ਕੁੜਤਾ-ਪਜਾਮਾ ਹੀ ਨਹੀਂ ਮਹਿੰਗੀਆਂ ਘੜੀਆਂ ਦੇ ਸ਼ੌਕੀਨ ਸਨ ਅਰੁਣ ਜੇਤਲੀ

08/25/2019 5:40:58 PM

ਨਵੀਂ ਦਿੱਲੀ (ਭਾਸ਼ਾ)— ਕੁਤੜਾ-ਪਜਾਮਾ ਅਤੇ ਜੈਕਟ ਨਾਲ ਅਰੁਣ ਜੇਤਲੀ ਦਾ ਸਿਆਸੀ ਅਕਸ ਅਕਸਰ ਅਖਬਾਰਾਂ ਅਤੇ ਟੀ. ਵੀ. 'ਤੇ ਸੁਰਖੀਆਂ 'ਚ ਰਹਿੰਦੀ ਸੀ ਪਰ ਘੱਟ ਹੀ ਲੋਕ ਜਾਣਦੇ ਹਨ ਕਿ ਸਿਆਸੀ ਰੰਗ 'ਚ ਰੰਗਣ ਤੋਂ ਪਹਿਲਾਂ ਜੇਤਲੀ ਮਹਿੰਗੇ ਬ੍ਰਾਂਡਸ ਦੇ ਸ਼ੌਕੀਨ ਸਨ, ਫਿਰ ਚਾਹੇ ਉਹ ਲੰਡਨ ਦੀ ਬੇਸਪੋਕ ਸ਼ਰਟ ਹੋਵੇ ਜਾਂ ਫਿਰ ਜੌਨ ਲੌਬ ਵਲੋਂ ਹੱਥ ਨਾਲ ਬਣਾਏ ਬੂਟ ਹੋਣ। ਬਸ ਇੰਨਾ ਹੀ ਨਹੀਂ ਜੇਤਲੀ ਨੂੰ ਮੌਂਟ ਬਲਾਂਕ ਪੈਨ ਅਤੇ ਪਟੇਕ ਫਿਲਿਪ ਬਰਾਂਡ ਦੀ ਘੜੀ ਵੀ ਬਹੁਤ ਪਸੰਦ ਸੀ। 
ਲੇਖਕ-ਪੱਤਰਕਾਰ ਕੁਮਕੁਮ ਚੱਢਾ ਨੇ ਆਪਣੀ ਕਿਤਾਬ 'ਦਿ ਮੈਰੀਗੋਲਡ ਸਟੋਰੀ' ਦੇ 'ਅਰੁਣ ਜੇਤਲੀ : ਦਿ ਪਾਈਡ ਪਾਈਪਰ' ਸਿਰਲੇਖ ਵਾਲੇ ਇਕ ਅਧਿਆਏ 'ਚ ਕਿਹਾ ਹੈ, ''ਜੇਤਲੀ ਦੀ ਮੌਂਟ ਬਲਾਂਕ ਪੈਨ ਅਤੇ ਸ਼ਾਲਾਂ ਦੇ ਕਲੈਕਸ਼ਨ ਦਾ ਜ਼ਿਕਰ ਜ਼ਰੂਰੀ ਹੈ। ਉਹ ਮੌਂਟ ਬਲਾਂਕ ਦੇ ਨਵੇਂ ਪੈਨ ਦੇ ਲਾਂਚ ਹੋਣ ਨਾਲ ਹੀ ਉਨ੍ਹਾਂ ਨੂੰ ਖਰੀਦਣ ਵਾਲਿਆਂ ਵਿਚੋਂ ਇਕ ਸਨ। 
24 ਅਗਸਤ 2019 ਨੂੰ ਉਨ੍ਹਾਂ ਨੇ ਦਿੱਲੀ ਦੇ ਏਮਜ਼ 'ਚ ਆਖਰੀ ਸਾਹ ਲਿਆ। ਉਹ 66 ਸਾਲ ਦੇ ਸਨ। ਸਾਹ ਲੈਣ 'ਚ ਦਿੱਕਤ ਹੋਣ ਕਾਰਨ ਉਨ੍ਹਾਂ ਨੂੰ ਬੀਤੀ 9 ਅਗਸਤ ਨੂੰ ਏਮਜ਼ 'ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੇ ਸ਼ਨੀਵਾਰ ਦੁਪਹਿਰ 12:07 ਵਜੇ ਆਖਰੀ ਸਾਹ ਲਿਆ। ਉਨ੍ਹਾਂ ਦੇ ਦਿਹਾਂਤ ਨਾਲ ਪੂਰੇ ਦੇਸ਼ ਵਿਚ ਸੋਗ ਦੀ ਲਹਿਰ ਹੈ। ਅੱਜ ਭਾਵ ਐਤਵਾਰ ਨੂੰ ਉਨ੍ਹਾਂ ਦਾ ਦਿੱਲੀ ਵਿਖੇ ਨਿਗਮਬੋਧ ਘਾਟ 'ਤੇ ਅੰਤਿਮ ਸੰਸਕਾਰ ਕੀਤਾ ਗਿਆ।


Tanu

Content Editor

Related News