ਕੋਰੋਨਾ ਆਫ਼ਤ ਦਰਮਿਆਨ 22-22 ਘੰਟੇ ਕੰਮ, ਕੇਜਰੀਵਾਲ ਬੋਲੇ- ''ਦਿੱਲੀ ਦੇ ਹੀਰੋ'' ਨੂੰ ਸਲਾਮ

Thursday, May 28, 2020 - 03:32 PM (IST)

ਕੋਰੋਨਾ ਆਫ਼ਤ ਦਰਮਿਆਨ 22-22 ਘੰਟੇ ਕੰਮ, ਕੇਜਰੀਵਾਲ ਬੋਲੇ- ''ਦਿੱਲੀ ਦੇ ਹੀਰੋ'' ਨੂੰ ਸਲਾਮ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਮਹਾਮਾਰੀ ਅਤੇ ਤਾਲਾਬੰਦੀ ਦੌਰਾਨ ਦਿੱਲੀ ਵਾਸੀਆਂ ਨੂੰ ਸੁਰੱਖਿਅਤ ਰੱਖਣ ਲਈ ਆਪਣੀ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਦਿਨ-ਰਾਤ ਕੰਮ ਕਰ ਰਹੇ ਡਾਕਟਰ, ਨਰਸ, ਪ੍ਰਿੰਸੀਪਲ ਅਤੇ ਅਧਿਆਪਕ, ਰਾਸ਼ਨ ਵੰਡਣ, ਸਿਵਲ ਡਿਫੈਂਸ ਵਲੰਟੀਅਰ, ਪੁਲਸ, ਆਸ਼ਾ ਵਰਕਰ, ਬੱਸ ਡਰਾਈਵਰ, ਕੰਡਕਟਰ ਅਤੇ ਮਾਰਸ਼ਲਾਂ ਨੂੰ ਸਲਾਮ ਕਰਦੇ ਹੋਏ ਉਨ੍ਹਾਂ ਨੂੰ 'ਦਿੱਲੀ ਦੇ ਹੀਰੋ' ਨਾਂ ਦਿੱਤਾ ਹੈ। ਕੇਜਰੀਵਾਲ ਦਾ ਕਹਿਣਾ ਹੈ ਕਿ ਅੱਜ ਦਿੱਲੀ ਸਭ ਤੋਂ ਮੁਸ਼ਕਲ ਜੰਗ ਆਪਣੇ ਦਿੱਲੀ ਦੇ ਇਨ੍ਹਾਂ ਯੋਧਿਆਂ ਕਾਰਨ ਇੰਨੀ ਮਜ਼ਬੂਤੀ ਨਾਲ ਲੜ ਰਹੀ ਹੈ।

ਇਨ੍ਹਾਂ ਯੋਧਿਆਂ ਕਾਰਨ ਹੀ ਕੋਰੋਨਾ ਵਾਇਰਸ ਦੇ ਠੀਕ ਹੋ ਰਹੇ ਮਰੀਜ਼ਾਂ ਦੀ ਗਿਣਤੀ 'ਚ ਭਾਰੀ ਵਾਧਾ ਹੋਇਆ ਹੈ। ਇਨ੍ਹਾਂ ਕਾਰਨ ਦਿੱਲੀ 'ਚ 10 ਲੱਖ ਲੋਕਾਂ ਨੂੰ ਹਰ ਦਿਨ ਖਾਣਾ ਖੁਆਇਆ ਜਾ ਰਿਹਾ ਹੈ। ਇਨ੍ਹਾਂ ਕਾਰਨ ਹੀ ਲੱਖਾਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਭੇਜਿਆ ਜਾ ਰਿਹਾ ਹੈ। ਦਿੱਲੀ ਦੇ ਇਹ ਹੀਰੋ ਆਪਣਾ ਘਰ ਛੱਡ ਕੇ ਰਾਤ-ਦਿਨ ਸਿਰਫ਼ ਦਿੱਲੀ ਨੂੰ ਸੁਰੱਖਿਅਤ ਕਰਨ ਦੀ ਜੰਗ ਲੜ ਰਹੇ ਹਨ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਸਮੇਂ ਦੀ ਪਰਵਾਹ ਕੀਤੇ ਬਿਨ੍ਹਾਂ ਦਿੱਲੀ ਦੇ ਇਹ ਹੀਰੋ 22-22 ਘੰਟੇ ਤੱਕ ਕੰਮ ਕਰਦੇ ਹਨ ਤਾਂ ਕਿ ਦੂਜੇ ਲੋਕ ਸੁਰੱਖਿਅਤ ਰਹਿਣ।


author

DIsha

Content Editor

Related News