ਬਜਟ ''ਚ ਦਿੱਲੀ ਨਾਲ ਫਿਰ ਹੋਇਆ ਸੌਤੇਲਾ ਵਤੀਰਾ- ਕੇਜਰੀਵਾਲ

02/01/2020 3:36:40 PM

ਨਵੀਂ ਦਿੱਲੀ— ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 2020-21 ਲਈ ਨਿਰਮਲਾ ਸੀਤਾਰਮਨ ਵਲੋਂ ਸ਼ਨੀਵਾਰ ਨੂੰ ਪੇਸ਼ ਬਜਟ 'ਤੇ ਨਿਰਾਸ਼ਾ ਜ਼ਾਹਰ ਕੀਤੀ ਹੈ। ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਬਜਟ 'ਚ ਇਸ ਵਾਰ ਵੀ ਦਿੱਲੀ ਨਾਲ ਸੌਤੇਲਾ ਵਤੀਰਾ ਕੀਤਾ ਗਿਆ ਹੈ। ਕੇਜਰੀਵਾਲ ਨੇ ਟਵੀਟ ਕੀਤਾ,''ਦਿੱਲੀ ਭਾਜਪਾ ਦੀ ਪਹਿਲ 'ਚ ਆਉਂਦਾ ਹੀ ਨਹੀਂ ਤਾਂ ਦਿੱਲੀ ਵਾਲੇ ਭਾਜਪਾ ਨੂੰ ਵੋਟ ਕਿਉਂ ਦੇਣ?'' ਉਨ੍ਹਾਂ ਨੇ ਹਿੰਦੀ 'ਚ ਕੀਤੇ ਗਏ ਟਵੀਟ 'ਚ ਕਿਹਾ,''ਦਿੱਲੀ ਨੂੰ ਬਜਟ ਤੋਂ ਬਹੁਤ ਉਮੀਦਾਂ ਸਨ ਪਰ ਇਕ ਵਾਰ ਫਿਰ ਦਿੱਲੀ ਵਾਲਿਆਂ ਨਾਲ ਸੌਤੇਲਾ ਵਤੀਰਾ ਹੋਇਆ।''

PunjabKesariਭਾਜਪਾ ਦਿੱਲੀ ਨੂੰ ਨਿਰਾਸ਼ ਕਰ ਰਹੀ ਹੈ
ਕੇਜਰੀਵਾਲ ਨੇ ਕਿਹਾ ਕਿ ਸਵਾਲ ਇਹ ਵੀ ਹੈ ਕਿ ਚੋਣਾਂ ਤੋਂ ਪਹਿਲਾਂ ਹੀ ਜਦੋਂ ਭਾਜਪਾ ਦਿੱਲੀ ਨੂੰ ਨਿਰਾਸ਼ ਕਰ ਰਹੀ ਹੈ ਤਾਂ ਕੀ ਇਹ ਚੋਣਾਂ ਤੋਂ ਬਾਅਦ ਆਪਣੇ ਵਾਅਦੇ ਨਿਭਾਏਗੀ? ਦਿੱਲੀ 'ਚ 8 ਫਰਵਰੀ ਨੂੰ ਵੋਟਿੰਗ ਹੋਣੀ ਹੈ ਅਤੇ ਵਿਧਾਨ ਸਭਾ ਚੋਣਾਂ ਦੇ ਨਤੀਜੇ 11 ਫਰਵਰੀ ਨੂੰ ਆਉਣਗੇ।


DIsha

Content Editor

Related News