ਚੋਣ ਨਤੀਜੇ ਤੋਂ ਬਾਅਦ ਦੀ ਰਣਨੀਤੀ ''ਤੇ ਕੇਜਰੀਵਾਲ ਨੇ ਅਖਿਲੇਸ਼ ਨਾਲ ਕੀਤੀ ਗੱਲ

Tuesday, May 21, 2019 - 04:59 PM (IST)

ਚੋਣ ਨਤੀਜੇ ਤੋਂ ਬਾਅਦ ਦੀ ਰਣਨੀਤੀ ''ਤੇ ਕੇਜਰੀਵਾਲ ਨੇ ਅਖਿਲੇਸ਼ ਨਾਲ ਕੀਤੀ ਗੱਲ

ਨਵੀਂ ਦਿੱਲੀ— ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ 23 ਮਈ ਨੂੰ ਚੋਣ ਨਤੀਜ ਐਲਾਨ ਹੋਣ ਤੋਂ ਬਾਅਦ ਦੀ ਰਣਨੀਤੀ 'ਤੇ ਮੰਗਲਵਾਰ ਨੂੰ ਸਮਾਜਵਾਦੀ ਪਾਰਟੀ (ਸਪਾ) ਮੁਖੀ ਅਖਿਲੇਸ਼ ਯਾਦਵ ਨਾਲ ਵਿਚਾਰ ਕੀਤਾ। ਆਪ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਦੱਸਿਆ ਕਿ ਕੇਜਰੀਵਾਲ ਅਤੇ ਯਾਦਵ ਨੇ ਟੈਲੀਫੋਨ 'ਤੇ ਗੱਲ ਕਰ ਕੇ ਅੱਗੇ ਦੀ ਰਣਨੀਤੀ 'ਤੇ ਚਰਚਾ ਕੀਤੀ।

ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਵੀ ਲਖਨਊ 'ਚ ਯਾਦਵ ਨਾਲ ਮੁਲਾਕਾਤ ਕਰ ਕੇ ਰਣਨੀਤਕ ਸਥਿਤੀ 'ਤੇ ਵਿਚਾਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸਾਰੇ ਵਿਰੋਧੀ ਦਲਾਂ ਦੀ ਪਹਿਲ ਭਾਜਪਾ ਨੂੰ ਮੁੜ ਸੱਤਾ 'ਚ ਆਉਣ ਤੋਂ ਰੋਕਣਾ ਹੈ। ਇਸ ਸਿਲਸਿਲੇ 'ਚ ਤੇਦੇਪਾ ਮੁਖੀ ਚੰਦਰਬਾਬੂ ਨਾਇਡੂ 17 ਮਈ ਨੂੰ ਕੇਜਰੀਵਾਲ ਨੂੰ ਮਿਲ ਚੁਕੇ ਹਨ। ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਲਈ 7 ਗੇੜ 'ਚ ਵੋਟਿੰਗ ਪੂਰੀ ਹੋਣ ਤੋਂ ਬਾਅਦ 23 ਮਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ।


author

DIsha

Content Editor

Related News