ਕੋਰੋਨਾ ਆਫ਼ਤ ਦਰਮਿਆਨ ਬੋਲੇ ਕੇਜਰੀਵਾਲ- ਇਹ ਸਮਾਂ ਉਂਗਲੀ ਚੁੱਕਣ ਦਾ ਨਹੀਂ, ਇਕ-ਦੂਜੇ ਨੂੰ ਸਹਾਰਾ ਦੇਣ ਦਾ ਹੈ
Sunday, May 16, 2021 - 12:28 PM (IST)
ਨਵੀਂ ਦਿੱਲੀ- ਦੇਸ਼ ਭਰ 'ਚ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਕੋਰੋਨਾ ਆਫ਼ਤ ਵਿਚਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਸਮਾਂ ਇਕ-ਦੂਜੇ 'ਤੇ ਉਂਗਲੀ ਚੁੱਕਣ ਦਾ ਨਹੀਂ ਸਗੋਂ ਇਕ-ਦੂਜੇ ਨੂੰ ਸਹਾਰਾ ਦੇਣ ਦਾ ਹੈ। ਇਸ ਦੇ ਨਾਲ ਹੀ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੇ ਹਰੇਕ ਵਰਕਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਹ ਆਪਣੇ ਨੇੜੇ-ਤੇੜੇ ਦੇ ਲੋਕਾਂ ਦੀ ਭਰਪੂਰ ਮਦਦ ਕਰੇ। ਇਸ ਸਮੇਂ ਇਹੀ ਸੱਚੀ ਦੇਖਭਗਤੀ ਹੈ, ਇਹ ਧਰਮ ਹੈ।
ਕੇਜਰੀਵਾਲ ਨੇ ਟਵੀਟ ਕਰ ਕੇ ਲਿਖਿਆ,''ਕੋਰੋਨਾ ਨੇ ਕਹਿਰ ਢਾਇਆ ਹੋਇਆ ਹੈ। ਲੋਕ ਬਹੁਤ ਦੁਖੀ ਹਾਂ। ਇਹ ਸਮਾਂ ਇਕ-ਦੂਜੇ 'ਤੇ ਉਂਗਲੀ ਚੁੱਕਣ ਦਾ ਨਹੀਂ ਸਗੋਂ ਇਕ-ਦੂਜੇ ਨੂੰ ਸਹਾਰਾ ਦੇਣ ਦਾ ਹੈ। ਮੇਰੀ 'ਆਪ' ਦੇ ਹਰ ਵਰਕਰ ਨੂੰ ਅਪੀਲ ਹੈ ਕਿ ਉਹ ਜਿੱਥੇ ਵੀ ਹਨ, ਆਪਣੇ ਨੇੜੇ-ਤੇੜੇ ਦੇ ਲੋਕਾਂ ਦੀ ਤਨ, ਮਨ, ਧਨ ਨਾਲ ਭਰਪੂਰ ਮਦਦ ਕਰਨ। ਇਸ ਸਮੇਂ ਇਹ ਸੱਚੀ ਦੇਸ਼ਭਗਤੀ, ਇਹੀ ਧਰਮ ਹੈ। ਦੱਸਣਯੋਗ ਹੈ ਕਿ ਦਿੱਲੀ 'ਚ ਲਾਕਡਾਊਨ ਲੱਗਣ ਦੇ ਬਾਅਦ ਤੋਂ ਸੰਕਰਮਣ ਮਾਮਲਿਆਂ 'ਚ ਵੱਡੀ ਗਿਰਾਵਟ ਦੇਖੀ ਗਈ ਹੈ। ਲਾਕਡਾਊਨ ਦੇ ਬਾਅਦ ਤੋਂ ਬੇਕਾਬੂ ਹੁੰਦੀ ਸਥਿਤੀ ਕੁਝ ਕੰਟਰੋਲ 'ਚ ਆਈ ਹੈ। ਅਜਿਹੇ 'ਚ ਦਿੱਲੀ ਸਰਕਾਰ ਸੋਮਵਾਰ ਯਾਨੀ 17 ਮਈ ਨੂੰ ਖ਼ਤਮ ਹੋ ਰਹੇ ਲਾਕਡਾਊਨ ਨੂੰ ਹੋਰ ਵਧਾ ਸਕਦੀ ਹੈ। ਇਸ 'ਤੇ ਅੱਜ ਯਾਨੀ ਐਤਵਾਰ ਨੂੰ ਸਰਕਾਰ ਫ਼ੈਸਲਾ ਕਰੇਗੀ।