤੋਂ ਕਰਨ। ਹਸਪਤਾਲਾਂ ’ਚ ਭਟਕਣ ਦੀ ਬਜਾਏ ਪਹਿਲਾਂ ਉਸ ਐਪ ’ਚ ਬੈੱਡ ਦੀ ਸਥਿਤੀ ਪਤਾ ਕਰੋ ਫਿਰ ਮਰੀਜ਼ ਨੂੰ ਹਸਪਤਾਲ ਲੈ ਕੇ ਜਾਓ। 

ਇਹ ਵੀ ਪੜ੍ਹੋ– ਐਪਲ ਤੇ ਸੈਮਸੰਗ ਨੂੰ ਟੱਕਰ ਦੇਣ ਲਈ ਨੋਕੀਆ ਨੇ ਲਾਂਚ ਕੀਤਾ ਨਵਾਂ 5ਜੀ ਸਮਾਰਟਫੋਨ

ਸਰਕਾਰੀ ਹਸਪਤਾਲਾਂ ’ਚ ਵੀ ਜਾਓ, ਉਥੇ ਸੁਵਿਧਾਵਾਂ ਚੰਗੀਆਂ ਹਨ
ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਸਰਕਾਰੀ ਹਸਪਤਾਲਾਂ ’ਚ ਇਲਾਜ ਕਰਵਾਉਣ ਦੀ ਅਪੀਲ ਕੀਤੀ। ਕੇਜਰੀਵਾਲ ਬੋਲੇ ਕਿ ਵੇਖਿਆ ਜਾਂਦਾ ਹੈ ਕਿ ਕੁਝ ਲੋਕ ਨਿੱਜੀ ਹਸਪਤਾਲ ਦੇ ਪਿੱਛੇ ਹੀ ਦੌੜਦੇ ਹਨ ਪਰ ਤੁਸੀਂ ਦਿੱਲੀ ਦੇ ਸਰਕਾਰੀ ਹਸਪਤਾਲਾਂ ’ਚ ਵੀ ਇਲਾਜ ਕਰਵਾ ਸਕਦੇ ਹੋ, ਉਥੇ ਚੰਗਾ ਇਲਾਜ ਅਤੇ ਸੁਵਿਧਾ ਤੁਹਾਨੂੰ ਮਿਲੇਗੀ। 

ਜੇਕਰ ਹਸਪਤਾਲਾਂ ’ਚ ਬੈੱਡ ਭਰੇ ਤਾਂ ਲੱਗੇਗੀ ਤਾਲਾਬੰਦੀ
ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਜੇਕਰ ਬਹੁਤ ਜ਼ਰੂਰੀ ਲੱਗੇ ਤਾਂ ਹੀ ਹਸਪਤਾਲ ਜਾਓ ਨਹੀਂ ਤਾਂ ਘਰ ’ਚ ਹੀ ਇਕਾਂਤਵਾਸ ’ਚ ਰਹੋ। ਜੇਕਰ ਸਾਧਾਰਣ ਲੱਛਣ ਵਾਲੇ ਵੀ ਹਸਪਤਾਲਾਂ ’ਚ ਬੈੱਡ ਭਰਨ ਲੱਗਣਗੇ ਤਾਂ ਗੰਭੀਰ ਮਰੀਜਾਂ ਨੂੰ ਪੇਰਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਹਸਪਤਾਲਾਂ ’ਚ ਬੈੱਡ ਭਰ ਗਏ ਤਾਂ ਦਿੱਲੀ ’ਚ ਤਾਲਾਬੰਦੀ ਲਗਾਉਣੀ ਹੀ ਪਵੇਗੀ। ਅਜਿਹੇ ’ਚ ਜਨਤਾ ਸਹਿਯੋਗ ਕਰੇ ਅਤੇ ਜ਼ਰੂਰਤ ਹੋਵੇ ਤਾਂ ਹੀ ਹਸਪਤਾਲ ਜਾਵੇ। 

ਇਹ ਵੀ ਪੜ੍ਹੋ– FB ਤੋਂ ਬਾਅਦ ਹੁਣ LinkedIn ਦੇ 50 ਕਰੋੜ ਯੂਜ਼ਰਸ ਦਾ ਨਿੱਜੀ ਡਾਟਾ ਲੀਕ

ਤੀਜਾ ਹੈ ਵੈਕਸੀਨੇਸ਼ਨ
ਕੇਜਰੀਵਾਲ ਦਾ ਕਹਿਣਾ ਹੈ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਅਸੀਂ ਵੈਕਸੀਨ ਦੇ ਵੱਡੇ ਉਤਪਾਦਕ ਹਾਂ ਅਤੇ ਵੈਕਸੀਨ ਆ ਵੀ ਚੁੱਕੀ ਹੈ ਪਰ ਉਸ ਤੋਂ ਬਾਅਦ ਵੀ ਦੇਸ਼ ’ਚ ਕੋਰੋਨਾ ਤੇਜ਼ੀ ਨਾਲ ਵਧ ਰਿਹਾ ਹੈ। ਇਹ ਬਹੁਤ ਹੀ ਗੰਭੀਰ ਸਥਿਤੀ ਹੈ। ਅਜਿਹੇ ’ਚ ਸਾਨੂੰ ਜੰਗੀ ਪੱਧਰ ’ਤੇ ਪੂਰੇ ਦੇਸ਼ ’ਚ ਬਿਨਾਂ ਕਿਸੇ ਉਮਰ ਸੀਮਾ ਦੇ ਵੈਕਸੀਨੇਸ਼ਨ ਸ਼ੁਰੂ ਕਰਨੀ ਚਾਹੀਦੀ ਹੈ। ਜਿੰਨੀ ਤੇਜ਼ੀ ਨਾਲ ਲੋਕਾਂ ਨੂੰ ਵੈਕਸੀਨ ਲੱਗੇਗੀ, ਓਨੀ ਤੇਜ਼ੀ ਨਾਲ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। 

ਨੋੋਟ: ਕੀ ਦਿੱਲੀ ’ਚ ਲੱਗਣੀ ਚਾਹੀਦਾ ਹੈ ਤਾਲਾਬੰਦੀ, ਦਿਓ ਆਪਣੀ ਰਾਏ


author

Rakesh

Content Editor

Related News