ਕੇਜਰੀਵਾਲ ਬੋਲੇ- ਦਿੱਲੀ ''ਚ ਕੋਰੋਨਾ ਦੇ ਹਾਲਾਤ ਜੂਨ ਦੇ ਮੁਕਾਬਲੇ ਬਿਹਤਰ

07/15/2020 3:09:00 PM

ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਯਾਨੀ ਕਿ ਅੱਜ ਕਿਹਾ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਕੋਵਿਡ-19 ਯਾਨੀ ਕਿ ਕੋਰੋਨਾ ਵਾਇਰਸ ਦੇ ਹਾਲਾਤ ਜੂਨ ਦੇ ਮੁਕਾਬਲੇ ਹੁਣ ਬਿਹਤਰ ਹਨ ਪਰ ਵਾਇਰਸ ਵਿਰੁੱਧ ਜੰਗ ਅਜੇ ਤੱਕ ਜਿੱਤੀ ਨਹੀਂ ਗਈ ਹੈ। ਆਨਲਾਈਨ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿਚ ਕੋਰੋਨਾ ਦੇ ਹਾਲਾਤ ਕੰਟਰੋਲ ਵਿਚ ਹਨ ਪਰ ਅਸੀਂ ਇਸ ਤੋਂ ਸੰਤੁਸ਼ਟ ਨਹੀਂ ਹੋ ਸਕਦੇ ਹਾਂ। ਸਾਨੂੰ ਆਪਣੀਆਂ ਤਿਆਰੀਆਂ ਜਾਰੀ ਰੱਖਣੀਆਂ ਹੋਣਗੀਆਂ। 

ਕੇਜਰੀਵਾਲ ਨੇ ਅੱਗੇ ਦੱਸਿਆ ਕਿ ਕੋਰੋਨਾ ਵਿਰੁੱਧ ਲੜਾਈ 'ਚ ਉਨ੍ਹਾਂ ਦੀ ਸਰਕਾਰ ਦਾ ਪਹਿਲਾਂ ਸਿਧਾਂਤ ਇਹ ਹੈ ਕਿ ਇਹ ਲੜਾਈ ਇਕੱਲੇ ਨਹੀਂ ਜਿੱਤੀ ਜਾ ਸਕਦੀ। ਇਹ ਹੀ ਕਾਰਨ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਸਾਰਿਆਂ ਤੋਂ ਸਹਿਯੋਗ ਚਾਹੁੰਦੀ ਹੈ, ਉਹ ਚਾਹੇ ਕੇਂਦਰ ਸਰਕਾਰ ਹੋਵੇ, ਹੋਟਲ ਹੋਵੇ ਜਾਂ ਫਿਰ ਹੋਰ ਸੰਗਠਨ। ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿਚ ਜੂਨ ਦੇ ਮੁਕਾਬਲ ਕੋਰੋਨਾ ਵਾਇਰਸ ਦੇ ਹਾਲਾਤ ਬਿਹਤਰ ਹਨ। 

ਕੇਜਰੀਵਾਲ ਨੇ ਕਿਹਾ ਕਿ ਦਿੱਲੀ 'ਚ ਅਜੇ 18,600 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਸਿਰਫ 4,000 ਬੈੱਡਾਂ 'ਤੇ ਮਰਜ਼ੀ ਦਾਖ਼ਲ ਹਨ। ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਰੋਜ਼ਾਨਾ 20,000-23,000 ਕੋਰੋਨਾ ਨਮੂਨਿਆਂ ਦੀ ਜਾਂਚ ਕਰ ਰਹੀ ਹੈ। ਕੇਂਦਰ ਸਰਕਾਰ ਸਾਡੀ ਮਦਦ ਕਰ ਰਹੀ ਹੈ। ਦਿੱਲੀ ਵਿਚ ਸਭ ਤੋਂ ਪਹਿਲਾ ਐਂਟੀਜਨ ਟੈਸਟ ਹੋਏ। ਉਸ ਤੋਂ ਬਾਅਦ ਸਭ ਤੋਂ ਮਹੱਤਵਪੂਰਨ ਗੱਲ ਹੈ ਹੋਮ ਆਈਸੋਲੇਸ਼ਨ। ਦਿੱਲੀ 'ਚ ਪਲਾਜ਼ਮਾ ਥੈਰੇਪੀ ਸ਼ੁਰੂ ਕੀਤੀ ਗਈ। ਦਿੱਲੀ ਵਿਚ ਮੌਤਾਂ ਦੇ ਅੰਕੜੇ ਵੀ ਕਾਫੀ ਘੱਟ ਹੋ ਗਏ ਹਨ। ਪਹਿਲਾਂ 100 ਤੋਂ ਵਧੇਰੇ ਮੌਤਾਂ ਹੁੰਦੀਆਂ ਸਨ। ਅੱਜ 30-35 ਮੌਤਾਂ ਹੋ ਰਹੀਆਂ ਹਨ। ਇਹ ਵੀ ਅਸੀਂ ਘੱਟ ਕਰਾਂਗੇ। ਅਸੀਂ ਟੈਸਟਿੰਗ ਵਧਾ ਦਿੱਤੀ ਹੈ।


Tanu

Content Editor

Related News