ਅਰੁਣ ਜੇਤਲੀ ਦੇ ਦਿਹਾਂਤ 'ਤੇ ਦੇਸ਼ ਦੇ ਦਿੱਗਜ ਨੇਤਾਵਾਂ ਨੇ ਪ੍ਰਗਟਾਇਆ ਦੁੱਖ

08/24/2019 1:23:07 PM

ਨਵੀਂ ਦਿੱਲੀ— ਸਾਬਕਾ ਵਿੱਤ ਮੰਤਰੀ ਤੇ ਭਾਜਪਾ ਦੇ ਦਿੱਗਜ ਨੇਤਾ ਅਰੁਣ ਜੇਤਲੀ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਉਹ 66 ਸਾਲ ਦੇ ਸਨ। ਸਾਹ ਲੈਣ 'ਚ ਦਿੱਕਤ ਤੋਂ ਬਾਅਦ ਜੇਤਲੀ ਨੂੰ 9 ਅਗਸਤ ਨੂੰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਏਮਜ਼) 'ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਭਾਜਪਾ ਦੇ ਸੀਨੀਅਰ ਨੇਤਾ ਦੇ ਦਿਹਾਂਤ 'ਤੇ ਤਮਾਮ ਨੇਤਾਵਾਂ ਨੇ ਦੁੱਖ ਪ੍ਰਗਟਾਇਆ।

PunjabKesari

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰ ਕੇ ਕਿਹਾ, ''ਅਰੁਣ ਜੇਤਲੀ ਜੀ ਦੇ ਦਿਹਾਂਤ ਤੋਂ ਦੁਖੀ ਹਾਂ, ਜੇਤਲੀ ਜੀ ਦਾ ਜਾਣਾ ਮੇਰੇ ਲਈ ਇਕ ਵਿਅਕਤੀਗਤ ਘਾਟਾ ਹੈ। ਉਨ੍ਹਾਂ ਦੇ ਰੂਪ ਵਿਚ ਮੈਂ ਨਾ ਸਿਰਫ ਸੰਗਠਨ ਦਾ ਇਕ ਸੀਨੀਅਰ ਨੇਤਾ ਗਵਾਇਆ ਹੈ, ਸਗੋਂ ਕਿ ਪਰਿਵਾਰ ਦਾ ਇਕ ਅਜਿਹਾ ਮੈਂਬਰ ਗਵਾਇਆ ਹੈ, ਜਿਨ੍ਹਾਂ ਦਾ ਸਾਥ ਅਤੇ ਮਾਰਗਦਰਸ਼ਨ ਮੈਨੂੰ ਸਾਲਾਂ ਤਕ ਪ੍ਰਾਪਤ ਹੁੰਦਾ ਰਿਹਾ।''

PunjabKesari

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕੀਤਾ, ''ਮੇਰੇ ਮਿੱਤਰ ਅਤੇ ਸਹਿਯੋਗੀ ਅਰੁਣ ਜੇਤਲੀ ਜੀ ਦੇ ਦਿਹਾਂਤ ਨਾਲ ਡੂੰਘਾ ਦੁੱਖ ਹੋਇਆ। ਉੱਥੇ ਹੀ ਸਮਰਿਤੀ ਇਰਾਨੀ, ਮਮਤਾ ਬੈਨਰਜੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਇਆ।


Tanu

Content Editor

Related News