ਅਰੁਣਾਚਲ ’ਚ ਚੀਨ ਦੀਆਂ ਬਣੀਆਂ ਅਸਾਲਟ ਰਾਈਫਲਾਂ ਬਰਾਮਦ
Sunday, Dec 29, 2024 - 09:27 PM (IST)
ਈਟਾਨਗਰ, (ਭਾਸ਼ਾ)- ਅਰੁਣਾਚਲ ਪ੍ਰਦੇਸ਼ ਦੇ ਚਾਂਗਲਾਂਗ ਜ਼ਿਲੇ ’ਚ ਵੱਡੀ ਗਿਣਤੀ ’ਚ ਚੀਨ ਦੀਆਂ ਬਣੀਆਂ ‘ਅਸਾਲਟ’ ਰਾਈਫਲਾਂ ਬਰਾਮਦ ਕੀਤੀਆਂ ਗਈਆਂ ਹਨ।
ਰੱਖਿਆ ਵਿਭਾਗ ਦੇ ਬੁਲਾਰੇ ਨੇ ਐਤਵਾਰ ਦੱਸਿਆ ਕਿ ਫੌਜ ਤੇ ਅਾਸਾਮ ਰਾਈਫਲਜ਼ ਨੇ ਪੁਲਸ ਨਾਲ ਮਿਲ ਕੇ ਡਰੋਨ, ਸਨਿਫਰ ਡੌਗ ਤੇ ਮੈਟਲ ਡਿਟੈਕਟਰਾਂ ਦੀ ਵਰਤੋਂ ਕਰਦੇ ਹੋਏ ਸਾਂਝਾ ਆਪ੍ਰੇਸ਼ਨ ਚਲਾਇਆ। ਇਸ ਦੌਰਾਨ ਇਹ ਬਰਾਮਦਗੀ ਕੀਤੀ ਗਈ।
ਬੁਲਾਰੇ ਨੇ ਦੱਸਿਆ ਕਿ ਨਾਮਦਾਫਾ ਨੈਸ਼ਨਲ ਪਾਰਕ ਤੇ ਟਾਈਗਰ ਰਿਜ਼ਰਵ ’ਚ ਮਿਆਓ-ਵਿਜੇਨਗਰ ਰੋਡ ਨੇੜੇ ਚੀਨ ਦੀਆਂ ਬਣੀਆਂ ਐੱਮ. ਕਿਊ.-81 ਕਿਸਮ ਦੀਆਂ 10 ‘ਅਸਾਲਟ’ ਰਾਈਫਲਾਂ ਬਰਾਮਦ ਕੀਤੀਆਂ ਗਈਆਂ। ਮੰਨਿਆ ਜਾ ਰਿਹਾ ਹੈ ਕਿ ਪੂਰਬੀ ਨਾਗਾ ਰਾਸ਼ਟਰੀ ਸਰਕਾਰ ਦੇ ਅੱਤਵਾਦੀਆਂ ਨੇ ਪਿਛਲੇ ਸਾਲ ਆਤਮਸਮਰਪਣ ਕਰਨ ਤੋਂ ਪਹਿਲਾਂ ਇਹ ਹਥਿਆਰ ਇੱਥੇ ਲੁਕੋ ਦਿੱਤੇ ਸਨ।