ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਪਹੁੰਚੇ ਮੁੰਬਈ, ਊਧਵ ਤੇ ਪਵਾਰ ਨਾਲ ਕਰਨਗੇ ਮੁਲਾਕਾਤ
Wednesday, May 24, 2023 - 05:01 AM (IST)
ਮੁੰਬਈ (ਭਾਸ਼ਾ): ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੰਗਲਵਾਰ ਸ਼ਾਮ ਮੁੰਬਈ ਪਹੁੰਚੇ। ਦੋਵੇਂ ਆਗੂ ਇੱਥੇ ਰਾਸ਼ਟਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਤੇ ਸ਼ਿਵਸੈਨਾ (ਯੂ.ਬੀ.ਟੀ.) ਪ੍ਰਧਾਨ ਊਧਵ ਠਾਕਰੇ ਨਾਲ ਮੁਲਾਕਾਤ ਕਰਨਗੇ।
ਇਹ ਖ਼ਬਰ ਵੀ ਪੜ੍ਹੋ - ਨਵੇਂ ਸੰਸਦ ਭਵਨ ਦੇ ਉਦਘਾਟਨੀ ਸਮਾਗਮ ਦਾ ਬਾਈਕਾਟ ਕਰੇਗੀ 'ਆਪ', ਦੱਸੀ ਇਹ ਵਜ੍ਹਾ
ਬੁੱਧਵਾਰ ਦੁਪਹਿਰ ਨੂੰ ਕੇਜਰੀਵਾਲ, ਭਗਵੰਤ ਮਾਨ ਤੇ ਆਪ ਦੇ ਹੋਰ ਆਗੂ ਠਾਕਰੇ ਨਾਲ ਉਨ੍ਹਾਂ ਦੀ ਰਿਹਾਇਸ 'ਤੇ ਮੁਲਾਕਾਤ ਕਰਨਗੇ ਤੇ ਵੀਰਵਾਰ ਨੂੰ ਯਸ਼ਵੰਤਰਾਓ ਚੌਹਾਨ ਕੇਂਦਰ ਵਿਚ ਦੁਪਹਿਰ ਤਿੰਨ ਵਜੇ ਸ਼ਰਦ ਪਵਾਰ ਨਾਲ ਮੁਲਾਕਾਤ ਕਰਨਗੇ। ਇਸ ਤੋਂ ਪਹਿਲਾਂ ਕੇਜਰੀਵਾਲ ਤੇ ਭਗਵੰਤ ਮਾਨ ਦਿੱਲੀ ਵਿਚ ਸੇਵਾਵਾਂ ਦੇ ਕੰਟਰੋਲ 'ਤੇ ਕੇਂਦਰ ਸਰਕਾਰ ਦੇ ਆਰਡੀਨੈਂਸ ਖ਼ਿਲਾਫ਼ ਸਮਰਥਨ ਲੈਣ ਲਈ ਦੇਸ਼ ਪੱਧਰੀ ਦੌਰੇ ਤਹਿਤ ਕੋਲਕਾਤਾ ਵਿਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ।
ਨੋਟ - ਇਸ ਖ਼ਬਰ ਬਾਰੇ ਕਮੈਂਟ ਬਾਕਸ ਵਿਚ ਦਿਓ ਆਪਣੀ ਰਾਏ।